ਸਿੱਧੀਵਿਨਾਇਕ ਪਹੁੰਚੀ ਕੰਗਨਾ ਸ਼ਿਵ ਸੈਨਾ ’ਤੇ ਵਰ੍ਹੀ, ਕਿਹਾ- ‘ਮੁੰਬਈ ’ਚ ਰਹਿਣ ਲਈ ਇਜਾਜ਼ਤ ਦੀ ਜ਼ਰੂਰਤ ਨਹੀਂ’

12/29/2020 5:08:35 PM

ਮੁੰਬਈ (ਬਿਊਰੋ)– ਆਪਣੇ ਬਿਆਨਾਂ ਲਈ ਚਰਚਾ ’ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਾਲ ਹੀ ’ਚ ਮੁੰਬਈ ਪਹੁੰਚੀ। ਮੁੰਬਈ ਪਹੁੰਚਣ ਤੋਂ ਬਾਅਦ ਕੰਗਨਾ ਇਕ ਦਿਨ ਬਾਅਦ ਹੀ ਭਾਰੀ ਸੁਰੱਖਿਆ ਵਿਚਾਲੇ ਮੰਗਲਵਾਰ ਦੇ ਦਿਨ ਮੁੰਬਾ ਦੇਵੀ ਤੇ ਸਿੱਧੀਵਿਨਾਇਕ ਮੰਦਰ ’ਚ ਦਰਸ਼ਨ ਕਰਨ ਪਹੁੰਚੀ। ਇਸ ਦੌਰਾਨ ਕੰਗਨਾ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਸਵਾਲਾਂ ਦੇ ਜਵਾਬ ਦਿੱਤੇ।

ਕੰਗਨਾ ਨੇ ਮੰਦਰ ’ਚੋਂ ਨਿਕਲਦਿਆਂ ਕਿਹਾ, ‘ਮੁੰਬਈ ’ਚ ਰਹਿਣ ਲਈ ਮੈਨੂੰ ਸਿਰਫ ਗਣਪਤੀ ਬੱਪਾ ਦੀ ਇਜਾਜ਼ਤ ਦੀ ਜ਼ਰੂਰਤ ਹੈ। ਕਿਸੇ ਹੋਰ ਤੋਂ ਇਜਾਜ਼ਤ ਲੈਣ ਦੀ ਮੈਨੂੰ ਜ਼ਰੂਰਤ ਨਹੀਂ।’ ਰਿਪੋਰਟਾਂ ਨੇ ਪੁੱਛਿਆ ਕਿ ਤੁਹਾਨੂੰ ਜੋ ਇਜਾਜ਼ਤ ਦੇ ਰਹੇ ਸਨ, ਉਨ੍ਹਾਂ ਨੂੰ ਈ. ਡੀ. ਦਾ ਨੋਟਿਸ ਗਿਆ ਹੈ। ਕੰਗਨਾ ਨੇ ਇਸ ’ਤੇ ਕੁਝ ਨਹੀਂ ਕਿਹਾ ਤੇ ਹੱਸ ਕੇ ਅੱਗੇ ਵੱਧ ਗਈ। ਦੱਸਣਯੋਗ ਹੈ ਕਿ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਦੀ ਪਤਨੀ ਨੂੰ ਈ. ਡੀ. ਦਾ ਨੋਟਿਸ ਮਿਲਿਆ ਹੈ।

PunjabKesari

ਸਿੱਧੀਵਿਨਾਇਕ ਤੇ ਮੁੰਬਾ ਦੇਵੀ ’ਚ ਕੰਗਨਾ ਨਾਲ ਉਸ ਦੀ ਭੈਣ ਰੰਗੋਲੀ, ਭਰਾ ਅਕਸ਼ਤ ਤੇ ਉਸ ਦੀ ਪਤਨੀ ਰਿਤੂ ਵੀ ਮੌਜੂਦ ਸਨ।

ਕੰਗਨਾ ਨੇ ਇਸ ਬਾਰੇ ਟਵੀਟ ਵੀ ਕੀਤਾ। ਟਵੀਟ ’ਚ ਉਸ ਨੇ ਲਿਖਿਆ, ‘ਆਪਣੇ ਪਿਆਰੇ ਸ਼ਹਿਰ ਮੁੰਬਈ ਲਈ ਖੜ੍ਹੇ ਹੋਣ ਲਈ ਮੈਨੂੰ ਜਿੰਨੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਸ ਨਾਲ ਮੈਂ ਹੈਰਾਨ ਹੋ ਗਈ। ਅੱਜ ਮੈਂ ਮੁੰਬਾ ਦੇਵੀ ਤੇ ਸ਼੍ਰੀ ਸਿੱਧੀਵਿਨਾਇਕ ਜੀ ਗਈ ਤੇ ਆਸ਼ੀਰਵਾਦ ਲਿਆ। ਮੈਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੀ ਹਾਂ। ਜੈ ਹਿੰਦ ਜੈ ਮਹਾਰਾਸ਼ਟਰ।’

ਕੰਗਨਾ ਮੰਦਰ ’ਚ ਬਿਲਕੁਲ ਮਰਾਠੀ ਪਹਿਰਾਵੇ ’ਚ ਪਹੁੰਚੀ ਸੀ। ਕੰਗਨਾ ਨੇ ਮੰਦਰ ’ਚੋਂ ਨਿਕਲਣ ਤੋਂ ਬਾਅਦ ਮੀਡੀਆ ਸਾਹਮਣੇ ‘ਗਣਪਤੀ ਬੱਪਾ ਮੋਰਿਆ’ ਦੇ ਨਾਅਰੇ ਵੀ ਲਗਾਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News