ਸੱਤ ਫ਼ੇਰੇ ਲੈਣ ਤੋਂ ਬਾਅਦ ਕਨਿਕਾ ਕਪੂਰ ਨੇ ਕੀਤੀ ਕੋਰਟ ਮੈਰਿਜ, ਪਹਿਲੇ ਪਤੀ ਨਾਲ ਰਿਸ਼ਤੇ ਦਾ ਵੀ ਕੀਤਾ ਖ਼ੁਲਾਸਾ

05/31/2022 5:17:34 PM

ਬਾਲੀਵੁੱਡ ਡੈਸਕ: ਕਨਿਕਾ ਕਪੂਰ ਇਨ੍ਹੀਂ ਦਿਨੀਂ ਗੌਤਮ ਨਾਲ ਦੂਜੇ ਵਿਆਹ ਤੋਂ ਬਾਅਦ ਖੁਸ਼ੀਆਂ ਭਰਿਆ ਸਫ਼ਰ ਬਤੀਤ ਕਰ ਰਹੀ ਹੈ। 43 ਸਾਲ ਦੀ ਕਨਿਕਾ ਦੂਜੀ ਵਾਰ ਵਿਆਹ ਹੋਣ ’ਤੇ ਅਤੇ ਨਵਾਂ ਜੀਵਨ ਸ਼ੁਰੂ ਕਰਕੇ ਬਹੁਤ ਖੁਸ਼ ਹੈ। ਗਾਇਕ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ’ਚ ਲੰਡਨ ’ਚ ਗੌਤਮ ਨਾਲ ਸੱਤ ਫੇਰੇ ਲਏ।

PunjabKesari

ਇਸ ਦੇ ਨਾਲ ਹੀ ਹੁਣ ਇਸ ਜੋੜੇ ਨੇ ਹਿੰਦੂ ਵੈਡਿੰਗ ਤੋਂ ਬਾਅਦ ਕੋਰਟ ਮੈਰਿਜ ਕੀਤੀ ਹੈ ਜਿਸ ਦਾ ਖ਼ੁਲਾਸਾ ਕਨਿਕਾ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਕੀਤਾ ਹੈ। 

PunjabKesari

ਇਹ ਵੀ ਪੜ੍ਹੋ: ਆਖ਼ਰੀ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੰਮਿਆ ਮੱਥਾ ਅਤੇ ਮੁੱਛਾਂ ਨੂੰ ਸਵਾਰਿਆ (ਵੀਡੀਓ)

ਕੋਰਟ ਮੈਰਿਜ ਦੀਆਂ ਦੀਆਂ ਤਸਵੀਰਾਂ ’ਚ ਕਨਿਕਾ ਅਤੇ ਗੌਤਮ ਹੱਥ ’ਚ ਗੁਲਦਸਤਾ ਫ਼ੜੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਹ ਜੋੜਾ ਸਫ਼ੇਦ ਪਹਿਰਾਵੇ ’ਚ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਕਨਿਕਾ ਨੇ ਕੈਪਸ਼ਨ ’ਚ ਲਿਖਿਆ ‘ਹੈਪੀਨੈੱਸ’

PunjabKesari

ਤਸਵੀਰਾਂ ਸਾਂਝੀਆਂ ਕਰਦੇ ਹੋਏ ਕਨਿਕਾ ਨੇ ਆਪਣੇ ਪਹਿਲੇ ਪਤੀ ਬਾਰੇ ਵੀ ਖ਼ੁਲਾਸਾ ਕੀਤਾ ਹੈ। ਜਿਸ ’ਚ ਉਸ ਨੇ ਲਿਖਿਆ ‘ਮੈਂ ਹਮੇਸ਼ਾ ਵਿਆਹ ’ਚ ਯਕੀਨ ਰੱਖਿਆ ਹੈ ਮੇਰਾ ਮੰਨਣਾ ਹੈ ਕਿ ਕਦੇ-ਕਦੇ ਇਸ ਤਰ੍ਹਾਂ ਦੇ ਪਾਟਨਰ ਨਾਲ ਵਿਆਹ ਹੋ ਜਾਂਦਾ ਹੈ ਜੋ ਤੁਹਾਨੂੰ ਸਮਝਦਾ ਨਹੀਂ ਹੈ। ਇਹ ਕਿਸੇ ਦੀ ਗਲਤੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਗ੍ਰੇਸਫੁਲ ਹੋਣਾ ਅਤੇ ਅੱਗੇ ਵਧਣਾ ਬਹੁਤ ਜ਼ਰੂਰੀ ਹੈ।

