''ਖਤਰੋਂ ਕੇ ਖਿਲਾੜੀ 12'' ''ਚ ਐਂਟਰੀ ਤੋਂ ਪਹਿਲੇ ਹੀ ਵਿਗੜੀ ਕਨਿਕਾ ਮਾਨ ਦੀ ਤਬੀਅਤ, ਹਸਪਤਾਲ ''ਚ ਦਾਖ਼ਲ

Thursday, May 26, 2022 - 02:27 PM (IST)

''ਖਤਰੋਂ ਕੇ ਖਿਲਾੜੀ 12'' ''ਚ ਐਂਟਰੀ ਤੋਂ ਪਹਿਲੇ ਹੀ ਵਿਗੜੀ ਕਨਿਕਾ ਮਾਨ ਦੀ ਤਬੀਅਤ, ਹਸਪਤਾਲ ''ਚ ਦਾਖ਼ਲ

ਮੁੰਬਈ- ਫਿਲਮਮੇਕਰ ਰੋਹਿਤ ਸ਼ੈੱਟੀ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਟੀ.ਵੀ. ਸ਼ੋਅ 'ਖਤਰੋਂ ਕੇ ਖਿਲਾੜੀ' ਲੈ ਕੇ ਆਉਣ ਵਾਲੇ ਹਨ। ਉਨ੍ਹਾਂ ਦੇ ਸ਼ੋਅ 'ਚ ਸ਼ਿਵਾਂਗੀ ਜੋਸ਼ੀ, ਪ੍ਰਤੀਕ ਸ਼ਹਿਜਪਾਲ ਅਤੇ ਜੰਨਤ ਜੁਬੈਰ ਵਰਗੇ ਕਈ ਸਿਤਾਰੇ ਕੰਟੈਸਟੈਂਟ ਦੇ ਤੌਰ 'ਤੇ ਨਜ਼ਰ ਆਉਣਗੇ। ਉਧਰ ਟੀ.ਵੀ. ਸ਼ੋਅ 'ਗੁੱਡਨ ਤੁਮਸੇ ਨਾ ਹੋ ਪਾਏਗਾ' ਦੀ ਅਦਾਕਾਰਾ ਕਨਿਕਾ ਮਾਨ ਵੀ ਰੋਹਿਤ ਸ਼ੈੱਟੀ ਦੇ ਇਸ ਸ਼ੋਅ 'ਚ ਕਦਮ ਰੱਖੇਗੀ। ਪਰ ਸ਼ੋਅ ਦੀ ਸ਼ੁਰੂਆਤ ਤੋਂ ਪਹਿਲੇ ਹੀ ਕਨਿਕਾ ਮਾਨ ਦੀ ਤਬੀਅਤ ਵਿਗੜ ਗਈ ਹੈ ਜਿਸ ਦੇ ਚੱਲਦੇ ਅਦਾਕਾਰਾ ਚਾਹ ਕੇ ਵੀ 'ਖਤਰੋਂ ਕੇ ਖਿਲਾੜੀ 12' ਦੀ ਪ੍ਰੈੱਸ ਕਾਨਫਰੈਂਸ 'ਚ ਨਹੀਂ ਜਾ ਪਾਈ। ਉਨ੍ਹਾਂ ਦੀ ਸਥਿਤੀ ਦੇਖ ਕੇ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਸ਼ੋਅ ਦਾ ਹਿੱਸਾ ਨਹੀਂ ਬਣੇਗੀ।

PunjabKesari
ਇਸ ਨੂੰ ਲੈ ਕੇ ਹਾਲ ਹੀ 'ਚ ਕਨਿਕਾ ਮਾਨ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਹ ਬੀਤੇ ਕੁਝ ਦਿਨਾਂ ਤੋਂ ਸਿਰਫ ਲੀਕਵਿਡ ਚੀਜ਼ਾਂ 'ਤੇ ਹੀ ਟਿੱਕੀ ਹੋਈ ਹੈ ਅਤੇ ਕੁਝ ਸਖਤ ਨਹੀਂ ਖਾ ਰਹੀ ਹੈ। ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਅਜਿਹੀ ਸਥਿਤੀ ਜ਼ਿਆਦਾ ਕੰਮ ਕਰਨ ਦੇ ਕਾਰਨ ਹੋਈ। ਉਨ੍ਹਾਂ ਨੂੰ ਡਾਕਟਰ ਨੇ ਅਜਿਹਾ ਕਰਨ ਤੋਂ ਸਾਫ ਮਨਾ ਕਰ ਦਿੱਤਾ ਸੀ, ਪਰ ਇਸ ਤੋਂ ਬਾਅਦ ਵੀ ਅਦਾਕਾਰਾ ਨੇ ਓਵਰਵਰਕ ਕੀਤਾ ਅਤੇ ਆਪਣੀ ਸਿਹਤ ਖਰਾਬ ਕਰ ਲਈ।

PunjabKesari
ਕਨਿਕਾ ਮਾਨ ਨੇ ਦੱਸਿਆ ਕਿ ਉਹ 'ਖਤਰੋਂ ਕੇ ਖਿਲਾੜੀ 12' ਲਈ ਕਾਫੀ ਉਤਸ਼ਾਹਿਤ ਸੀ ਪਰ ਹੁਣ ਉਨ੍ਹਾਂ ਦੀ ਸਥਿਤੀ ਅਜਿਹੀ ਹੋ ਚੁੱਕੀ ਹੈ ਕਿ ਉਹ ਕੁਝ ਵੀ ਨਹੀਂ ਕਰ ਪਾ ਰਹੀ ਹੈ। ਆਪਣੀ ਖਰਾਬ ਤਬੀਅਤ ਦੀ ਵਜ੍ਹਾ ਨਾਲ ਉਨ੍ਹਾਂ ਨੂੰ 'ਖਤਰੋਂ ਕੇ ਖਿਲਾੜੀ 12' ਦਾ ਪ੍ਰੋਮੋ ਸ਼ੂਟ ਵੀ ਛੱਡਣਾ ਪਿਆ। ਹੁਣ ਆਪਣੀ ਸਿਹਤ ਨੂੰ ਠੀਕ ਕਰਨ ਲਈ ਕਨਿਕਾ ਮਾਨ ਆਰਾਮ ਕਰ ਰਹੀ ਹੈ।


author

Aarti dhillon

Content Editor

Related News