ਕੰਗਨਾ ਰਣੌਤ ਦੀਆਂ ਬੋਲਡ ਤਸਵੀਰਾਂ ਨੇ ਮਚਾਈ ਤਬਾਹੀ, ਖ਼ੁਦ ਨੂੰ ਦੱਸਿਆ ''ਹੌਟ ਸੰਘੀ''

6/10/2021 2:29:29 PM

ਮੁੰਬਈ (ਬਿਊਰੋ) - ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਬਹੁਤ ਹੌਟ ਅਤੇ ਸਿਜ਼ਲਿੰਗ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਨ੍ਹਾਂ ਬੋਲਡ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਇਕ ਬਹੁਤ ਹੀ ਖ਼ਾਸ ਕੈਪਸ਼ਨ ਲਿਖਿਆ ਜੋ ਬਹੁਤ ਸੁਰਖੀਆਂ ਬਟੋਰ ਰਿਹਾ ਹੈ। ਕੰਗਨਾ ਰਣੌਤ ਨੇ ਕੈਪਸ਼ਨ 'ਚ ਆਪਣੇ ਆਪ ਨੂੰ ਇਕ 'ਹੌਟ ਸੰਘੀ' ਦੱਸਿਆ ਹੈ। 

PunjabKesari
ਦੱਸ ਦੇਈਏ ਕਿ ਉਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੰਗਨਾ ਰਣੌਤ ਨੇ ਇਹ ਪੋਸਟ ਪਾਈ ਹੈ, ਜਿਸ 'ਚ ਸੰਘ ਨਾਲ ਜੁੜੇ ਲੋਕਾਂ ਲਈ ਕਈ ਇਤਰਾਜ਼ਯੋਗ ਗੱਲਾਂ ਕਹੀਆਂ ਗਈਆਂ ਹਨ। ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖ਼ੁਦ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਪਹਿਲੀ ਤਸਵੀਰ ਨਾਲ ਉਸ ਨੇ ਲਿਖਿਆ, ''ਲਿਬਰਾ: ਸੰਘੀ ਔਰਤਾਂ ਹੌਟ ਨਹੀਂ ਹੁੰਦੀਆਂ।''

PunjabKesari
ਦੂਜੀ ਤਸਵੀਰ ਨੂੰ ਸ਼ੇਅਰ ਕਰਦਿਆਂ ਕੰਗਨਾ ਰਣੌਤ ਨੇ ਲਿਖਿਆ, ''ਹੌਟ ਸੰਘੀ।''  ਦਰਅਸਲ, ਇਸ ਪੋਸਟ ਨਾਲ ਕੰਗਨਾ ਰਣੌਤ ਨੇ ਵਾਇਰਲ ਆਡੀਓ 'ਤੇ ਪ੍ਰਤੀਕ੍ਰਿਆ ਦਿੱਤੀ ਹੈ, ਜਿਸ 'ਚ ਇਕ ਔਰਤ ਕਹਿ ਰਹੀ ਸੀ ਕਿ ਸੰਘੀ ਹੌਟ ਨਹੀਂ ਹੁੰਦੇ।

PunjabKesari
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀ ਅਦਾਕਾਰਾ ਦੱਸਿਆ ਸੀ। ਉਸ ਨੇ ਲਿਖਿਆ ਕਿ, ਪਿਛਲੇ ਸਾਲ ਉਸ ਨੂੰ ਕੋਈ ਕੰਮ ਨਹੀਂ ਮਿਲਿਆ, ਜਿਸ ਕਾਰਨ ਉਹ ਇਸ ਵਾਰ ਸਿਰਫ਼ ਅੱਧਾ ਟੈਕਸ ਹੀ ਦੇ ਸਕੀ ਹੈ।

PunjabKesari

ਦੱਸਣਯੋਗ ਹੈ ਕਿ ਕੰਗਨਾ ਰਣੌਤ ਦਾ ਅਕਸਰ ਹੀ ਵਿਵਾਦਾਂ 'ਚ ਰਹਿਣਾ ਸ਼ੌਂਕ ਬਣ ਚੁੱਕਿਆ ਹੈ। ਇਸ ਸਮੇਂ ਕੰਗਨਾ ਰਣੌਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਮੁੰਬਈ ਵਾਲੇ ਆਫਿਸ ਦੇ ਬਾਹਰ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਰਣੌਤ ਕਾਫ਼ੀ ਜ਼ਬਰਦਸਤ ਟਰੋਲ ਹੋ ਰਹੀ ਹੈ।

PunjabKesari

ਉਹ ਆਪਣੇ ਆਫਿਸ ਦੇ ਬਾਹਰ ਬਿਨ੍ਹਾਂ ਮਾਸਕ ਦੇ ਘੁੰਮਦੀ ਹੋਈ ਨਜ਼ਰ ਆਈ। ਜਦੋਂਕਿ ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ। ਸਿਰਫ਼ ਕੰਗਨਾ ਰਣੌਤ ਨੂੰ ਹੀ ਦਿੱਕਤ ਸੀ ਮਾਸਕ ਨਾ ਪਾਉਣ ਦੀ। ਲੋਕ ਕਹਿ ਰਹੇ ਹਨ ਕਿ ਹੁਣ ਤਾਂ ਲੱਗਦਾ ਹੈ ਕਿ ਕੰਗਨਾ ਰਣੌਤ ਇਹ ਸਭ ਜਾਣ ਬੁੱਝ ਕੇ ਕਰਦੀ ਹੈ ਤਾਂ ਕਿ ਉਹ ਸੁਰਖੀਆਂ 'ਚ ਬਣੀ ਰਹੇ। ਕੰਗਨਾ ਰਣੌਤ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਇੰਟਰਨੈੱਟ 'ਤੇ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ।

PunjabKesari
 


sunita

Content Editor sunita