‘ਕਾਂਤਾਰਾ : ਚੈਪਟਰ 1’ ਦਾ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ

Thursday, Oct 09, 2025 - 09:37 AM (IST)

‘ਕਾਂਤਾਰਾ : ਚੈਪਟਰ 1’ ਦਾ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ

ਮੁੰਬਈ- ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ : ਚੈਪਟਰ 1’ ਦਾ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਅਤੇ ਵਿਦੇਸ਼ਾਂ ਵਿਚ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ। 2022 ਦੀ ਬਲਾਕਬਸਟਰ ਫਿਲਮ ਦਾ ਮਚ-ਅਵੇਟਿਡ ਪ੍ਰੀਕਵਲ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਧੁੰਮ ਮਚਾ ਰਿਹਾ ਹੈ ਅਤੇ ਇਸ ਦੀ ਸਫਲਤਾ ਦੇ ਕਈ ਸੰਕੇਤ ਦਿਸ ਰਹੇ ਹਨ।

ਦੁਸਹਿਰੇ ’ਤੇ ਸ਼ਾਨਦਾਰ ਰਿਲੀਜ਼ ਤੋਂ ਬਾਅਦ ਫਿਲਮ ਨੂੰ ਸ਼ਾਨਦਾਰ ਪ੍ਰਤੀਕਿਰਆ ਮਿਲੀ ਅਤੇ ਉਦੋਂ ਤੋਂ ਇਸ ਦੀ ਕਮਾਈ ਦੀ ਰਫ਼ਤਾਰ ਬਣੀ ਹੋਈ ਹੈ। ਚਾਰ ਦਿਨਾਂ ਵਿਚ ਫਿਲਮ ਦਾ ਕੁਲੈਕਸ਼ਨ 235 ਕਰੋੜ ਰੁਪਏ ਤੱਕ ਪੁੱਜ ਗਿਆ ਹੈ। ਫਿਲਮ ਨੂੰ ਵੱਖ-ਵੱਖ ਵਿਦੇਸ਼ੀ ਬਾਜ਼ਾਰਾਂ ਵਿਚ ਵੀ ਸ਼ਾਨਦਾਰ ਪ੍ਰਤੀਕਿਰਆ ਮਿਲੀ ਹੈ। ਰਿਸ਼ਭ ਸ਼ੈੱਟੀ ਦੁਆਰਾ ਲਿਖਤ, ਨਿਰਦੇਸ਼ਿਤ ਅਤੇ ਮੁੱਖ ਭੂਮਿਕਾ ਵਿਚ ‘ਕਾਂਤਾਰਾ : ਚੈਪਟਰ 1’ ਉਨ੍ਹਾਂ ਡੂੰਘੀਆਂ ਜੜ੍ਹਾਂ ਵਾਲੀਆਂ ਲੋਕ ਕਥਾਵਾਂ ਦੀ ਪੜਤਾਲ ਕਰਦੀ ਹੈ, ਜਿਸ ਨੇ ਮੂਲ ‘ਕਾਂਤਾਰਾ’ ਨੂੰ ਇਕ ਸੱਭਿਆਚਾਰਕ ਘਟਨਾ ਬਣਾ ਦਿੱਤਾ।

ਇਹ ਫਿਲਮ ਸ਼ੈੱਟੀ ਦੀ 2022 ਦੀ ਬਲਾਕਬਸਟਰ 'ਕਾਂਤਾਰਾ' ਦਾ ਪ੍ਰੀਕੁਅਲ ਹੈ, ਜੋ ਆਪਣੀਆਂ ਜੜ੍ਹਾਂ ਨਾਲ ਜੁੜੀ ਕਹਾਣੀ, ਤੱਟਵਰਤੀ ਕਰਨਾਟਕ ਦੀ ਲੋਕ-ਕਥਾਵਾਂ ਨੂੰ ਦਰਸਾਉਂਦੀ ਹੈ। ‘ਕੰਤਾਰਾ : ਚੈਪਟਰ 1’ ਰੱਖਿਅਕ ਦੇਵਤਾ ‘ਪੰਜੁਰਲੀ ਦੇਵ’ ਦੇ ਪਿਛੋਕੜ ’ਤੇ ਆਧਾਰਿਤ ਹੈ, ਜਿਸ ਵਿਚ ਇਕ ਆਦਿਵਾਸੀ ਭਾਈਚਾਰੇ ਅਤੇ ਇਕ ਜ਼ੁਲਮੀ ਰਾਜੇ ਵਿਚਾਲੇ ਸੰਘਰਸ਼ ਨੂੰ ਦਿਖਾਇਆ ਗਿਆ ਹੈ ।


author

cherry

Content Editor

Related News