ਕੰਗਨਾ ਰਣੌਤ ਦੀ ਸਟਾਰ ਕਿੱਡਸ ’ਤੇ ਟਿੱਪਣੀ, ਕਿਹਾ– ‘ਉਬਲੇ ਆਂਡੇ ਵਾਂਗ ਲੱਗਦੇ ਨੇ’

05/16/2022 3:46:44 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਫ਼ਿਲਮ ਇੰਡਸਟਰੀ ਦੇ ਸਭ ਤੋਂ ਬੇਬਾਕ ਸਿਤਾਰਿਆਂ ’ਚੋਂ ਇਕ ਹੈ। ਹਾਲ ਹੀ ’ਚ ਆਪਣੀ ਫ਼ਿਲਮ ‘ਧਾਕੜ’ ਦੀ ਪ੍ਰਮੋਸ਼ਨ ਕਰ ਰਹੀ ਕੰਗਨਾ ਕਾਫੀ ਫਾਇਰ ਮੂਡ ’ਚ ਨਜ਼ਰ ਆ ਰਹੀ ਹੈ। ਇਕ-ਇਕ ਕਰਕੇ ਉਸ ਨੇ ਇੰਡਸਟਰੀ ਦੇ ਸਾਰੇ ਦਿੱਗਜਾਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਹੁਣ ਵਾਰੀ ਸੀ ਸਟਾਰ ਕਿੱਡਸ ਦੀ। 4 ਨੈਸ਼ਨਲ ਐਵਾਰਡ ਜਿੱਤਣ ਵਾਲੀ ਕੰਗਨਾ ਨੇ ਬਾਲੀਵੁੱਡ ਦੇ ਸਟਾਰ ਕਿੱਡਸ ਲਈ ਜੋ ਕਿਹਾ, ਉਸ ਨੂੰ ਸੁਣ ਕੇ ਤੁਹਾਡਾ ਹਾਸਾ ਨਿਕਲ ਜਾਵੇਗਾ।

ਇਕ ਇੰਟਰਵਿਊ ’ਚ ਕੰਗਨਾ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਕੰਗਨਾ ਦਾ ਕਹਿਣਾ ਸੀ ਕਿ ਪਿਛਲੇ ਕੁਝ ਸਮੇਂ ਤੋਂ ਬਾਕਸ ਆਫਿਸ ’ਤੇ ਤੇਲਗੂ ਤੇ ਕੰਨੜ ਫ਼ਿਲਮਾਂ ਧਮਾਲ ਮਚਾ ਰਹੀਆਂ ਹਨ। ਉਨ੍ਹਾਂ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ‘ਆਰ. ਆਰ. ਆਰ.’ ਤੇ ‘ਕੇ. ਜੀ. ਐੱਫ. ਚੈਪਟਰ 2’ ਦੋਵਾਂ ਨੇ ਹੀ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਉਥੇ ‘ਪੁਸ਼ਪਾ : ਦਿ ਰਾਈਜ਼’ ਨੇ ਵੀ ਹਿੰਦੀ ਬੈਲਟ ’ਚ 100 ਕਰੋੜ ਦਾ ਬਿਜ਼ਨੈੱਸ ਕੀਤਾ।

ਇਨ੍ਹਾਂ ਫ਼ਿਲਮਾਂ ਦੇ ਹਿੰਦੀ ਵਰਜ਼ਨਸ ਨੇ ਬਾਲੀਵੁੱਡ ਫ਼ਿਲਮਾਂ ਨੂੰ ਬਾਕਸ ਆਫਿਸ ’ਤੇ ਪਾਣੀ ਪਿਲਾ ਦਿੱਤਾ ਹੈ। ਕੰਗਨਾ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਦਰਸ਼ਕ ਸਟਾਰ ਕਿੱਡਸ ਨੂੰ ਪਸੰਦ ਨਹੀਂ ਕਰਦੇ ਹਨ ਤੇ ਬਾਲੀਵੁੱਡ ’ਚ ਇਨ੍ਹਾਂ ਨੂੰ ਹੀ ਫ਼ਿਲਮਾਂ ਦਿੱਤੀਆਂ ਜਾਂਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਟਿੱਪਣੀ ਕਰਨ ਮਗਰੋਂ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ’

