ਅਦਾਕਾਰਾ ਕੰਗਨਾ ਰਣੌਤ ਨੇ ਕੀਤੇ ਭਗਵਾਨ ਕੇਦਾਰਨਾਥ ਦੇ ਦਰਸ਼ਨ

Thursday, May 25, 2023 - 10:38 AM (IST)

ਅਦਾਕਾਰਾ ਕੰਗਨਾ ਰਣੌਤ ਨੇ ਕੀਤੇ ਭਗਵਾਨ ਕੇਦਾਰਨਾਥ ਦੇ ਦਰਸ਼ਨ

ਚਮੋਲੀ  (ਬਿਊਰੋ) - ਗਿਆਰ੍ਹਵੇਂ ਜਯੋਤਿਰਲਿੰਗ ਸ਼੍ਰੀ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਇਕ ਤੋਂ ਬਾਅਦ ਇਕ ਫ਼ਿਲਮੀ ਹਸਤੀਆਂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਰਹੀਆਂ ਹਨ।

PunjabKesari

ਬੁੱਧਵਾਰ ਨੂੰ ਹਿੰਦੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਇੱਥੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ।

PunjabKesari

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਦਾਕਾਰ ਅਕਸ਼ੈ ਕੁਮਾਰ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਪਹੁੰਚੇ ਸਨ। ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅੱਜ ਕੇਦਾਰਨਾਥ ਪਹੁੰਚੀ ਅਤੇ ਭਗਵਾਨ ਕੇਦਾਰਨਾਥ ਦੇ ਦਰਸ਼ਨ ਕੀਤੇ।

PunjabKesari

ਇਸ ਮੌਕੇ ’ਤੇ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀ.ਕੇ.ਟੀ.ਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ/ਕੇਦਾਰਨਾਥ ਉੱਥਾਨ ਚੈਰੀਟੇਬਲ ਟਰੱਸਟ ਦੇ ਸੰਯੁਕਤ ਸਕੱਤਰ ਯੋਗੇਂਦਰ ਸਿੰਘ ਨੇ ਅਦਾਕਾਰਾ ਕੰਗਨਾ ਰਣੌਤ ਦਾ ਸਵਾਗਤ ਕੀਤਾ ਅਤੇ ਭਗਵਾਨ ਕੇਦਾਰਨਾਥ ਜੀ ਦਾ ਪ੍ਰਸਾਦ, ਭਸਮ ਤੇ ਰੁਦਰਾਕਸ਼ ਮਾਲਾ ਭੇਟ ਕੀਤੀ।

PunjabKesari

ਕੰਗਨਾ ਰਣੌਤ ਨੇ ਕਿਹਾ ਕਿ ਉਸ ਨੇ ਭਗਵਾਨ ਕੇਦਾਰਨਾਥ ਅੱਗੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਉਹ ਸਮਰਪਣ ਭਾਵਨਾ ਨਾਲ ਕੇਦਾਰਨਾਥ ਪਹੁੰਚੀ ਹੈ।

PunjabKesari

ਇੱਥੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਨਾਤਨ ਧਰਮ ਪ੍ਰਤੀ ਆਸਥਾ ਅਤੇ ਪ੍ਰਣ ਨੂੰ ਹੋਰ ਬਲ ਮਿਲਿਆ ਹੈ।

PunjabKesari

PunjabKesari


author

sunita

Content Editor

Related News