ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ ਕੀਤਾ ਭਾਵੁਕ ਕਿੱਸਾ

Wednesday, Jul 01, 2026 - 05:57 PM (IST)

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ ਕੀਤਾ ਭਾਵੁਕ ਕਿੱਸਾ

ਐਂਟਰਟੇਨਮੈਂਟ ਡੈਸਕ : ਪੰਜਾਬ ਤੇ ਪੰਜਾਬੀਅਤ ਦਾ ਮਾਣ ਮੰਨੇ ਜਾਂਦੇ ਗਾਇਕ ਕੰਠ ਕਲੇਰ ਅੱਜ ਕਿਸੇ ਵੀ ਪਛਾਣ ਦੇ ਮੁਥਾਜ ਨਹੀਂ ਹਨ। ਹਾਲਾਂਕਿ ਉਨ੍ਹਾਂ ਨੂੰ ਇੱਥੇ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਕੰਠ ਕਲੇਰ ਨੇ 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇਕ ਇੰਟਰਵਿਊ ਦੌਰਾਨ ਆਪਣੇ ਸੰਘਰਸ਼ ਦੇ ਦਿਨਾਂ ਤੇ ਆਪਣੀ ਪਹਿਲੀ ਕਮਾਈ ਨਾਲ ਜੁੜਿਆ ਇੱਕ ਬਹੁਤ ਹੀ ਭਾਵੁਕ ਕਿੱਸਾ ਸਾਂਝਾ ਕੀਤਾ ਹੈ। ਗੱਲਬਾਤ ਦੌਰਾਨ ਗਾਇਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੇਪ 'ਨਿਗਹਾ ਬਦਲ ਗਈ' ਰਿਲੀਜ਼ ਹੋਈ ਸੀ, ਤਾਂ ਕੰਪਨੀ ਨੇ ਉਨ੍ਹਾਂ ਨੂੰ ਖੁਸ਼ ਹੋ ਕੇ 20 ਹਜ਼ਾਰ ਰੁਪਏ ਦਿੱਤੇ ਸਨ। 

ਇਹ ਵੀ ਪੜ੍ਹੋ: AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles 'ਚ ਲਿਆ ਆਖ਼ਰੀ ਸਾਹ

ਗਾਇਕ ਨੇ ਯਾਦ ਕਰਦਿਆਂ ਦੱਸਿਆ ਕਿ ਜਦੋਂ ਉਹ ਇਹ ਪੈਸੇ ਲੈ ਕੇ ਘਰ ਪਹੁੰਚੇ ਤਾਂ ਸਾਰਾ ਪਰਿਵਾਰ ਫਰਸ਼ 'ਤੇ ਬੈਠ ਕੇ ਦੁਪਹਿਰ ਦੀ ਰੋਟੀ ਖਾ ਰਿਹਾ ਸੀ ਅਤੇ ਮੈਂ ਜਿਵੇਂ ਹੀ ਆਪਣੇ ਬੈਗ ਵਿੱਚੋਂ 10 ਹਜ਼ਾਰ ਰੁਪਏ ਦੀ ਇੱਕ ਥੱਦੀ ਕੱਢ ਕੇ ਆਪਣੇ ਪਿਤਾ ਦੀ ਤਲੀ 'ਤੇ ਰੱਖੀ ਤਾਂ ਉਹ ਭਾਵੁਕ ਹੋ ਗਏ, ਕਿਉਂਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ 10 ਹਜ਼ਾਰ ਰੁਪਏ ਇਕੱਠੇ ਦੇਖੇ ਹੀ ਨਹੀਂ ਸਨ। ਫਿਰ ਮੈਂ ਇਕ ਹੋਰ 10 ਹਜ਼ਾਰ ਦੀ ਥੱਦੀ ਕੱਢ ਕੇ ਉਨ੍ਹਾਂ ਅੱਗੇ ਰੱਖ ਦਿੱਤੀ। ਇਹ ਸਭ ਵੇਖ ਕੇ ਉਹ ਖੁਸ਼ ਵੀ ਬਹੁਤ ਹੋਏ। ਗਾਇਕ ਨੇ ਅੱਗੇ ਦੱਸਿਆ ਕਿ ਜੇਕਰ ਉਹ ਅੱਜ ਵੀ ਕਦੇ ਆਪਣੇ ਪਿਤਾ ਦੇ ਖਾਤੇ ਵਿੱਚ 10 ਲੱਖ ਰੁਪਏ ਵੀ ਜਮ੍ਹਾਂ ਕਰਵਾ ਦੇਣ ਤਾਂ ਉਹ ਕਹਿੰਦੇ ਹਨ ਠੀਕ ਹੈ ਪਰ ਓਨਾ ਸਵਾਦ ਨਹੀਂ ਆਇਆ ਜਿੰਨਾ ਉਸ 10 ਹਜ਼ਾਰ ਰੁਪਏ ਦਾ ਸੀ।

ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent ਜਾਣ ਰਹਿਣ ਜਾਓਗੇ ਹੈਰਾਨ

ਆਪਣੇ ਪਰਿਵਾਰਕ ਪਿਛੋਕੜ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਇੱਕ ਛੋਟੀ ਜਿਹੀ ਦੁਕਾਨ ਹੁੰਦੀ ਸੀ ਅਤੇ ਉਨ੍ਹਾਂ ਮੱਝਾਂ ਰੱਖੀਆਂ ਹੋਈਆਂ ਸਨ। ਮਾਤਾ ਨੇ ਮੱਝਾਂ ਦਾ ਦੁੱਧ ਵੇਚ ਕੇ ਅਤੇ ਪੱਠੇ ਵੱਢ ਕੇ ਸਾਨੂੰ ਸਾਰਿਆਂ ਨੂੰ ਪੜ੍ਹਾਇਆ ਸੀ। ਉਨ੍ਹਾਂ ਦੇ ਪਿਤਾ ਹਮੇਸ਼ਾ ਕਹਿੰਦੇ ਸਨ ਕਿ ਉਹ ਸਿਰਫ਼ ਰੋਟੀ ਦੇ ਸਕਦੇ ਹਨ, ਜੇਕਰ ਚੰਗੇ ਕੱਪੜੇ ਜਾਂ ਜੁੱਤੀਆਂ ਚਾਹੀਦੀਆਂ ਹਨ ਤਾਂ ਉਹ ਮਿਹਨਤ ਕਰਕੇ ਖੁਦ ਕਮਾਉਣੀਆਂ ਪੈਣਗੀਆਂ। 

ਇਹ ਵੀ ਪੜ੍ਹੋ: ਅਕਾਂਕਸ਼ਾ ਚਮੋਲਾ ਨੂੰ ਲੈ ਕੇ Lock-UP 'ਚ ਖੁੱਲ੍ਹਿਆ ਵੱਡਾ 'ਰਾਜ਼'; ਮੁੰਡੇ-ਕੁੜੀਆਂ ਦੋਵਾਂ 'ਚ ਰੱਖਦੀ ਹੈ Interest

4 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹੋਣ ਕਾਰਨ ਕੰਠ ਕਲੇਰ 'ਤੇ ਪਰਿਵਾਰ ਦੀ ਭਾਰੀ ਵੀ ਜ਼ਿੰਮੇਵਾਰੀ ਸੀ। ਮੇਰੇ ਅੰਦਰ ਮਿਹਨਤ ਕਰਨ ਦਾ ਜਜ਼ਬਾ ਬਹੁਤ ਸੀ ਅਤੇ ਮਾਲਕ ਵੀ ਮੇਰੇ ਲਈ ਰਾਹ ਬਣਾਉਂਦਾ ਰਿਹਾ। ਉਨ੍ਹਾਂ ਨੇ ਸਾਂਝਾ ਕੀਤਾ ਕਿ ਮਿਹਨਤ ਦੇ ਇਸ ਜਜ਼ਬੇ ਕਾਰਨ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਦੀ ਜਵਾਨੀ ਕਦੋਂ ਲੰਘ ਗਈ, ਕਿਉਂਕਿ ਉਨ੍ਹਾਂ ਕੋਲ ਹੋਰਨਾਂ ਵਾਂਗ ਜਵਾਨੀ ਦੀਆਂ ਮੌਜ-ਮਸਤੀ ਵਾਲੀਆਂ ਕਹਾਣੀਆਂ ਨਹੀਂ ਹਨ।

ਇਹ ਵੀ ਪੜ੍ਹੋ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ ਮਾਤਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News