ਇਸ ਬਾਰੇ ਗੱਲ ਕਰਦਿਆਂ ਕੰਗਨਾ ਨੇ ਅੱਗੇ ਕਿਹਾ ਕਿ ਸਾਊਥ ਫ਼ਿਲਮਕਾਰ ਆਪਣੇ ਦਰਸ਼ਕਾਂ ਨਾਲ ਜੁੜੇ ਹੁੰਦੇ ਹਨ। ਇਹ ਜੁੜਾਅ ਕਾਫੀ ਮਜ਼ਬੂਤ ਹੁੰਦਾ ਹੈ। ਉਸ ਨੇ ਅੱਗੇ ਕਿਹਾ ਕਿ ਬਾਲੀਵੁੱਡ ’ਚ ਸਟਾਰ ਕਿੱਡਸ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ, ਫਿਰ ਉਹ ਅੰਗਰੇਜ਼ੀ ’ਚ ਗੱਲ ਕਰਨ ਲੱਗਦੇ ਹਨ ਤੇ ਹਾਲੀਵੁੱਡ ਫ਼ਿਲਮਾਂ ਹੀ ਦੇਖਦੇ ਹਨ। ਉਹ ਚਾਕੂ ਤੇ ਕਾਂਟੇ ਨਾਲ ਖਾਂਦੇ ਹਨ ਤੇ ਉਨ੍ਹਾਂ ਦਾ ਐਕਸੈਂਟ ਵੀ ਅਲੱਗ ਹੁੰਦਾ ਹੈ। ਇਸ ਤੋਂ ਬਾਅਦ ਕੰਗਨਾ ਨੇ ਜੋ ਕਿਹਾ, ਉਸ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ।

ਕੰਗਨਾ ਅੱਗੇ ਕਹਿੰਦੀ ਹੈ, ‘‘ਇਹ ਸਟਾਰ ਕਿੱਡਸ ਦੇਖਣ ’ਚ ਵੀ ਅਜੀਬ ਜਿਹੇ ਲੱਗਦੇ ਹਨ, ਜਿਵੇਂ ਉਬਲੇ ਹੋਏ ਆਂਡੇ। ਉਨ੍ਹਾਂ ਦਾ ਪੂਰਾ ਲੁੱਕ ਬਦਲ ਗਿਆ ਹੁੰਦਾ ਹੈ ਤੇ ਲੋਕ ਉਨ੍ਹਾਂ ਨਾਲ ਕਨੈਕਟ ਨਹੀਂ ਕਰ ਪਾਉਂਦੇ।’’ ਸਫਾਈ ਦਿੰਦਿਆਂ ਕੰਗਨਾ ਅੱਗੇ ਕਹਿੰਦੀ ਹੈ, ‘‘ਮੇਰੇ ਕਹਿਣ ਦਾ ਮਤਲਬ ਕਿਸੇ ਨੂੰ ਟਰੋਲ ਕਰਨਾ ਬਿਲਕੁਲ ਵੀ ਨਹੀਂ ਹੈ। ਦੇਖੋ ‘ਪੁਸ਼ਪਾ’ ਕਿਵੇਂ ਦਾ ਦਿਖਦਾ ਹੈ, ਜਿਸ ਨੂੰ ਅਸੀਂ ਜਾਣਦੇ ਹਾਂ। ਹਰ ਮਜ਼ਦੂਰ ਉਸ ਨਾਲ ਜੁੜ ਰਿਹਾ ਹੈ। ਅੱਜ ਦੇ ਸਮੇਂ ’ਚ ਸਾਡਾ ਕਿਹੜਾ ਹੀਰੋ ਮਜ਼ਦੂਰ ਵਾਂਗ ਦਿਖ ਸਕਦਾ ਹੈ, ਇਸ ਰੋਲ ’ਚ ਫਿੱਟ ਬੈਠ ਸਕਦਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News