ਕਨਿਕਾ ਢਿੱਲੋਂ ਦੀ ‘ਕਥਾ’ ਪਿਕਚਰਸ ਦਾ ਪਹਿਲਾ ਪ੍ਰਾਜੈਕਟ ‘ਦੋ ਪੱਤੀ’ ਦੀ ਸ਼ੂਟਿੰਗ ਸ਼ੁਰੂ
Saturday, Aug 19, 2023 - 03:11 PM (IST)
ਮੁੰਬਈ (ਬਿਊਰੋ) - ਕਨਿਕਾ ਢਿੱਲੋਂ ਦੀ ‘ਕਥਾ’ ਪਿਕਚਰਸ ਅਤੇ ਨੇਟਫਲਿਕਸ ਨੇ ਹਾਲ ਹੀ ਵਿਚ ਫ਼ਿਲਮ ‘ਦੋ ਪੱਤੀ’ ਦਾ ਐਲਾਨ ਕੀਤਾ ਹੈ। ਇਹ ਕਨਿਕਾ ਢਿੱਲੋਂ, ਕਾਜੋਲ ਅਤੇ ਕ੍ਰਿਤੀ ਸੈਨਨ ਦਾ ਪਹਿਲਾ ਪ੍ਰਾਜੈਕਟ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁੱਕਰਵਾਰ ਨੂੰ ਮੁੰਬਈ ਵਿਚ ਸ਼ੁਰੂ ਹੋ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ
ਇਸ ਫ਼ਿਲਮ ਦਾ ਨਿਰਦੇਸ਼ਨ ਬੀ. ਓ. ਬੀ. ਦੇ ਨਾਂ ਨਾਲ ਮਸ਼ਹੂਰ ਸ਼ਸ਼ਾਂਕ ਚਤੁਰਵੇਦੀ ਕਰ ਰਹੇ ਹਨ, ਜਿਸ ਵਿਚ ਕ੍ਰਿਤੀ ਸੈਨਨ ਅਤੇ ਕਾਜੋਲ ਅਹਿਮ ਭੂਮਿਕਾ ਵਿਚ ਨਜ਼ਰ ਆ ਆਉਣਗੀਆਂ ਹਨ। ਕ੍ਰਿਤੀ ਸੈਨਨ ਦੀ ਬਤੌਰ ਨਿਰਮਾਤਾ ਇਹ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਪਹਿਲਾਂ ਤੋਂ ਕਿਤੇ ਮਨੋਰੰਜਕ ਅਤੇ ਰਹੱਸ ਭਰੀ ਯਾਤਰਾ ’ਤੇ ਲਿਜਾਣ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’ ਦਾ ਮੋਸ਼ਨ ਪੋਸਟਰ ਰਿਲੀਜ਼, ਏਅਰਫੋਰਸ ਅਫਸਰ ਦੀ ਭੂਮਿਕਾ ’ਚ ਆਏ ਨਜ਼ਰ
ਫ਼ਿਲਮ ‘ਕਥਾ’ ਪਿਕਚਰਸ ਵੱਲੋਂ ਨਿਰਮਿਤ ਅਤੇ ਕ੍ਰਿਤੀ ਸੈਨਨ ਵੱਲੋਂ ਸਹਿ-ਨਿਰਮਿਤ ਹੈ। ਫ਼ਿਲਮ ਨੂੰ ਕਨਿਕਾ ਢਿੱਲੋਂ ਨੇ ਲਿਖਿਆ ਹੈ, ਜੋ ਨੈਟਫਲਿਕਸ ’ਤੇ ਸਟਰੀਮ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।