ਕੰਗਨਾ ਦੇ ਟਵਿਟਰ ਅਕਾਊਂਟ ’ਤੇ ਲੱਗਾ ਅਸਥਾਈ ਬੈਨ, ਅਦਾਕਾਰਾ ਨੇ ਗੁੱਸੇ ’ਚ ਕਰ ਦਿੱਤਾ ਨਵਾਂ ਟਵੀਟ

01/20/2021 4:08:31 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਦ ਤੋਂ ਟਵਿਟਰ ’ਤੇ ਸਰਗਰਮ ਹੋਈ ਹੈ, ਉਦੋਂ ਤੋਂ ਉਹ ਹਰ ਮੁੱਦੇ ’ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਨਜ਼ਰ ਆ ਰਹੀ ਹੈ। ਉਹ ਆਏ ਦਿਨ ਕੋਈ ਨਾ ਕੋਈ ਟਵੀਟ ਕਰਕੇ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਉਥੇ ਬੁੱਧਵਾਰ ਨੂੰ ਕੰਗਨਾ ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੰਗਨਾ ਨੇ ਟਵਿਟਰ ਦੇ ਸੀ. ਈ. ਓ. ਜੈਕ ਨੂੰ ਟੈਗ ਕਰਦਿਆਂ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜਿਨ੍ਹਾਂ ਨੇ ਉਸ ਦੇ ਟਵਿਟਰ ਅਕਾਊਂਟ ਨੂੰ ਬੈਨ ਕਰਵਾਉਣ ਦੀ ਮੰਗ ਕੀਤੀ ਸੀ।

ਕੰਗਨਾ ਨੇ ਟਵੀਟ ਕਰਦਿਆਂ ਲਿਖਿਆ, ‘ਲਿਬਰਲ ਹੁਣ ਉਨ੍ਹਾਂ ਦੇ ਚਾਚਾ ਜੈਕ ਕੋਲ ਜਾ ਕੇ ਰੋਣ ਲੱਗੇ ਤੇ ਮੇਰੇ ਅਕਾਊਂਟ ਨੂੰ ਅਸਥਾਈ ਰੂਪ ਨਾਲ ਬੰਦ ਕਰਵਾਇਆ। ਉਹ ਲੋਕ ਮੈਨੂੰ ਧਮਕਾ ਰਹੇ ਹਨ। ਮੇਰਾ ਅਕਾਊਂਟ/ਵਰਚੁਅਲ ਆਈਡੈਂਟਿਟੀ ਕਦੇ ਵੀ ਦੇਸ਼ ਲਈ ਸ਼ਹੀਦ ਹੋ ਸਕਦੀ ਹੈ ਪਰ ਮੇਰਾ ਰੀਲੋਡੇਡ ਦੇਸ਼ਭਗਤ ਵਰਜ਼ਨ ਫ਼ਿਲਮਾਂ ਰਾਹੀਂ ਵਾਪਸ ਆਵੇਗਾ। ਤੁਹਾਡਾ ਜਿਊਣਾ ਮੁਸ਼ਕਿਲ ਕਰਕੇ ਰਹਾਂਗੀ।’

ਹਾਲ ਹੀ ’ਚ ਕੰਗਨਾ ਰਣੌਤ ਨੇ ਸੈਫ ਅਲੀ ਖ਼ਾਨ ਦੀ ਵੈੱਬ ਸੀਰੀਜ਼ ‘ਤਾਂਡਵ’ ਦੇ ਉਸ ਸੀਨ ਤੇ ਡਾਇਲਾਗ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਜਿਸ ’ਚ ਜ਼ੀਸ਼ਾਨ ਆਯੂਬ ਭਗਵਾਨ ਸ਼ਿਵ ਦੇ ਰੂਪ ’ਚ ਨਜ਼ਰ ਆ ਰਹੇ ਹਨ। ਹਾਲ ਹੀ ’ਚ ਸਤੇਂਦਰ ਰਾਵਤ ਨਾਂ ਦੇ ਇਕ ਯੂਜ਼ਰ ਨੇ ਬੀ. ਜੇ. ਪੀ. ਨੇਤਾ ਕਪਿਲ ਮਿਸ਼ਰਾ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਹੁਣ ਕੰਗਨਾ ਰਣੌਤ ਨੇ ਵੀ ਰੀ-ਟਵੀਟ ਕੀਤਾ ਹੈ।

ਕੰਗਨਾ ਨੇ ਇਸ ਵੀਡੀਓ ਨੂੰ ਰੀ-ਟਵੀਟ ਕਰਦਿਆਂ ਲਿਖਿਆ ਹੈ, ‘ਸਮੱਸਿਆ ਹਿੰਦੂ ਫੋਬਿਕ ਕੰਟੈਂਟ ਦੀ ਨਹੀਂ ਹੈ, ਸਗੋਂ ਇਹ ਰਚਨਾਤਮਕ ਰੂਪ ਨਾਲ ਵੀ ਖਰਾਬ ਹੈ। ਹਰ ਪੱਧਰ ’ਤੇ ਇਤਰਾਜ਼ਯੋਗ ਤੇ ਵਿਵਾਦਿਤ ਸੀਨ ਰੱਖੇ ਗਏ ਹਨ। ਉਹ ਵੀ ਜਾਣਬੁਝ ਕੇ। ਉਨ੍ਹਾਂ ਨੂੰ ਦਰਸ਼ਕਾਂ ਨੂੰ ਟਾਰਚਰ ਕਰਨ ਤੇ ਅਪਰਾਧਿਕ ਇਰਾਦਿਆਂ ਲਈ ਜੇਲ੍ਹ ’ਚ ਭੇਜ ਦਿੱਤਾ ਜਾਣਾ ਚਾਹੀਦਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News