''ਥਲਾਇਵੀ'' ਦੀ ਰਿਲੀਜ਼ਿੰਗ ਤੋਂ ਪਹਿਲਾਂ ਕੰਗਨਾ ਰਣੌਤ ਨੂੰ ਲੱਗਾ ਝਟਕਾ, ਸਿਨੇਮਾਘਰ ਮਾਲਕਾਂ ਨੇ ਲਿਆ ਇਹ ਫ਼ੈਸਲਾ

Saturday, Sep 04, 2021 - 03:49 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ 'ਥਲਾਇਵੀ' ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਹੈ। ਆਪਣੀ ਇਸ ਮੋਸਟ ਅਵੇਟਿਡ ਫ਼ਿਲਮ ਲਈ ਕੰਗਨਾ ਰਣੌਤ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਗਨਾ 'ਥਲਾਇਵੀ' ਦੀ ਰਿਲੀਜ਼ਿੰਗ ਨੂੰ ਲੈ ਕੇ ਮਲਟੀਪਲੈਕਸ ਮਾਲਕਾਂ 'ਤੇ ਭੜਕੀ ਹੋਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਜਾਣਬੁੱਝ ਕੇ ਉਨ੍ਹਾਂ ਦੀ ਫ਼ਿਲਮ ਨੂੰ ਘੱਟ ਸਕਰੀਨ ਦਿੱਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਦੇ ਅੰਤਿਮ ਸੰਸਕਾਰ ਦੌਰਾਨ ਬੇਸੁੱਧ ਹੋ ਜ਼ਮੀਨ 'ਤੇ ਡਿੱਗ ਗਈ ਸੀ ਸ਼ਹਿਨਾਜ਼, ਵਾਇਰਲ ਹੋਈ ਤਸਵੀਰ

ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਮਲਟੀਪਲੈਕਸ ਮਾਲਕਾਂ ਤੋਂ ਗੁਜਾਰਿਸ਼ ਕੀਤੀ ਹੈ ਉਹ ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਦਾ ਸਾਥ ਦੇਣ। ਕੰਗਨਾ ਰਣੌਤ ਨੇ ਲਿਖਿਆ ''ਇਸ ਮੁਸ਼ਕਿਲ ਭਰੇ ਸਮੇਂ 'ਚ ਪਲੀਜ਼ ਇਕ-ਦੂਜੇ ਦਾ ਸਾਥ ਦੇਣ। ਕੋਈ ਵੀ ਫ਼ਿਲਮ ਥੀਏਟਰ 'ਚ ਰਿਲੀਜ਼ ਨਹੀਂ ਕੀਤੀ ਜਾ ਰਹੀ ਹੈ। ਕੁਝ ਹੀ ਫ਼ਿਲਮਾਂ ਅਜਿਹੀਆਂ ਹਨ, ਜੋ ਥੀਏਟਰ 'ਚ ਰਿਲੀਜ਼ ਹੋਣ ਦਾ ਦਮ ਰੱਖਦੀਆਂ ਹਨ। ਜਿਵੇਂ ਮੇਰੇ ਫ਼ਿਲਮ ਦੇ ਪ੍ਰੋਡਿਊਸਰ ਕਾਫ਼ੀ ਕੁਝ ਸਮਝੌਤਾ ਕਰਦੇ ਹੋਏ ਫ਼ਿਲਮ ਨੂੰ ਥੀਏਟਰ 'ਚ ਰਿਲੀਜ਼ ਕਰਨ ਦਾ ਰਿਸਕ ਲੈਣ ਦੀ ਸੋਚ ਰਹੇ ਹਨ। ਇਹ ਤੁਸੀਂ ਲੋਕਾਂ ਦੇ ਸਿਨੇਮਾ ਨੂੰ ਲੈ ਕੇ ਪਿਆਰ ਦੀ ਵਜ੍ਹਾ ਨਾਲ ਹੀ ਮੁਮਕਿਨ ਹੋ ਪਾਇਆ ਹੈ।''

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਦੀ ਮ੍ਰਿਤਕ ਦੇਹ ਵੱਲ ਧਾਹਾਂ ਮਾਰਦੀ ਹੋਈ ਦੌੜੀ ਸੀ ਸ਼ਹਿਨਾਜ਼, ਵੀਡੀਓ ਵਾਇਰਲ

ਕੰਗਨਾ ਨੇ ਮਲਟੀਪਲੈਕਸ 'ਤੇ ਗੈਂਗਅਪ ਹੋਣ ਦਾ ਵੀ ਦੋਸ਼ ਲਾਇਆ। ਉਸ ਨੇ ਕਿਹਾ ਕਿ ''ਹਿੰਦੀ ਬੈਲਟ 'ਚ ਸਾਡੇ ਕੋਲ ਦੋ ਹਫ਼ਤਿਆਂ ਦਾ ਵਿੰਡੋ ਹੈ ਉਧਰ ਦੂਜੇ ਪਾਸੇ ਤਾਮਿਲ 'ਚ ਇਹ ਵਿੰਡੋ 4 ਹਫ਼ਤਿਆਂ ਦਾ ਹੈ। ਅਜਿਹੇ 'ਚ ਆਪਣਾ ਲੌਸ ਪੂਰਾ ਕਰਨਾ ਸਾਡਾ ਮੌਲਿਕ ਅਧਿਕਾਰ ਹੈ।'' ਦੱਸਿਆ ਜਾ ਰਿਹਾ ਹੈ ਪਹਿਲਾਂ ਥਲਾਇਵੀ ਦੇ ਨਿਰਮਾਤਾਵਾਂ ਨੇ ਪਹਿਲਾਂ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਫ਼ਿਲਮ ਨੂੰ ਪਹਿਲਾਂ ਓਟੀਟੀ 'ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ। ਬਾਅਦ 'ਚ ਉਨ੍ਹਾਂ ਨੇ ਥੀਏਟਰ ਮਾਲਕਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ। ਸਿਨੇਮਾਘਰ ਮਾਲਕ ਵੀ ਸਖ਼ਤ ਕੋਵਿਡ ਪ੍ਰੋਟੋਕਾਲ ਨੂੰ ਲੈ ਕੇ ਡਰੇ ਹੋਏ ਹਨ, ਜਿਸ ਕਾਰਨ ਅਜਿਹਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਤੇ ਜਾਨੀ ਨੇ ਕਿਉਂ ਮੰਗੀ ਮੁਆਫ਼ੀ, ਜਾਣੋ ਕਿਸ ਗੱਲ ’ਤੇ ਹੋਇਆ ਵਿਵਾਦ


sunita

Content Editor

Related News