ਬਾਲੀਵੁੱਡ ’ਤੇ ਕਿਉਂ ਭਾਰੀ ਪੈ ਰਹੀਆਂ ਨੇ ਸਾਊਥ ਦੀਆਂ ਫ਼ਿਲਮਾਂ, ਕੰਗਨਾ ਦੇ ਦੱਸੀ ਵਜ੍ਹਾ

Monday, Jan 24, 2022 - 04:58 PM (IST)

ਬਾਲੀਵੁੱਡ ’ਤੇ ਕਿਉਂ ਭਾਰੀ ਪੈ ਰਹੀਆਂ ਨੇ ਸਾਊਥ ਦੀਆਂ ਫ਼ਿਲਮਾਂ, ਕੰਗਨਾ ਦੇ ਦੱਸੀ ਵਜ੍ਹਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੰਸਟਾਗ੍ਰਾਮ ’ਤੇ ਕਾਫੀ ਸਰਗਰਮ ਹੈ ਤੇ ਹਾਲ ਹੀ ’ਚ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਉਸ ਨੇ ਦੱਸਿਆ ਹੈ ਕਿ ਕਿਉਂ ਸਾਊਥ ਦੇ ਸੁਪਰਸਟਾਰ ਤੇ ਸਾਊਥ ਫ਼ਿਲਮਾਂ ਇੰਨੀਆਂ ਪ੍ਰਸਿੱਧ ਹੁੰਦੀਆਂ ਜਾ ਰਹੀਆਂ ਹਨ।

ਕੰਗਨਾ ਰਣੌਤ ਨੇ ਦੱਸਿਆ ਕਿ ਕਿਉਂ ਸਾਊਥ ਦੀਆਂ ਫ਼ਿਲਮਾਂ ਬਾਲੀਵੁੱਡ ’ਤੇ ਭਾਰੀ ਪੈਂਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਸਾਊਥ ਦੀ ਫ਼ਿਲਮ ‘ਪੁਸ਼ਪਾ’ ਰਣਵੀਰ ਸਿੰਘ ਦੀ ਫ਼ਿਲਮ ‘83’ ਨੂੰ ਪਿੱਛੇ ਛੱਡ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਇੰਨਾ ਹੀ ਨਹੀਂ ਕੰਗਨਾ ਰਣੌਤ ਨੇ ਇੰਸਟਾਗ੍ਰਾਮ ’ਤੇ ਸਾਊਥ ਦੀ ਫ਼ਿਲਮ ਇੰਡਸਟਰੀ ਤੇ ਉਥੋਂ ਦੇ ਸੁਪਰਸਟਾਰਜ਼ ਨੂੰ ਇਸ ਬਾਰੇ ਇਕ ਖ਼ਾਸ ਸਲਾਹ ਵੀ ਦਿੱਤੀ ਹੈ।

ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਲਿਖਿਆ, ‘ਅਜਿਹੇ ਕੁਝ ਕਾਰਨ, ਜਿਨ੍ਹਾਂ ਕਾਰਨ ਸਾਊਥ ਦਾ ਕੰਟੈਂਟ ਤੇ ਸਾਊਥ ਦੇ ਸੁਪਰਸਟਾਰ ਬਾਕਸ ਆਫਿਸ ’ਤੇ ਅੱਗ ਲਗਾ ਰਹੇ ਹਨ। ਪਹਿਲਾ ਕਾਰਨ- ਉਹ ਭਾਰਤੀ ਸੰਸਕ੍ਰਿਤੀ ਨਾਲ ਬਹੁਤ ਡੂੰਘੀ ਤਰ੍ਹਾਂ ਜੁੜੇ ਹੋਏ ਹਨ।’

PunjabKesari

ਕੰਗਨਾ ਰਣੌਤ ਨੇ ਲਿਖਿਆ, ‘ਦੂਜਾ ਕਾਰਨ– ਉਹ ਆਪਣੇ ਪਰਿਵਾਰਾਂ ਤੇ ਰਿਸ਼ਤਿਆਂ ਨਾਲ ਪਿਆਰ ਕਰਦੇ ਹਨ। ਇਹ ਸੰਸਕ੍ਰਿਤੀ ਹੈ ਨਾ ਕਿ ਪੱਛਮੀ ਸੱਭਿਅਤਾ ਤੋਂ ਪ੍ਰੇਰਿਤ। ਉਨ੍ਹਾਂ ਦਾ ਕੰਮ ਦਾ ਪ੍ਰੋਫੈਸ਼ਨਲਿਜ਼ਮ ਤੇ ਪੈਸ਼ਨ ਮੁਕਾਬਲੇ ਤੋਂ ਬਹੁਤ ਅੱਗੇ ਹੈ।’

ਕੰਗਨਾ ਰਣੌਤ ਬਾਲੀਵੁੱਡ ’ਚ ਫੈਲੇ ਨੈਪੋਟੀਜ਼ਮ ਤੇ ਬਾਲੀਵੁੱਡ ਦੇ ਕਈ ਦਿੱਗਜ ਪ੍ਰੋਡਿਊਸਰਾਂ, ਡਾਇਰੈਕਟਰਾਂ ਤੇ ਅਦਾਕਾਰਾਂ ਤੋਂ ਨਾਰਾਜ਼ ਰਹੀ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਾਊਥ ਨੂੰ ਵੀ ਇਕ ਸਲਾਹ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News