PunjabKesari

ਕਨਿਕਾ ਨੇ ਅੱਗੇ ਕਿਹਾ, ‘ਮੇਰੇ ਅਤੇ ਮੇਰਾ ਪਹਿਲਾ ਸਾਥੀ ਦਾ ਬਹੁਤ ਵਧੀਆ ਰਿਸ਼ਤਾ ਹੈ। ਉਹ ਵੀ ਮੇਰਾ ਭਲਾ ਚਾਹੁੰਦੇ ਹਨ। ਅਸੀਂ ਹਮੇਸ਼ਾ ਇਕ ਦੂਜੇ ਦੇ ਨਾਲ ਰਹਾਂਗੇ। ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਬਿਨਾਂ ਕਿਸੇ ਨਫ਼ਰਤ ਦੇ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦੀ ਲੋੜ ਹੈ।’

PunjabKesari

ਇਸ ਨਾਲ ਗੌਤਮ ਨਾਲ ਵਿਆਹ ਦੀ ਗੱਲ ’ਤੇ ਕਨਿਕਾ ਨੇ ਇਕ ਇੰਟਰਵਿਊ ’ਚ ਕਿਹਾ, ‘ਗੌਤਮ ਅਤੇ ਮੈਂ 15 ਸਾਲਾਂ ਦੇ ਦੋਸਤ ਹਾਂ ।ਉਸ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਹੈ। ਅਸੀਂ ਪੱਕੇ ਦੋਸਤ ਹਾਂ ਜੋ ਹਮੇਸ਼ਾ ਇਕ ਦੂਸਰੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ। ਗੌਤਮ ਨੇ ਹਮੇਸ਼ਾ ਮੈਨੂੰ ਉਵੇਂ ਹੀ ਸਵੀਕਾਰ ਕੀਤਾ ਜਿਵੇਂ ਮੈਂ ਹਾਂ।

PunjabKesari

ਉਸਨੇ ਇਕ ਸਾਲ ਪਹਿਲਾਂ ਮੈਨੂੰ ਪ੍ਰਪੋਜ਼ ਕੀਤਾ ਸੀ ਅਤੇ ਮੈਂ ਹੈਰਾਨ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਸਾਡਾ ਕਦੇ ਵਿਆਹ ਵੀ ਹੋ ਸਕਦਾ ਹੈ ਕਿਉਂਕਿ ਮੇਰਾ ਤਲਾਕ ਹੋ ਗਿਆ ਹੈ ਅਤੇ ਮੇਰੇ 3 ਬੱਚੇ ਹਨ ਮੈਨੂੰ ਨਹੀਂ ਪਤਾ ਸੀ ਕਿ ਗੌਤਮ ਜਾਂ ਉਸਦਾ ਪਰਿਵਾਰ ਮੈਨੂੰ ਸਵੀਕਾਰ ਕਰੇਗਾ ਜਾਂ ਨਹੀਂ।

PunjabKesari

ਇਹ ਵੀ ਪੜ੍ਹੋ: ਦਿਲ ਦਹਿਲਾਉਣ ਵਾਲੀਆਂ ਤਸਵੀਰਾਂ: ਸਿੱਧੂ ਮੂਸੇਵਾਲਾ ਦੇ ਮ੍ਰਿਤਕ ਦੇਹ ਨੂੰ ਲਗਾਤਾਰ ਦੇਖਦੇ ਰਹੇ ਮਾਪੇ

ਦੱਸ ਦੇਈਏ ਕਨਿਕਾ ਅਤੇ ਗੌਤਮ ਨੇ 20 ਮਈ ਨੂੰ ਵਿਆਹ ਕੀਤਾ ਸੀ। ਜਿਸ ’ਚ ਕਰੀਬੀ ਦੋਸਤ ਅਤੇ ਪਰਿਵਾਰ ਵਾਲੇ ਸ਼ਾਮਲ ਹੋਏ ਸਨ।


Anuradha

Content Editor

Related News