ਕੰਗਨਾ ਰਣੌਤ ਨੇ ਬਾਲੀਵੁੱਡ 'ਤੇ ਕੱਸਿਆ ਤੰਜ, ਦੱਸਿਆ ਹੋਪਲੈੱਸ

Wednesday, Aug 28, 2024 - 11:57 AM (IST)

ਹਿਮਾਚਲ ਪ੍ਰਦੇਸ਼- ਕੰਗਨਾ ਰਣੌਤ ਸਾਂਸਦ ਬਣਨ ਤੋਂ ਬਾਅਦ ਆਪਣੀ ਪਹਿਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਅਤੇ ਫਿਲਹਾਲ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਕਾਫੀ ਰੁੱਝੀ ਹੋਈ ਹੈ। ਇਸ ਪ੍ਰਮੋਸ਼ਨ ਦੌਰਾਨ ਦਿੱਤੇ ਇੰਟਰਵਿਊ 'ਚ ਕੰਗਨਾ ਨੇ ਬਾਲੀਵੁੱਡ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਅਦਾਕਾਰਾ ਨੇ ਤਾਂ ਬਾਲੀਵੁੱਡ ਨੂੰ ਹੋਪਲੈੱਸ ਸਥਾਨ ਦੱਸਿਆ ਹੈ। ਕੰਗਨਾ ਰਣੌਤ ਦਾ ਇਹ ਬਿਆਨ ਮਿੰਟਾਂ 'ਚ ਵਾਇਰਲ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ -ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਨੇ ਖਰੀਦੀ ਦਫ਼ਤਰ ਲਈ ਜ਼ਮੀਨ

ਅਭਿਨੇਤਰੀ ਨੇ ਕਿਹਾ- 'ਮੇਰੇ ਨਾਲ ਸਿਰਫ ਕੁਝ ਲੋਕਾਂ ਨੂੰ ਸਮੱਸਿਆ ਹੈ, ਨਹੀਂ ਤਾਂ ਜੇਕਰ ਤੁਸੀਂ ਮੈਨੂੰ ਦੇਖੋ ਤਾਂ ਮੈਂ ਚੋਣਾਂ ਜਿੱਤੀ ਹਾਂ ਅਤੇ ਮੈਨੂੰ ਇੰਡਸਟਰੀ ਤੋਂ ਜਿਸ ਤਰ੍ਹਾਂ ਦਾ ਪਿਆਰ ਮਿਲਿਆ ਹੈ, ਉਹ ਮੇਰੀ ਗੱਲ ਨੂੰ ਸਾਬਤ ਕਰਦਾ ਹੈ। ਕੰਗਨਾ ਨੂੰ ਬਾਲੀਵੁੱਡ ਦੇ ਬਾਈਕਾਟ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਅਭਿਨੇਤਰੀ ਨੇ ਕਿਹਾ- ਬਾਲੀਵੁੱਡ ਜੇਕਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਾਂ ਤਾਂ ਇਹ ਹੋਪਲੈੱਸ ਜਗ੍ਹਾ ਹੈ। ਇਨ੍ਹਾਂ ਦਾ ਕੁਝ ਨਹੀਂ ਹੋਣ ਵਾਲਾ, ਉਹ ਟੈਲੇਂਟ ਤੋਂ ਈਰਖਾ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ -ਮਲਿਆਲਮ ਫਿਲਮ ਇੰਡਸਟਰੀ ਜਿਨਸ਼ੀ ਸੋਸ਼ਣ 'ਤੇ ਸਵਰਾ ਭਾਸਕਰ ਨੇ ਦਿੱਤੀ ਪ੍ਰਤੀਕਿਰਿਆ

ਕੰਗਨਾ ਨੇ ਅੱਗੇ ਕਿਹਾ, 'ਉਹ ਜਿਸ 'ਚ ਵੀ ਪ੍ਰਤਿਭਾਸ਼ਾਲੀ ਦੇਖਦੇ ਹਨ, ਉਹ ਉਸ ਦਾ ਕਰੀਅਰ ਤਬਾਹ ਕਰ ਦਿੰਦੇ ਹਨ ਅਤੇ ਉਸ ਦਾ ਬਾਈਕਾਟ ਕਰਦੇ ਹਨ। ਗੰਦੀ ਪੀਆਰ ਕਰ ਕੇ ਬਦਨਾਮ ਕਰਦੇ ਹਨ।। ਜੇਕਰ ਉਹ ਕਿਸੇ 'ਚ ਟੈਲੇਂਟ ਦੇਖਦੇ ਹਨ ਤਾਂ ਉਹ ਉਦੋਂ ਤੱਕ ਆਰਾਮ ਨਹੀਂ ਕਰਦੇ ਜਦੋਂ ਤੱਕ ਉਸ ਦਾ ਕਰੀਅਰ ਖਤਮ ਨਹੀਂ ਹੋ ਜਾਂਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News