‘ਕੰਤਾਰਾ : ਚੈਪਟਰ 1’ ਲਈ ਸ਼ਾਨਦਾਰ ਵਾਰ ਸੀਕਵੈਂਸ ਦੀ ਸ਼ੂਟਿੰਗ!
Thursday, Jan 23, 2025 - 01:07 PM (IST)
ਮੁੰਬਈ (ਬਿਊਰੋ) - ਮੁੱਖ ਭੂਮਿਕਾ ਵਿਚ ਰਿਸ਼ਭ ਸ਼ੈੱਟੀ ਅਭਿਨੀਤ ਹੋਮਬਲੇ ਫਿਲਮਜ਼ ਦੀ ‘ਕੰਤਾਰਾ’ ਨੇ ਦੁਨੀਆ ਭਰ ਵਿਚ ਬਹੁਤ ਸਫਲਤਾ ਪ੍ਰਾਪਤ ਕੀਤੀ। ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਨੇ ਮਜ਼ਬੂਤ ਐਕਸ਼ਨ, ਦਿਲਚਸਪ ਕਹਾਣੀ ਅਤੇ ਰਿਸ਼ਭ ਸ਼ੈੱਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਉਸ ਦੀ ਅਦਾਕਾਰੀ ਨੇ ਹਰ ਸੀਨ ਨੂੰ ਯਾਦਗਾਰੀ ਬਣਾ ਦਿੱਤਾ ਅਤੇ ਫਿਲਮ ਨੂੰ ਸਿਨੇਮੈਟਿਕ ਮਾਸਟਰਪੀਸ ਦਾ ਦਰਜਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ 3 ਮਹੀਨੇ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਜ਼ਬਰਦਸਤ ਸਫਲਤਾ ਤੋਂ ਬਾਅਦ ਨਿਰਮਾਤਾਵਾਂ ਨੇ ‘ਕੰਤਾਰਾ : ਚੈਪਟਰ 1’ ਦਾ ਐਲਾਨ ਕਰ ਦਿੱਤਾ, ਜੋ ਪ੍ਰਸ਼ੰਸਕਾਂ ਵਿਚ ਬਹੁਤ ਉਤਸ਼ਾਹ ਪੈਦਾ ਕਰ ਰਹੀ ਹੈ। ਪੋਸਟਰਾਂ ਨੇ ਪਹਿਲਾਂ ਹੀ ਰਿਲੀਜ਼ ਲਈ ਦਰਸ਼ਕਾਂ ਦੀ ਦਿਲਚਸਪੀ ਬਣਾਈ ਰੱਖੀ ਹੈ ਅਤੇ ਨਿਰਮਾਤਾ ਇਸ ਨੂੰ ਸ਼ਾਨਦਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8