ਸੰਸਦ 'ਚ ਚਿਰਾਗ ਪਾਸਵਾਨ ਨਾਲ ਮੁੜ ਮਿਲੀ ਕੰਗਨਾ ਰਣੌਤ, ਹੱਸਦੇ ਹੋਏ ਲਗਾਇਆ ਗਲੇ, ਵੀਡੀਓ ਵਾਇਰਲ

Wednesday, Jun 26, 2024 - 04:15 PM (IST)

ਸੰਸਦ 'ਚ ਚਿਰਾਗ ਪਾਸਵਾਨ ਨਾਲ ਮੁੜ ਮਿਲੀ ਕੰਗਨਾ ਰਣੌਤ, ਹੱਸਦੇ ਹੋਏ ਲਗਾਇਆ ਗਲੇ, ਵੀਡੀਓ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਹੈ। ਮੰਡੀ ਲੋਕ ਸਭਾ ਸੀਟ ਤੋਂ ਭਾਰੀ ਵੋਟਾਂ ਨਾਲ ਜਿੱਤਣ ਤੋਂ ਬਾਅਦ ਹੁਣ ਉਨ੍ਹਾਂ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਕੰਗਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨਾਲ ਸੰਸਦ ਪੁੱਜੀ। ਸਾਹਮਣੇ ਆਈ ਵੀਡੀਓ 'ਚ ਕੰਗਨਾ ਰਣੌਤ ਸਾੜ੍ਹੀ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। 

ਇਹ ਖ਼ਬਰ ਵੀ ਪੜ੍ਹੋ- ਮਹਾਰਾਸ਼ਟਰ ਦੇ ਸੀ.ਐੱਮ. ਨੂੰ ਵਿਆਹ ਦਾ ਸੱਦਾ ਦੇਣ ਪੁੱਜਿਆ ਅੰਬਾਨੀ ਪਰਿਵਾਰ

ਨਿਊਜ਼ ਏਜੰਸੀ ਏ.ਐਨ.ਆਈ. ਵੱਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਕੰਗਨਾ ਰਣੌਤ ਨੂੰ ਸੰਸਦ ਭਵਨ ਦੇ ਬਾਹਰ ਚਿਰਾਗ ਪਾਸਵਾਨ ਨਾਲ ਦੇਖਿਆ ਜਾ ਸਕਦਾ ਹੈ। ਅੱਜ ਸੰਸਦ 'ਚ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ ਹੋਈ ਜਿਸ ਲਈ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰ ਪਾਰਲੀਮੈਂਟ 'ਚ ਪੁੱਜੇ। ਇਸ ਦੌਰਾਨ ਚਿਰਾਗ ਪਾਸਵਾਨ ਨੂੰ ਦੇਖ ਕੇ ਕੰਗਨਾ ਰਣੌਤ ਖੁਸ਼ੀ ਨਾਲ ਉਛਲ ਪਈ। ਪਹਿਲਾਂ ਦੋਹਾਂ ਨੇ ਹੱਥ ਮਿਲਾਇਆ ਅਤੇ ਫਿਰ ਇਕ ਦੂਜੇ ਨੂੰ ਗਲੇ ਲਗਾਇਆ। ਅੱਗੇ ਵੀਡੀਓ 'ਚ ਦੋਵੇਂ ਕਿਸੇ ਗੱਲ 'ਤੇ ਹੱਸਦੇ ਅਤੇ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ। ਦੋਵਾਂ ਦਾ ਇਹ ਖੁਸ਼ੀ ਦਾ ਪਲ ਕੈਮਰੇ 'ਚ ਕੈਦ ਹੋ ਗਿਆ।

 

ਤੁਹਾਨੂੰ ਦੱਸ ਦੇਈਏ ਕਿ ਕੰਗਣਾ ਵਾਂਗ ਚਿਰਾਗ ਪਾਸਵਾਨ ਵੀ ਅਦਾਕਾਰ ਤੋਂ ਸਿਆਸਤਦਾਨ ਬਣ ਚੁੱਕੇ ਹਨ। ਚਿਰਾਗ ਨੇ ਸਾਲ 2011 'ਚ ਫ਼ਿਲਮ 'ਮਿਲੇ ਨਾ ਮਿਲੇ ਹਮ' ਨਾਲ ਡੈਬਿਊ ਕੀਤਾ ਸੀ। ਇਸ ਫ਼ਿਲਮ 'ਚ ਚਿਰਾਗ ਪਾਸਵਾਨ ਮੁੱਖ ਭੂਮਿਕਾ 'ਚ ਸਨ ਜਦਕਿ ਇਸ ਦੀ ਮੁੱਖ ਅਦਾਕਾਰਾ ਕੰਗਨਾ ਰਣੌਤ ਸੀ। ਇਸ ਫ਼ਿਲਮ ਤੋਂ ਬਾਅਦ ਚਿਰਾਗ ਨੇ ਫਿਲਮਾਂ ਨਾਲੋਂ ਨਾਤਾ ਤੋੜ ਲਿਆ ਅਤੇ ਰਾਜਨੀਤੀ 'ਚ ਆ ਗਏ। ਕੰਗਨਾ ਲਗਾਤਾਰ ਫਿਲਮਾਂ ਕਰ ਰਹੀ ਹੈ। ਕੰਗਨਾ ਅਤੇ ਚਿਰਾਗ ਪਹਿਲੀ ਵਾਰ ਫ਼ਿਲਮ ਦੇ ਸੈੱਟ 'ਤੇ ਮਿਲੇ ਸਨ। ਹੁਣ ਇਸ ਫ਼ਿਲਮ ਤੋਂ ਬਾਅਦ ਚਿਰਾਗ-ਕੰਗਨਾ ਸਿਆਸੀ ਗਲਿਆਰੇ 'ਚ ਮਿਲੇ, ਜਿੱਥੇ ਦੋਵਾਂ ਦੀ ਕੈਮਿਸਟਰੀ ਨੂੰ ਲੈ ਕੇ ਕਾਫੀ ਕੁਝ ਕਿਹਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News