ਫ਼ਿਲਮ ‘ਦਿ ਗ੍ਰੇਟ ਇੰਡੀਅਨ ਫੈਮਿਲੀ’ ਦਾ ‘ਕਨ੍ਹਈਆ ਟਵਿੱਟਰ ਪੇ ਆ ਜਾ’ ਲਾਂਚ
Thursday, Aug 31, 2023 - 01:29 PM (IST)

ਮੁੰਬਈ (ਬਿਊਰੋ) - ਯਸ਼ਰਾਜ ਫਿਲਮਜ਼ ਨੇ ਖੁਲਾਸਾ ਕੀਤਾ ਕਿ ਸਿੰਗਿੰਗ ਸੰਸੇਸ਼ਨ ਭਜਨ ਕੁਮਾਰ, ਜਿਸ ਨੂੰ ਕੰਪਨੀ ਬਹੁਤ ਧੂਮਧਾਮ ਨਾਲ ਲਾਂਚ ਕਰਨ ਵਾਲੀ ਸੀ, ਉਹ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਹੈ। ਵਾਈ. ਆਰ. ਐੱਫ. ਦੀ ਥੀਏਟਰਿਕਲ ਰੀਲੀਜ਼ ‘ਦਿ ਗ੍ਰੇਟ ਇੰਡੀਅਨ ਫੈਮਿਲੀ’ ’ਚ ਵਿੱਕੀ ਨੇ ਭਜਨ ਕੁਮਾਰ ਨਾਂ ਦੇ ਇਕ ਸਥਾਨਕ ਗਾਇਕ ਦੀ ਭੂਮਿਕਾ ਨਿਭਾਈ ਹੈ।
ਇਹ ਖ਼ਬਰ ਵੀ ਪੜ੍ਹੋ : ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)
ਵਿੱਕੀ ਨੂੰ ਭਜਨ ਕੁਮਾਰ ਵਜੋਂ ਲਾਂਚ ਕਰਨਾ, ਵਾਈ. ਆਰ. ਐੱਫ. ਫ਼ਿਲਮ ਦਾ ਪਹਿਲਾ ਗੀਤ ‘ਕਨ੍ਹਈਆ ਟਵਿੱਟਰ ਪੇ ਆ ਜਾ’ ਲਾਂਚ ਕੀਤਾ, ਜੋ ਫ਼ਿਲਮ ’ਚ ਵਿੱਕੀ ਦਾ ਵੱਡਾ ਐਂਟਰੀ ਗੀਤ ਹੈ। ਵਿੱਕੀ ਨੇ ਖੁਲਾਸਾ ਕੀਤਾ, ‘‘ਮੈਂ ਸਾਡੀ ਵਿਲੱਖਣ ਪਰਿਵਾਰਕ ਮਨੋਰੰਜਨ ‘ਦਿ ਗ੍ਰੇਟ ਇੰਡੀਅਨ ਫੈਮਿਲੀ' ’ਚ ਭਜਨ ਕੁਮਾਰ ਨਾਮਕ ਗਾਇਕ ਦਾ ਕਿਰਦਾਰ ਨਿਭਾ ਰਿਹਾ ਹਾਂ। ਅਸੀਂ ਅਸਲ ’ਚ ਇਸ ਤੱਥ ਦਾ ਖੁਲਾਸਾ ਕਰਨ ਤੋਂ ਪਹਿਲਾਂ ਕਿ ਮੈਂ ਫ਼ਿਲਮ ’ਚ ਇਹ ਕਿਰਦਾਰ ਨਿਭਾ ਰਿਹਾ ਹਾਂ, ਕੁਝ ਮਸਤੀ ਕਰਨ ਦਾ ਫੈਸਲਾ ਕੀਤਾ।’’
ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਫ਼ਿਲਮ 'ਯਾਰੀਆਂ 2' ਨੂੰ ਲੈ ਭਖਿਆ ਵਿਵਾਦ, ਟੀਮ ਖ਼ਿਲਾਫ਼ FIR ਦਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।