ਕੰਗਨਾ ਰਣੌਤ ਨੇ ਕੀਤੀ  PATHAAN ਦੀ ਤਾਰੀਫ਼, ਕਿਹਾ ਚੰਗੀ ਚੱਲ ਰਹੀ ਹੈ...''

01/26/2023 3:32:43 PM

ਨਵੀਂ ਦਿੱਲੀ- ਅਦਾਕਾਰ ਸ਼ਾਹਰੁਖ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਨ' ਨੇ ਦੁਨੀਆ ਭਰ 'ਚ ਰਿਲੀਜ਼ ਹੁੰਦੇ ਹੀ ਸਫ਼ਲਤਾ ਦਾ ਇਕ ਨਵਾਂ ਮੁਕਾਮ ਹਾਸਲ ਕਰ ਦਿੱਤਾ ਹੈ। ਪਿਛਲੇ ਕਈ ਸਾਲਾਂ 'ਚ ਕਿਸੇ ਵੀ ਬਾਲੀਵੁੱਡ ਫਿਲਮ ਦਾ ਇੰਨਾ ਕ੍ਰੇਜ਼ ਨਹੀਂ ਦੇਖਿਆ ਗਿਆ, ਜਿੰਨਾ 'ਪਠਾਨ' ਲਈ ਦਰਸ਼ਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਨੇ ਪਹਿਲੇ ਦਿਨ ਹੀ ਜ਼ਬਰਦਸਤ ਓਪਨਿੰਗ ਕੀਤੀ ਹੈ। ਅਜਿਹੇ 'ਚ ਅਦਾਕਾਰਾ ਕੰਗਨਾ ਰਣੌਤ ਨੇ ਫਿਲਮ 'ਪਠਾਨ' ਦੀ ਤਾਰੀਫ਼ ਕੀਤੀ ਹੈ।
ਕੰਗਨਾ ਨੇ ਕੀਤੀ 'ਪਠਾਨ' ਦੀ ਤਾਰੀਫ਼
ਹਾਲ ਹੀ 'ਚ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਜਿਸ 'ਚ ਉਨ੍ਹਾਂ ਨਾਲ ਅਨੁਪਮ ਖੇਰ ਅਤੇ ਸਤੀਸ਼ ਕੌਸ਼ਿਕ ਨੇ ਕੰਮ ਕੀਤਾ ਹੈ। ਅਜਿਹੇ 'ਚ ਅਦਾਕਾਰਾ ਨੇ ਸ਼ਾਹਰੁਖ ਦੀ ਫਿਲਮ 'ਪਠਾਨ' ਦੀ ਤਾਰੀਫ਼ ਕੀਤੀ ਹੈ। ਅਦਾਕਾਰਾ ਨੇ ਕਿਹਾ ਕਿ 'ਪਠਾਨ' ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਅਜਿਹੀਆਂ ਫਿਲਮਾਂ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ। ਮੈਨੂੰ ਲੱਗਦਾ ਹੈ ਕਿ ਜੋ ਹਿੰਦੀ ਸਿਨੇਮਾ ਵਾਲੇ ਲੋਕ ਪਿੱਛੇ ਰਹਿ ਗਏ ਹਨ, ਉਨ੍ਹਾਂ 'ਚੋਂ ਹਰ ਵਿਅਕਤੀ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਅਨੁਪਮ ਖੇਰ ਦਾ ਕਹਿਣਾ ਹੈ ਕਿ 'ਪਠਾਨ' ਬਹੁਤ ਵੱਡੇ ਬਜਟ ਦੀ ਫਿਲਮ ਹੈ ਜਿਸ ਨੂੰ ਵੱਡੇ ਬਜਟ 'ਚ ਬਣਾਇਆ ਗਿਆ ਹੈ।'
ਫਿਲਮ 'ਪਠਾਨ' ਦੀ ਕਮਾਈ
ਸ਼ਾਹਰੁਖ ਦੀ ਫਿਲਮ 'ਪਠਾਨ' ਸ਼ੁਰੂ ਤੋਂ ਹੀ ਚੰਗੀ ਕਮਾਈ ਦੇ ਸੰਕੇਤ ਦੇ ਰਹੀ ਸੀ ਕਿਉਂਕਿ ਇਸ ਫਿਲਮ ਨੇ ਐਡਵਾਂਸ ਬੁਕਿੰਗ 'ਚ ਹੀ 15 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਸੀ। ਦੂਜੇ ਪਾਸੇ ਕੋਵਿਡ ਤੋਂ ਬਾਅਦ ਸੁਸਤ ਪਏ ਸਿਨੇਮਾਘਰਾਂ ਨੂੰ 'ਪਠਾਨ' ਨੇ ਗੁਲਜਾਰ ਬਣਾ ਦਿੱਤਾ ਹੈ। ਦੱਸ ਦਈਏ ਕਿ 'ਪਠਾਨ' ਦੇ ਕਾਰਨ ਹੀ ਦੇਸ਼ ਭਰ 'ਚ ਲਗਭਗ 25 ਸਿੰਗਲ ਸਕ੍ਰੀਨ ਥਿਏਟਰ ਮੁੜ ਖੋਲ੍ਹੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਰੁਖ ਦੀ ਫਿਲਮ ਨੇ ਪਹਿਲੇ ਦਿਨ 54 ਕਰੋੜ ਰੁਪਏ ਦਾ ਜ਼ਬਰਦਸਤ ਕਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ 'ਪਠਾਨ' ਨੇ ਸਿਰਫ਼ ਇਕ ਦਿਨ 'ਚ ਪੂਰੀ ਦੁਨੀਆ 'ਚ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।
ਇਸ ਫਿਲਮ 'ਚ ਸ਼ਾਹਰੁਖ ਦੇ ਨਾਲ ਦੀਪਿਕਾ ਪਾਦੂਕੋਣ, ਜੌਨ ਅਬਰਾਹਮ ਅਤੇ ਡਿੰਪਲ ਕਪਾਡੀਆ ਆਦਿ ਨੇ ਜ਼ਬਰਦਸਤ ਕੰਮ ਕੀਤਾ ਹੈ। ਇਸ ਦੇ ਨਾਲ ਹੀ ਲੋਕ ਸਲਮਾਨ ਦੇ ਕੈਮਿਓ ਨੂੰ ਵੀ ਕਾਫ਼ੀ ਪਸੰਦ ਕਰ ਰਹੇ ਹਨ।


Aarti dhillon

Content Editor

Related News