ਮੋਦੀ ਵੱਲੋਂ ਪਾਕਿ ਨੂੰ ਕੋਰੋਨਾ ਵੈਕਸੀਨ ਭੇਜਣ ਮਗਰੋਂ ਕੰਗਨਾ ਦਾ ਟਵੀਟ, ਕਿਹਾ-‘ਉਥੇ ਵੀ ਜਲਦ ਹੋਵੇਗੀ ਬੀ.ਜੇ.ਪੀ ਸਰਕਾਰ’

03/10/2021 2:33:24 PM

ਮੁੰਬਈ: ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਬਾਲੀਵੁੱਡ ਤੋਂ ਲੈ ਕੇ ਸਮਾਜਿਕ ਮੁੱਦਿਆਂ ਅਤੇ ਰਾਜਨੀਤਿਕ ਹਰ ਮੁੱਦੇ ’ਤੇ ਆਪਣੀ ਰਾਏ ਰੱਖਦੀ ਹੈ। ਕੰਗਨਾ ਆਪਣੇ ਟਵੀਟ ਅਤੇ ਬਿਆਨਾਂ ਦੀ ਵਜ੍ਹਾ ਨਾਲ ਹਮੇਸ਼ਾ ਹੀ ਚਰਚਾ ’ਚ ਰਹਿੰਦੀ ਹੈ। 

PunjabKesari
ਹਾਲ ਹੀ ’ਚ ਕੰਗਨਾ ਨੇ ਭਾਰਤ ਵੱਲੋਂ ਪਾਕਿਸਤਾਨ ਦੇ ਲਈ ਕੋਰੋਨਾ ਵਾਇਰਸ ਵੈਕਸੀਨ ’ਤੇ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਜੀ.ਏ.ਵੀ.ਆਈ. (ਟੀਕਾਕਰਣ ਅਤੇ ਟੀਕਾਕਰਣ ਲਈ ਸੰਸਾਰਿਕ ਗਠਬੰਧਨ) ਵੈਕਸੀਨ ਗਠਬੰਧਨ ਦੇ ਤਹਿਤ, ਭਾਰਤ ਵੱਲੋਂ ਗੁਆਂਢੀ ਦੇਸ਼ ਪਾਕਿਸਤਾਨ ਨੂੰ 45 ਮਿਲੀਅਨ ਕੋਰੋਨਾਵਾਇਰਸ ਖੁਰਾਕ ਪ੍ਰਦਾਨ ਕੀਤੀ ਜਾਵੇਗੀ।

PunjabKesari
ਹਰ ਕੋਈ ਜਾਣਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਮੇਸ਼ਾ ਹੀ ਤਣਾਅਪੂਰਨ ਸਥਿਤੀ ਰਹੀ ਹੈ। ਅਜਿਹੇ ’ਚ ਭਾਰਤ ਵੱਲੋਂ ਪਾਕਿਸਤਾਨ ਨੂੰ ਕੋਰੋਨਾ ਦੀ ਵੈਕਸੀਨ ਦੇਣ ਦੀ ਖ਼ਬਰ ’ਤੇ ਹਰ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ। ਅਜਿਹੇ ’ਚ ਬੇਬਾਕ ਅਦਾਕਾਰਾ ਕੰਗਨਾ ਨੇ ਵੀ ਟਵੀਟ ਕੀਤਾ।

PunjabKesari
ਕੰਗਨਾ ਨੇ ਟਵੀਟ ਕਰਕੇ ਲਿਖਿਆ ਕਿ ‘ਮਤਲਬ ਮੋਦੀ ਜੀ ਕਹਿ ਰਹੇ ਹਨ ਕਿ ਉਹ ਵੀ ਭਾਰਤ ਦਾ ਹੀ ਟੁੱਟਿਆ ਹੋਇਆ ਅੰਗ ਹੈ, ਉਥੇ ਵੀ ਜਲਦ ਹੀ ਭਾਜਪਾ ਦੀ ਸਰਕਾਰ ਹੋਵੇਗੀ... ਅੱਤਵਾਦੀ ਮੇਰੇ ਨਹੀਂ ਪਰ ਲੋਕ ਤਾਂ ਮੇਰੇ ਹੀ ਹਨ...ਹਾ ਹਾ ਹਾ ਜ਼ਬਰਦਸਤ... ‘ਕੰਗਨਾ ਦੇ ਇਸ ਟਵੀਟ ’ਤੇ ਪ੍ਰਸ਼ੰਸਕ ਜ਼ਬਰਦਸਤ ਪ੍ਰਤੀਕਿਰਿਆ ਦੇ ਰਹੇ ਹਨ। 

PunjabKesari
ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਤਾਮਿਲਨਾਡੂ ਦੀ ਸਵ. ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ‘ਥਲਾਇਵੀ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੰਗਨਾ ‘ਧਾਕੜ’, ‘ਤੇਜਸ’ ਵਰਗੀਆਂ ਫ਼ਿਲਮਾਂ ’ਤੇ ਵੀ ਕੰਮ ਕਰ ਰਹੀ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News