ਕੰਗਨਾ ਨੇ ਭੈਣ ਦੇ ਜਨਮਦਿਨ ''ਤੇ ਸਾਂਝੀ ਕੀਤੀ ਖ਼ਾਸ ਪੋਸਟ

Monday, Dec 02, 2024 - 05:51 PM (IST)

ਮੁੰਬਈ- ਬਾਲੀਵੁੱਡ 'ਚ ਪੰਗਾ ਗਰਲ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਚਾਰ ਬੇਬਾਕੀ ਨਾਲ ਪ੍ਰਗਟ ਕਰਨ ਲਈ ਜਾਣੀ ਜਾਂਦੀ ਹੈ। ਅਦਾਕਾਰਾ ਫਿਲਮ ਇੰਡਸਟਰੀ ਨਾਲ ਜੁੜੇ ਹਰ ਵਿਸ਼ੇ 'ਤੇ ਆਪਣੀ ਰਾਏ ਜ਼ਰੂਰ ਪੇਸ਼ ਕਰਦੀ ਹੈ। ਉਹ 2024 ਵਿੱਚ ਮੰਡੀ ਵਿਧਾਨ ਸਭਾ ਸੀਟ ਤੋਂ ਸੰਸਦ ਮੈਂਬਰ ਬਣੀ ਹੈ। ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਕੰਗਨਾ ਨੇ ਇੱਕ ਅਦਾਕਾਰਾ ਤੇ ਫਿਲਮ ਨਿਰਮਾਤਾ ਦੇ ਰੂਪ ਵਿੱਚ ਲੋਕਾਂ ਦਾ ਦਿਲ ਜਿੱਤ ਲਿਆ ਸੀ। ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੇ ਪਸੰਦੀਦਾ ਲੋਕਾਂ ਲਈ ਖਾਸ ਪੋਸਟ ਵੀ ਸ਼ੇਅਰ ਕਰਦੀ ਹੈ। ਇਸ ਵਾਰ ਭੈਣ ਰੰਗੋਲੀ ਲਈ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ।

ਇਹ ਵੀ ਪੜ੍ਹੋ65 ਸਾਲਾਂ ਇਹ ਅਦਾਕਾਰਾ ਬਣੀ 'ਗੰਜੀ ਚੁੜੇਲ',ਵੀਡੀਓ ਦੇਖ ਤੁਸੀਂ ਵੀ ਜਾਵੋਗੇ ਡਰ
ਕੰਗਨਾ ਰਣੌਤ ਦੀ ਵੱਡੀ ਭੈਣ ਰੰਗੋਲੀ ਅੱਜ ਆਪਣਾ ਜਨਮ-ਦਿਨ ਮਨਾ ਰਹੀ ਹੈ। ਅਦਾਕਾਰਾ ਦੀ ਭੈਣ ਦਾ ਪੂਰਾ ਨਾਂ ਰੰਗੋਲੀ ਚੰਦੇਲ ਹੈ ਤੇ ਦੋਹਾਂ ਦਾ ਰਿਸ਼ਤਾ ਕਾਫ਼ੀ ਮਜ਼ਬੂਤ ​​ਹੈ। ਰੰਗੋਲੀ ਅਕਸਰ ਆਪਣੇ ਪਤੀ ਨਾਲ ਫਿਲਮਾਂ ਨਾਲ ਸਬੰਧਤ ਸਮਾਗਮਾਂ ਵਿੱਚ ਨਜ਼ਰ ਆਉਂਦੀ ਹੈ। ਆਪਣੀ ਭੈਣ ਦੇ ਜਨਮ-ਦਿਨ ਦੇ ਖਾਸ ਮੌਕੇ 'ਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਉਸ ਨੂੰ ਇਕ ਵੱਖਰੇ ਤਰੀਕੇ ਨਾਲ ਜਨਮ-ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ-ਘਰ 'ਚੋਂ ਕਲੇਸ਼ ਖ਼ਤਮ ਕਰ ਖ਼ੁਸ਼ੀਆਂ ਤੇ ਧਨ ਦੌਲਤ ਨਾਲ ਭਰ ਦਿੰਦਾ ਹੈ ਇਹ ਪੌਦਾ
ਭੈਣ ਰੰਗੋਲੀ ਨੂੰ ਕਿਹਾ 'ਦੋ ਜਿਸਮ ਇਕ ਜਾਨ'
ਬੀ-ਟਾਊਨ ਦੀ ਅਦਾਕਾਰਾ ਕੰਗਨਾ ਰਣੌਤ ਦੇ ਆਪਣੇ ਪਰਿਵਾਰ ਨਾਲ ਪਿਆਰ ਦਾ ਅੰਦਾਜ਼ਾ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਅਦਾਕਾਰਾ ਅਕਸਰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਸ ਨੇ ਭੈਣ ਰੰਗੋਲੀ ਨੂੰ ਜਨਮ-ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, 'ਜਨਮ-ਦਿਨ ਮੁਬਾਰਕ, ਮੇਰੀ ਇਕਲੌਤੀ ਦੋ ਜਿਸਮ ਇਕ ਜਾਨ।' ਕੰਗਨਾ ਦਾ ਇਹ ਬਿਆਨ ਦੋਵਾਂ ਵਿਚਕਾਰ ਪਿਆਰ ਨੂੰ ਦਰਸਾਉਂਦਾ ਹੈ।

