ਕੰਗਨਾ ਰਣੌਤ ਨੇ ਮਹਾਰਾਸ਼ਟਰਾ ਦੇ ਨਵੇਂ ਸੀ. ਐੱਮ. ਏਕਨਾਥ ਸ਼ਿੰਦੇ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਕੀਤੀ ਰੱਜ ਕੇ ਤਾਰੀਫ਼

07/01/2022 4:23:51 PM

ਮੁੰਬਈ (ਬਿਊਰੋ)– ਸ਼ਿਵ ਸੈਨਾ ਦੀ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰਾ ਸਰਕਾਰ ਨਾਲ ਟਕਰਾਅ ’ਚ ਰਹੀ ਕੰਗਨਾ ਰਣੌਤ ਨੇ ਮਹਾਰਾਸ਼ਟਰਾ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਵਧਾਈ ਦਿੱਤੀ ਹੈ।

ਅਦਾਕਾਰਾ ਨੇ ਉਨ੍ਹਾਂ ਦੀ ਸਫਲਤਾ ਦੀ ਕਹਾਣੀ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਵੀਰਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਏਕਨਾਥ ਸ਼ਿੰਦੇ ਦੀ ਇਕ ਤਸਵੀਰ ਸਾਂਝੀ ਕਰਦਿਆਂ ਕੰਗਨਾ ਨੇ ਲਿਖਿਆ, ‘‘ਕੀ ਪ੍ਰੇਰਕ ਸਫਲਤਾ ਦੀ ਕਹਾਣੀ ਹੈ। ਜ਼ਿੰਦਗੀ ਬਤੀਤ ਕਰਨ ਲਈ ਆਟੋ-ਰਿਕਸ਼ਾ ਚਲਾਉਣ ਤੋਂ ਲੈ ਕੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਤੇ ਸ਼ਕਤੀਸ਼ਾਲੀ ਸ਼ਖ਼ਸ ਬਣਨ ਤਕ, ਵਧਾਈ ਸਰ।’’

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਕੰਗਨਾ ਤੇ ਊਧਵ ਠਾਕਰੇ ਸਰਕਾਰ ਵਿਚਾਲੇ ਤਣਾਅ ਰਿਹਾ ਹੈ ਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਕਈ ਮੌਕਿਆਂ ’ਤੇ ਉਨ੍ਹਾਂ ਪ੍ਰਤੀ ਟਿੱਪਣੀ ਵੀ ਕੀਤੀ ਸੀ। ਕੰਗਨਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਰਾਹੀਂ ਊਧਵ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ’ਤੇ ਵੀ ਪ੍ਰਤੀਕਿਰਿਆ ਦਿੱਤੀ ਸੀ।

ਉਸ ਨੇ ਵੀਡੀਓ ’ਚ ਕਿਹਾ, ‘‘2020 ’ਚ ਮੈਂ ਕਿਹਾ ਸੀ ਕਿ ਲੋਕਤੰਤਰ ਇਕ ਵਿਸ਼ਵਾਸ ਪ੍ਰਣਾਲੀ ਹੈ ਤੇ ਜੋ ਲੋਕ ਸੱਤਾ ਦੇ ਲਾਲਚ ’ਚ ਇਸ ਵਿਸ਼ਵਾਸ ਪ੍ਰਣਾਲੀ ਨੂੰ ਤਬਾਹ ਕਰ ਦਿੰਦੇ ਹਨ, ਉਨ੍ਹਾਂ ਦਾ ਘਮੰਡ ਤਬਾਹ ਹੋ ਜਾਵੇਗਾ। ਇਹ ਇਕ ਵਿਅਕਤੀ ਦੇ ਚਰਿੱਤਰ ਨੂੰ ਦਰਸਾਉਂਦਾ ਹੈ।’’

ਕੰਗਨਾ ਨੇ ਇਕ ਪੁਰਾਣੀ ਵੀਡੀਓ ’ਚ ਕਿਹਾ ਸੀ, ‘‘ਊਧਵ ਠਾਕਰੇ, ਤੁਹਾਨੂੰ ਕੀ ਲੱਗਦਾ ਹੈ? ਕੀ ਤੁਸੀਂ ਫ਼ਿਲਮ ਮਾਫ਼ੀਆ ਨਾਲ ਮਿਲ ਕੇ ਮੇਰਾ ਘਰ ਤਬਾਹ ਕਰਕੇ ਮੇਰੇ ਤੋਂ ਬਦਲਾ ਲਿਆ ਹੈ? ਅੱਜ ਮੇਰਾ ਘਰ ਸੁੱਟ ਗਿਆ ਹੈ, ਕੱਲ ਤੁਹਾਡਾ ਘਮੰਡ ਤਬਾਹ ਹੋ ਜਾਵੇਗਾ। ਬਸ ਇੰਨਾ ਹੀ ਸਮੇਂ ਦੇ ਬਾਰੇ ’ਚ। ਯਾਦ ਰੱਖੋ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News