ਕੰਗਨਾ ਨੇ ਦੇਖੀ ਅਕਸ਼ੈ ਕੁਮਾਰ ਦੀ ਫਿਲਮ ''ਬੈੱਲ ਬੋਟਮ'', ਪੋਸਟ ਸਾਂਝੀ ਕਰ ਆਖੀ ਇਹ ਗੱਲ

2021-08-19T16:30:43.023

ਮੁੰਬਈ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੈੱਲ ਬੋਟਮ' ਕਾਫੀ ਚਰਚਾ 'ਚ ਹੈ। ਹਰ ਕੋਈ ਫਿਲਮ 'ਚ ਅਕਸ਼ੈ ਕੁਮਾਰ ਦੇ ਕੰਮ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉੱਧਰ ਹੁਣ ਬਾਲੀਵੁੱਡ ਦੀ ਕੁਈਨ ਭਾਵ ਕੰਗਨਾ ਰਣੌਤ ਨੇ ਵੀ ਹਾਲ ਹੀ 'ਚ 'ਬੈੱਲ ਬੋਟਮ' ਫਿਲਮ ਦੇਖੀ ਹੈ ਅਤੇ ਅਕਸ਼ੈ ਕੁਮਾਰ ਦੇ ਨਾਲ ਫਿਲਮ ਦੀ ਪੂਰੀ ਟੀਮ ਦੀ ਤਾਰੀਫ ਕੀਤੀ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੀ ਪੂਰੀ ਟੀਮ ਦੀ ਤਾਰੀਫ ਕੀਤੀ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਅੱਜ ਹੀ ਬਲਾਕ ਬਸਟਰ ਫਿਲਮ 'ਬੈੱਲ ਬੋਟਮ' ਦੇਖੋ... 

PunjabKesari
ਕੰਗਨਾ ਨੇ ਪੋਸਟਰ ਕੀਤਾ ਸਾਂਝਾ 
ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਫਿਲਮ ਦਾ ਪੋਸਟਰ ਲਗਾਉਂਦੇ ਹੋਏ ਲਿਖਿਆ ਹੈ ਕਿ ਅੱਜ ਹੀ ਬਲਾਕ ਬਸਟਰ ਫਿਲਮ 'ਬੈੱਲ ਬੋਟਮ' ਦੇਖੋ। ਫਿਲਮ ਦੀ ਪੂਰੀ ਟੀਮ ਨੂੰ ਇਸ ਦੀ ਸਫਲਤਾ ਲਈ ਬਹੁਤ-ਬਹੁਤ ਵਧਾਈਆਂ। ਤੁਸੀਂ ਲੋਕ ਪਹਿਲਾਂ ਤੋਂ ਹੀ ਜੇਤੂ ਹੋ...ਵਧਾਈ ਹੋਵੇ।

PunjabKesari
ਇਹ ਹੈ ਫਿਲਮ ਦੀ ਕਹਾਣੀ
ਗੱਲ ਕਰੀਏ ਫਿਲਮ 'ਬੈੱਲ ਬੋਟਮ' ਦੀ ਤਾਂ ਇਸ 'ਚ ਅਕਸ਼ੈ ਕੁਮਾਰ ਅਤੇ ਵਾਣੀ ਕਪੂਰ ਤੋਂ ਇਲਾਵਾ ਲਾਰਾ ਦੱਤਾ ਅਤੇ ਹੁਮਾ ਕੁਰੈਸ਼ੀ ਵੀ ਇਕ ਮੁੱਖ ਕਿਰਦਾਰ 'ਚ ਹੈ। ਫਿਲਮ 'ਚ ਲਾਰਾ ਦੀ ਲੁੱਕ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਫਿਲਮ ਦੀ ਕਹਾਣੀ 80 ਦੇ ਦਹਾਕੇ 'ਤੇ ਆਧਾਰਿਤ ਹੈ। ਅਕਸ਼ੈ ਕੁਮਾਰ ਇਸ 'ਚ ਇਕ ਜਾਸੂਸ ਦੀ ਭੂਮਿਕਾ 'ਚ ਦਿਖਾਈ ਦੇਣਗੇ ਅਤੇ ਲਾਰਾ ਦੱਤਾ ਫਿਲਮ 'ਚ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।


Aarti dhillon

Content Editor

Related News