PunjabKesari
ਐਮਰਜੈਂਸੀ ਫਿਲਮ 'ਚ ਨਜ਼ਰ ਆਵੇਗੀ ਕੰਗਨਾ
ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖ਼ੀਆਂ 'ਚ ਹੈ। ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਡੇਟ ਲਗਾਤਾਰ ਟਾਲਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲ ਸਕਿਆ ਸੀ। ਖੈਰ, ਹਾਲ ਹੀ ਵਿੱਚ ਅਦਾਕਾਰਾ ਨੇ ਸਿਨੇਮਾਘਰਾਂ ਵਿੱਚ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਦੀ ਰਿਲੀਜ਼ ਦਾ ਐਲਾਨ ਕੀਤਾ ਹੈ। ਕਈ ਵਾਰ ਟਾਲਣ ਤੋਂ ਬਾਅਦ ਹੁਣ ਇਹ ਫਿਲਮ 17 ਜਨਵਰੀ 2025 ਨੂੰ ਰਿਲੀਜ਼ ਹੋਵੇਗੀ।

ਗਾਇਕ Karan Aujla ਖਿਲਾਫ ਦਰਜ ਹੋਈ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
ਲੀਡ ਰੋਲ 'ਚ ਨਜ਼ਰ ਆਵੇਗੀ ਕੰਗਨਾ ਰਣੌਤ
ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦੀ ਬਾਇਓਪਿਕ ਐਮਰਜੈਂਸੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਫਿਲਮ ਦੇ ਲਿਖਣ, ਨਿਰਦੇਸ਼ਨ ਤੇ ਸਹਿ-ਨਿਰਮਾਣ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ਫਿਲਮ ਦੀ ਕਹਾਣੀ 1975 ਤੋਂ 1977 ਤੱਕ ਲਗਾਈ ਗਈ ਐਮਰਜੈਂਸੀ 'ਤੇ ਆਧਾਰਿਤ ਹੈ। 21 ਮਹੀਨਿਆਂ ਦੀ ਐਮਰਜੈਂਸੀ ਨੂੰ ਭਾਰਤ ਦੇ ਇਤਿਹਾਸ ਦਾ ਅਹਿਮ ਪਹਿਲੂ ਮੰਨਿਆ ਜਾਂਦਾ ਹੈ। ਫਿਲਹਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਭਿਨੇਤਰੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਕਿੰਨੀ ਕਾਮਯਾਬ ਹੁੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Aarti dhillon

Content Editor

Related News