''ਬਚਪਨ ''ਚ 15 ਦਿਨ ਪਹਿਲੇ ਹੀ ਬਰਥ ਡੇਅ ਕੇਕ ਆਰਡਰ ਕਰ ਦਿੰਦੀ ਸੀ ਕੰਗਨਾ ''
Wednesday, Mar 23, 2016 - 02:18 PM (IST)
ਮੁੰਬਈ- 23 ਮਾਰਚ ਨੂੰ ਕੰਗਨਾ ਰਾਨੌਟ ਆਪਣਾ 29ਵਾਂ ਬਰਥ ਡੇਅ ਮਨਾਉਣ ਜਾ ਰਹੀ ਹੈ। ਇਸ ਮੌਕੇ ਕੰਗਨਾ ਨੇ ਦੱਸਿਆ ਕਿ ਉਹ ਬਚਪਨ ''ਚ ਕਿਸ ਤਰ੍ਹਾਂ ਆਪਣਾ ਜਨਮਦਿਨ ਸੈਲੀਬ੍ਰੇਟ ਕਰਦੀ ਸੀ। ਕੰਗਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ''ਚ ਇਕ ਬੈਕਰੀ ਹੁੰਦੀ ਸੀ ਜਿੱਥੇ ਇਕ ਹਫ਼ਤੇ ਪਹਿਲੇ ਹੀ ਕੇਕ ਦਾ ਆਰਡਰ ਦੇਣਾ ਹੁੰਦਾ ਸੀ, ਬੇਕਰ ਦਾ ਨਾਂ ''ਮਿਲਕੀ'' ਸੀ, ਜੇ ਉਹ ਬੀਮਾਰ ਪੈ ਜਾਂਦਾ ਸੀ ਤਾਂ ਕੇਕ ਬਣਦਾ ਵੀ ਨਹੀਂ ਸੀ। ਕੰਗਨਾ 15 ਦਿਨ ਪਹਿਲੇ ਹੀ ਕੇਕ ਦਾ ਆਰਡਰ ਦੇ ਦਿੰਦੀ ਸੀ ਅਤੇ ਉੱਥੇ ਹੀ ਬੈਠੀ ਰਹਿੰਦੀ ਸੀ ਕਿ ਕੇਕ ਬਣ ਰਿਹਾ ਹੈ ਕਿ ਨਹੀਂ। ਉਸ ਨੂੰ ਇਹੀਂ ਇੰਤਜ਼ਾਰ ਰਹਿੰਦਾ ਸੀ ਕਿ ਉਸ ਨੂੰ ਸਹੀ ਸਮੇਂ ''ਤੇ ਕੇਕ ਮਿਲ ਜਾਵੇ।
ਜ਼ਿਕਰਯੋਗ ਹੈ ਕਿ ਕੰਗਨਾ ਨੂੰ ਬਾਲੀਵੁੱਡ ਦੀ ਸਭ ਤੋਂ ਫੈਸ਼ਨੇਬਲ ਅਦਾਕਾਰਾ ਮੰਨਿਆ ਜਾਂਦਾ ਹੈ। ਆਪਣੀ ਅਸਲ ਜ਼ਿੰਦਗੀ ''ਚ ਵੀ ਉਨ੍ਹਾਂ ਨੇ ਫੈਸ਼ਨ, ਸਟਾਈਲ ਅਤੇ ਨਿਜੀ ਜ਼ਿੰਦਗੀ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਸਨ। ਕੰਗਨਾ ਇਨੀਂ ਦਿਨੀਂ ਵਿਸ਼ਾਲ ਭਾਰਦਵਾਜ ਦੀ ਫ਼ਿਲਮ ''ਰੰਗੂਨ'' ਦੀ ਸ਼ੂਟਿੰਗ ''ਚ ਰੁਝੀ ਹੋਈ ਹੈ। ਫ਼ਿਲਮ ''ਚ ਉਨ੍ਹਾਂ ਨਾਲ ਸੈਫ ਅਲੀ ਖਾਨ ਅਤੇ ਸ਼ਾਹਿਦ ਕਪੂਰ ਲੀਡ ਰੋਲ ''ਚ ਹੋਣਗੇ।
