ਕੰਗਨਾ ਰਣੌਤ ਜਲਦ ਕਰਵਾਏਗੀ ਵਿਆਹ! ਖੁਦ ਕੀਤਾ ਇਸ ਗੱਲ ਦਾ ਖੁਲਾਸਾ
Tuesday, Sep 17, 2024 - 12:42 PM (IST)
ਹਿਮਾਚਲ ਪ੍ਰਦੇਸ਼- ਬਾਲੀਵੁੱਡ ਅਦਾਕਾਰਾ ਅਤੇ ਹੁਣ ਮੰਡੀ, ਹਿਮਾਚਲ ਪ੍ਰਦੇਸ਼ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਕਾਰਨ ਹੈ ਉਸ ਦਾ ਵਿਆਹ! ਉਸ ਨੇ ਹਾਲ ਹੀ 'ਚ ਇਸ 'ਤੇ ਆਪਣੀ ਚੁੱਪੀ ਤੋੜੀ ਹੈ ਅਤੇ ਦੱਸਿਆ ਹੈ ਕਿ ਉਹ ਕਦੋਂ ਵਿਆਹ ਕਰੇਗੀ। ਦੱਸਣਯੋਗ ਹੈ ਕਿ 38 ਸਾਲਾ ਕੰਗਨਾ ਤੋਂ ਅਕਸਰ ਉਸ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਹਨ। ਦਰਅਸਲ, ਜਦੋਂ ਤੋਂ ਉਹ ਸਾਂਸਦ ਬਣੀ ਹੈ, ਉਸ ਦਾ ਨਾਂ ਲੋਜਪਾ (ਆਰ) ਦੇ ਪ੍ਰਧਾਨ ਚਿਰਾਗ ਪਾਸਵਾਨ ਨਾਲ ਜੋੜਿਆ ਗਿਆ ਹੈ। ਦੋਵਾਂ ਨੇ ਇੱਕ ਫਿਲਮ 'ਚ ਇਕੱਠੇ ਕੰਮ ਵੀ ਕੀਤਾ ਹੈ ਅਤੇ ਜਦੋਂ ਉਹ ਸੰਸਦ ਭਵਨ 'ਚ ਮਿਲੇ ਸਨ ਤਾਂ ਹਰ ਪਾਸੇ ਉਨ੍ਹਾਂ ਦੀ ਤਸਵੀਰ ਸੀ।
ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਦੇ ਨਾਂ 'ਤੇ ਵੱਡਾ ਘੱਪਲਾ, ਟੀਮ ਨੇ ਜਾਰੀ ਕੀਤੀ ਐਡਵਾਇਜ਼ਰੀ
ਕੰਗਨਾ ਰਣੌਤ ਨੇ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਆਪਣੇ ਵਿਆਹ ਦੇ ਸਵਾਲ ਦਾ ਜਵਾਬ ਦਿੱਤਾ। ਉਸ ਨੇ ਕਿਹਾ ਕਿ ਉਹ ਵਿਆਹ ਕਰਨਾ ਚਾਹੁੰਦੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਕਾਰਜਕਾਲ ਦੌਰਾਨ ਸੱਤ ਫੇਰੇ ਲੈ ਸਕਦੀ ਹੈ, ਤਾਂ ਉਸ ਨੇ ਹੱਸਦਿਆਂ ਕਿਹਾ ਕਿ ਉਮੀਦ ਹੈ, ਕਿਉਂਕਿ ਇਸ ਤੋਂ ਬਾਅਦ ਵਿਆਹ ਕਰਨ ਦਾ ਕੋਈ ਮਤਲਬ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Related News
ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ''ਬੇਬੀ ਸ਼ਾਵਰ'' ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
