ਕੰਗਨਾ ਰਣੌਤ ਬਾਲੀਵੁੱਡ ''ਤੇ ਕੱਸਿਆ ਤੰਜ, ਕਿਹਾ- ਨਹੀਂ ਰਹਿਣ ਦੇਵਾਂਗੀ ਸ਼ਾਂਤੀ ਨਾਲ

Saturday, Aug 31, 2024 - 10:58 AM (IST)

ਕੰਗਨਾ ਰਣੌਤ ਬਾਲੀਵੁੱਡ ''ਤੇ ਕੱਸਿਆ ਤੰਜ, ਕਿਹਾ- ਨਹੀਂ ਰਹਿਣ ਦੇਵਾਂਗੀ ਸ਼ਾਂਤੀ ਨਾਲ

ਮੁੰਬਈ- ਕੰਗਨਾ ਰਣੌਤ ਫਿਲਮ ਐਮਰਜੈਂਸੀ ਨੂੰ ਲੈ ਕੇ ਚਰਚਾ 'ਚ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਸੀ.ਬੀ.ਐਫ.ਸੀ. ਤੋਂ ਰਿਲੀਜ਼ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਇਸ ਤੋਂ ਕੰਗਨਾ ਥੋੜ੍ਹੀ ਨਾਰਾਜ਼ ਹੈ। ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦਾ ਭਾਰੀ ਵਿਰੋਧ ਹੋ ਰਿਹਾ ਹੈ। ਵਿਰੋਧ ਦੇ ਵਿਚਕਾਰ ਕੰਗਨਾ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਵੱਖ-ਵੱਖ ਥਾਵਾਂ 'ਤੇ ਇੰਟਰਵਿਊ ਦੇ ਰਹੀ ਹੈ। ਇੱਕ ਨਵੇਂ ਇੰਟਰਵਿਊ 'ਚ, ਕੰਗਨਾ ਨੇ ਰਣਬੀਰ ਕਪੂਰ ਬਾਰੇ ਆਪਣੀਆਂ ਵਿਵਾਦਿਤ ਟਿੱਪਣੀਆਂ ਬਾਰੇ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸੈਂਸਰ ਬੋਰਡ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਦੇਣ ਤੋਂ ਕੀਤਾ ਇਨਕਾਰ

ਦਰਅਸਲ ਕੰਗਨਾ ਰਣੌਤ ਨੇ ਕਈ ਸਾਲ ਪਹਿਲਾਂ ਐਕਸ 'ਤੇ ਇਕ ਪੋਸਟ 'ਚ ਰਣਬੀਰ ਨੂੰ 'ਸੀਰੀਅਲ ਸਕਰਟ ਚੇਜ਼ਰ' ਕਿਹਾ ਸੀ। ਇਸ ਕੁਮੈਂਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੰਗਨਾ ਨੇ ਇਕ ਨਵੇਂ ਇੰਟਰਵਿਊ 'ਚ ਇਸ ਗੱਲ ਨੂੰ ਸਪੱਸ਼ਟ ਕੀਤਾ ਅਤੇ ਸਵਾਮੀ ਵਿਵੇਕਾਨੰਦ ਦਾ ਨਾਂ ਵੀ ਲਿਆ। 'ਆਪ ਕੀ ਅਦਾਲਤ' ਦਾ ਇੱਕ ਪ੍ਰੋਮੋ ਵੀਡੀਓ ਆਇਆ ਹੈ। ਇਸ ਵੀਡੀਓ 'ਚ ਕੰਗਨਾ ਸੈਲੇਬਸ 'ਤੇ ਕੀਤੀਆਂ ਗਈਆਂ ਵਿਵਾਦਿਤ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੀ ਨਜ਼ਰ ਆ ਰਹੀ ਹੈ।ਵੀਡੀਓ 'ਚ ਹੋਸਟ ਪੁੱਛਦੇ ਹਨ, 'ਬਾਲੀਵੁੱਡ ਲੋਕ ਪ੍ਰੋਟੀਨ ਖਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ।' ਇਸ ਦੇ ਜਵਾਬ 'ਚ ਉਹ ਕਹਿੰਦੀ ਹੈ, “ਮੈਂ ਬਿਲਕੁਲ ਕਿਹਾ। ਮੈਂ ਇਸ 'ਤੇ ਪੱਕੀ ਹਾਂ।” ਇਸ ਤੋਂ ਬਾਅਦ ਹੋਸਟ ਨੇ ਪੁੱਛਿਆ, “ਤੁਸੀਂ ਕਰਨ ਜੌਹਰ ਨੂੰ ਚਾਚਾ ਚੌਧਰੀ ਕਹਿੰਦੇ ਹੋ।” ਇਸ 'ਤੇ ਕੰਗਨਾ ਨੇ ਕਿਹਾ, ਜੇਕਰ ਇਹ ਲੋਕ ਮੈਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਣਗੇ ਤਾਂ ਮੈਂ ਉਨ੍ਹਾਂ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਵਾਂਗੀ।’’

ਇਹ ਖ਼ਬਰ ਵੀ ਪੜ੍ਹੋ -ਅਦਿਤੀ ਰਾਓ ਹੈਦਰੀ-Siddharth 400 ਪੁਰਾਣੇ ਮੰਦਰ 'ਚ ਕਰਨਗੇ ਵਿਆਹ

ਹੋਸਟ ਨੇ ਫਿਰ ਕੰਗਨਾ ਰਣੌਤ ਨੂੰ ਪੁੱਛਿਆ, “ਤੁਸੀਂ ਰਣਬੀਰ ਕਪੂਰ ਨੂੰ ਸੀਰੀਅਲ ਸਕਰਟ ਚੇਜ਼ਰ ਕਿਹਾ ਸੀ।” ਇਸ 'ਤੇ ਕੰਗਨਾ ਰਣੌਤ ਨੇ ਕਿਹਾ, ਤੁਸੀਂ ਇਸ ਤਰ੍ਹਾਂ ਬੋਲ ਰਹੇ ਹੋ ਜਿਵੇਂ ਉਹ ਸਵਾਮੀ ਵਿਵੇਕਾਨੰਦ ਹਨ। ਆਯੂਸ਼ਮਾਨ ਖੁਰਾਨਾ ਨੂੰ ਸ਼ਰਾਰਤੀ ਕਹਿਣ ਦੇ ਸਵਾਲ 'ਤੇ ਕੰਗਨਾ ਰਣੌਤ ਨੇ ਕਿਹਾ, “ਜੇਕਰ ਕੋਈ ਸਟਾਰ ਸਿੱਧਾ ਬੋਲਦਾ ਹੈ ਤਾਂ ਉਹ ਸਭ ਤੋਂ ਬੁਰਾ ਲੱਗਦਾ ਹੈ।” ਕੰਗਨਾ ਨੇ ਸਟਾਰਕਿਡਸ ਨੂੰ ਉਸ ਦੇ ਉਬਲੇ ਹੋਏ ਆਂਡੇ ਕਹਿਣ 'ਤੇ ਵੀ ਪ੍ਰਤੀਕਿਰਿਆ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News