ਰਾਜਨੀਤੀ ’ਚ ਆਵੇਗੀ ਕੰਗਨਾ ਰਣੌਤ, ਦਿੱਤਾ ਵੱਡਾ ਬਿਆਨ, ਕਿਹਾ– ‘ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ’
Wednesday, Feb 28, 2024 - 06:49 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾ ਹਰ ਮੁੱਦੇ ’ਤੇ ਆਪਣੀ ਰਾਏ ਜ਼ਾਹਿਰ ਕਰਨ ਤੋਂ ਪਿੱਛੇ ਨਹੀਂ ਹਟਦੀ, ਜਿਸ ਕਾਰਨ ਉਹ ਕਈ ਵਾਰ ਵਿਵਾਦਾਂ ਦਾ ਵੀ ਹਿੱਸਾ ਬਣ ਜਾਂਦੀ ਹੈ। ਕੰਗਨਾ ਜਿਸ ਤਰ੍ਹਾਂ ਨਾਲ ਹਰ ਮੁੱਦੇ ’ਤੇ ਆਪਣੀ ਰਾਏ ਜ਼ਾਹਿਰ ਕਰਨ ਤੋਂ ਪਿੱਛੇ ਨਹੀਂ ਹਟਦੀ, ਉਸ ਕਾਰਨ ਅਕਸਰ ਉਸ ਦੇ ਰਾਜਨੀਤੀ ’ਚ ਆਉਣ ਦੀਆਂ ਕਿਆਸ ਅਰਾਈਆਂ ਲਾਈਆਂ ਜਾਂਦੀਆਂ ਰਹੀਆਂ ਹਨ ਪਰ ਅਦਾਕਾਰਾ ਨੇ ਹਮੇਸ਼ਾ ਅਜਿਹਾ ਕਰਨ ਤੋਂ ਇਨਕਾਰ ਕੀਤਾ ਹੈ ਪਰ ਹੁਣ ਕੰਗਨਾ ਨੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਰਾਜਨੀਤੀ ’ਚ ਆਉਣ ਦਾ ਇਹ ਸਹੀ ਸਮਾਂ ਹੈ।
TV9 ਭਾਰਤਵਰਸ਼ ਨੂੰ ਦਿੱਤੇ ਇੰਟਰਵਿਊ ’ਚ ਕੰਗਨਾ ਨੇ ਕਿਹਾ, ‘‘ਮੈਂ ਕਈ ਫ਼ਿਲਮਾਂ ਦੇ ਸੈੱਟ ਲਈ ਸਿਆਸੀ ਪਾਰਟੀਆਂ ਨਾਲ ਲੜ ਚੁੱਕੀ ਹਾਂ। ਇਹ ਮੈਨੂੰ ਦੂਰ ਨਹੀਂ ਰੱਖਦਾ, ਇਹ ਮੈਨੂੰ ਉਹ ਕਰਨ ਲਈ ਜਗ੍ਹਾ ਨਹੀਂ ਦਿੰਦਾ, ਜੋ ਮੈਂ ਆਪਣੇ ਦੇਸ਼ ਲਈ ਕਰਨਾ ਚਾਹੁੰਦੀ ਹਾਂ ਪਰ ਜੇਕਰ ਮੈਂ ਰਾਜਨੀਤੀ ’ਚ ਆਉਣਾ ਚਾਹੁੰਦੀ ਹਾਂ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ।’’
ਇਹ ਖ਼ਬਰ ਵੀ ਪੜ੍ਹੋ : 50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ
ਇਸ ਦੇਸ਼ ਨੇ ਮੈਨੂੰ ਬਹੁਤ ਕੁਝ ਦਿੱਤਾ
ਕੰਗਨਾ ਨੇ ਅੱਗੇ ਕਿਹਾ, ‘‘ਇਸ ਦੇਸ਼ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਜਿਸ ਨੂੰ ਵਾਪਸ ਦੇਣ ਦੀ ਮੈਂ ਡੂੰਘੀ ਜ਼ਿੰਮੇਵਾਰੀ ਮਹਿਸੂਸ ਕਰਦੀ ਹਾਂ। ਮੈਂ ਹਮੇਸ਼ਾ ਇਕ ਰਾਸ਼ਟਰਵਾਦੀ ਰਹੀ ਹਾਂ ਤੇ ਇਹ ਚਿੱਤਰ ਮੇਰੇ ਬਹੁਤ ਹੀ ਸ਼ਾਨਦਾਰ ਅਦਾਕਾਰੀ ਕਰੀਅਰ ’ਚ ਸ਼ਾਮਲ ਹੋਇਆ ਹੈ। ਮੈਨੂੰ ਇਹ ਅਹਿਸਾਸ ਹੈ ਕਿ ਮੈਂ ਬਹੁਤ ਪਿਆਰ ਤੇ ਪ੍ਰਸ਼ੰਸਾਯੋਗ ਹਾਂ।’’
ਮੈਂ ਇਕ ਸੰਵੇਦਨਸ਼ੀਲ ਇਨਸਾਨ ਹਾਂ
ਕੁਝ ਸਮਾਂ ਪਹਿਲਾਂ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ, ‘‘ਮੈਂ ਬਹੁਤ ਹੀ ਸੰਵੇਦਨਸ਼ੀਲ ਤੇ ਸਮਝਦਾਰ ਇਨਸਾਨ ਹਾਂ। ਮੈਂ ਕੋਈ ਸਿਆਸੀ ਵਿਅਕਤੀ ਨਹੀਂ ਹਾਂ। ਮੈਨੂੰ ਰਾਜਨੀਤੀ ’ਚ ਆਉਣ ਲਈ ਕਈ ਵਾਰ ਕਿਹਾ ਗਿਆ ਪਰ ਮੈਂ ਨਹੀਂ ਕੀਤਾ।’’
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਜਲਦ ਹੀ ਫ਼ਿਲਮ ‘ਐਮਰਜੈਂਸੀ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਕੰਗਨਾ ਰਣੌਤ ਨੇ ਡਾਇਰੈਕਟ ਕੀਤਾ ਹੈ। ਕੰਗਨਾ ਨੇ ‘ਐਮਰਜੈਂਸੀ’ ’ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।