ਕੰਗਨਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ BMC ਨੇ ਅਦਾਕਾਰਾ ਦਾ ਘਰ ਤੋੜਨ ਲਈ ਕੋਰਟ ਤੋਂ ਮੰਗੀ ਇਜਾਜ਼ਤ

Thursday, Sep 10, 2020 - 09:21 AM (IST)

ਮੁੰਬਈ (ਬਿਊਰੋ) : ਬੀ. ਐੱਮ. ਸੀ. ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀ. ਐੱਮ. ਸੀ. ਨੇ ਕੰਗਨਾ ਦੇ ਖਾਰ ਖ਼ੇਤਰ ਵਿਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ, ਦੋ ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਇਹ ਕਿਹਾ ਗਿਆ ਸੀ ਕਿ ਘਰ 'ਚ ਗ਼ਲਤ ਢੰਗ ਨਾਲ ਬਦਲਾਅ ਕੀਤਾ ਗਿਆ ਹੈ। ਇਸ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਫਲੈਟ ਨੂੰ ਗਲਤ ਢੰਗ ਨਾਲ ਅੱਠ ਸਥਾਨਾਂ 'ਤੇ ਬਦਲਿਆ ਗਿਆ ਸੀ - ਬੀ. ਐੱਮ. ਸੀ.
ਉਸ ਸਮੇਂ ਕੰਗਨਾ ਰਣੌਤ ਸੀਟੀ ਸਿਵਲ ਕੋਰਟ ਗਈ ਅਤੇ ਉਸ ਨੇ ਸਟੇਅ ਆਰਡਰ ਲੈ ਲਿਆ। ਹੁਣ ਬੀ. ਐੱਮ. ਸੀ. ਨੇ ਕੈਵੀਏਟ ਦਾਇਰ ਕਰ ਦਿੱਤੀ ਹੈ। ਬੀ. ਐੱਮ. ਸੀ. ਨੇ ਕਿਹਾ ਹੈ ਕਿ ਸਟੇਅ ਆਰਡਰ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਇਸ ਨੂੰ ਤੋੜਨ ਦੀ ਆਗਿਆ ਦੇਣੀ ਚਾਹੀਦੀ ਹੈ। ਖਾਰ ਖ਼ੇਤਰ ਵਿਚ ਕੰਗਨਾ ਰਣੌਤ ਦਾ ਘਰ ਡੀ. ਬੀ. ਬ੍ਰਿਜ ਨਾਮਕ ਇਕ ਇਮਾਰਤ ਵਿਚ ਪੰਜਵੀਂ ਮੰਜ਼ਲ ਉੱਤੇ ਹੈ। ਇਸ ਵਿਚ ਅੱਠ ਸਥਾਨਾਂ 'ਤੇ ਬਦਲਾਅ ਕੀਤੇ ਗਏ ਸੀ। ਛੱਜੇ ਅਤੇ ਬਾਲਕੋਨੀ ਵਿਚ ਗਲਤ ਉਸਾਰੀ ਦੀ ਗੱਲ ਕੀਤੀ ਗਈ ਹੈ। ਰਸੋਈ ਦੇ ਖੇਤਰ ਵਿਚ ਕੀਤੀਆਂ ਤਬਦੀਲੀਆਂ ਨੂੰ ਵੀ ਗਲਤ ਦੱਸਿਆ ਗਿਆ ਹੈ।

ਬੀ. ਐੱਮ. ਸੀ. ਨੇ ਕੰਗਨਾ ਦੇ ਦਫ਼ਤਰ ਵਿਚ ਢਹਿ ਢੇਰੀ ਕੀਤਾ ਗੈਰਕਾਨੂੰਨੀ ਨਿਰਮਾਣ
ਦੱਸ ਦੇਈਏ ਕਿ ਅੱਜ ਤੋਂ ਪਹਿਲਾਂ, ਬੀ. ਐੱਮ. ਸੀ. ਨੇ ਮੁੰਬਈ ਦੇ ਕੰਗਨਾ ਰਣੌਤ ਦੇ ‘ਮਣੀਕਰਣਿਕਾ ਫਿਲਮਜ਼’ ਦੇ ਦਫ਼ਤਰ ਵਿਚ ਗੈਰਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਬਾਅਦ ਵਿਚ ਬੰਬੇ ਹਾਈ ਕੋਰਟ ਨੇ ਇਸ ਉੱਤੇ ਰੋਕ ਲਗਾ ਦਿੱਤੀ। ਹਾਈ ਕੋਰਟ ਅੱਜ ਇਸ ਮਾਮਲੇ ਵਿਚ ਮੁੜ ਸੁਣਵਾਈ ਕਰੇਗੀ। ਹਾਈ ਕੋਰਟ ਨੇ ਬੀ. ਐੱਮ. ਸੀ. ਤੋਂ ਕੰਗਨਾ ਦੇ ਦਫ਼ਤਰ ਵਿਚ ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਵਿਚ ਇੰਨੀ ਜਲਦਬਾਜ਼ੀ ਲਈ ਜਵਾਬ ਮੰਗਿਆ ਹੈ। ਅੱਜ BMC ਨੂੰ ਇਸ ਦਾ ਜਵਾਬ ਦੇਣਾ ਪਏਗਾ।

ਕੰਗਨਾ ਨੇ ਮੁੰਬਈ ਪਹੁੰਚ ਕੇ ਉਧਵ ਠਾਕਰੇ ਨੂੰ ਬਣਾਇਆ ਨਿਸ਼ਾਨਾ
ਮੁੰਬਈ ਪਹੁੰਚਣ ਤੋਂ ਬਾਅਦ ਕੰਗਨਾ ਨੇ ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ 'ਤੇ ਜ਼ੋਰਦਾਰ ਹਮਲਾ ਕੀਤਾ। ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਕਿਹਾ, “ਉਧਵ ਠਾਕਰੇ, ਤੁਹਾਨੂੰ ਕੀ ਲੱਗਦਾ ਹੈ… ਕਿ ਤੁਸੀਂ ਫਿਲਮ ਮਾਫੀਆ ਨਾਲ ਮੇਰਾ ਘਰ ਤੋੜ ਕੇ ਵੱਡਾ ਬਦਲਾ ਲਿਆ ਹੈ? ਅੱਜ ਮੇਰਾ ਘਰ ਟੁੱਟਾ ਹੈ, ਕੱਲ ਤੁਹਾਡਾ ਹੰਕਾਰ ਟੁੱਟੇਗਾ। ”


sunita

Content Editor

Related News