ਕੰਗਨਾ ਨੇ ਜਯਾ ਬੱਚਨ ਨੂੰ ਆੜੇ ਹੱਥੀਂ ਲਿਆ , ਮੇਰੀ ਥਾਂ ਸ਼ਵੇਤਾ ਤੇ ਸੁਸ਼ਾਂਤ ਦੀ ਜਗ੍ਹਾ ਅਭਿਸ਼ੇਕ ਹੁੰਦਾ ਤਾਂ...

9/15/2020 1:33:13 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਹ ਸੋਸ਼ਲ ਮੀਡੀਆ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖ ਰਹੀ ਹੈ। ਹੁਣ ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ। ਇਸ ਟਵੀਟ ਦੇ ਚੱਲਦਿਆਂ ਉਹ ਫਿਰ ਚਰਚਾ 'ਚ ਆ ਗਈ ਹੈ। ਕੰਗਨਾ ਰਣੌਤ ਨੇ ਟਵੀਟ ਕਰਕੇ ਕਿਹਾ, 'ਜਯਾ ਜੀ, ਤੁਸੀਂ ਉਦੋਂ ਵੀ ਉਹੀ ਗੱਲ ਆਖੋਗੇ ਜੇਕਰ ਮੇਰੀ ਜਗ੍ਹਾ ਤੁਹਾਡੀ ਧੀ ਸ਼ਵੇਤਾ ਨੂੰ ਟੀ. ਐੱਨ. ਏ. ਜੇ. 'ਚ ਕੁੱਟਿਆ ਜਾਂਦਾ, ਡਰੱਗ ਦਿੱਤਾ ਜਾਂਦਾ ਅਤੇ ਛੇੜਛਾੜ ਕੀਤੀ ਜਾਂਦੀ, ਕੀ ਉਦੋਂ ਵੀ ਤੁਸੀਂ ਇਹੀ ਆਖਦੇ, ਜਦੋਂ ਅਭਿਸ਼ੇਕ ਬੱਚਨ ਲਗਾਤਾਰ ਧੱਕੇਸ਼ਾਹੀ ਤੇ ਪ੍ਰੇਸ਼ਾਨੀ ਦੀ ਸ਼ਿਕਾਇਤ ਕਰਦਾ ਅਤੇ ਇੱਕ ਦਿਨ ਉਹ ਫਾਹੇ 'ਤੇ ਲਟਕਦਾ ਮਿਲਦਾ? ਮੇਰੇ ਲਈ ਵੀ ਹਮਦਰਦੀ ਦਿਖਾਓ। ਦਰਅਸਲ, ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਨ ਨੇ ਰਾਜ ਸਭਾ 'ਚ ਕਿਹਾ ਕਿ ਡਰੱਗ ਨਾਲ ਬਾਲੀਵੁੱਡ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕਾਂ ਨੇ ਫ਼ਿਲਮ ਇੰਡਸਟਰੀ ਦੇ ਸਹਾਰੇ ਹੀ ਨਾਂ ਕਮਾਇਆ ਉਨ੍ਹਾਂ ਨੇ ਇਸ ਨੂੰ ਗਟਰ ਕਿਹਾ। ਉਨ੍ਹਾਂ ਦੇ ਬਿਆਨ 'ਤੇ ਕੰਗਨਾ ਨੇ ਰਿਐਕਟ ਕੀਤਾ ਹੈ।

ਜਯਾ ਨੇ ਕਿਹਾ, 'ਇਹ ਇੰਡਸਟਰੀ ਹਮੇਸ਼ਾ ਸਰਕਾਰ ਨੂੰ ਮਦਦ ਦੇਣ ਲਈ ਅੱਗੇ ਆਉਂਦੀ ਰਹੀ ਹੈ। ਸਰਕਾਰ ਜਿਹੜਾ ਵੀ ਚੰਗਾ ਕੰਮ ਕਰਦੀ ਹੈ, ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਬਾਲੀਵੁੱਡ ਦੇ ਲੋਕ ਮਾਲੀ ਮਦਦ ਲਈ ਅੱਗੇ ਆਉਂਦੇ ਹਨ। ਮਨੋਰੰਜਨ ਇੰਡਸਟਰੀ ਹਰ ਰੋਜ਼ 5 ਲੱਖ ਲੋਕਾਂ ਨੂੰ ਸਿੱਧਾ ਰੋਜ਼ਗਾਰ ਦਿੰਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਅਤੇ ਚੀਜ਼ਾਂ ਤੋਂ ਧਿਆਨ ਹਟਾਉਣ ਲਈ ਸਾਡਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਜਰੀਏ ਸਾਡੇ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਨੂੰ ਸਰਕਾਰ ਤੋਂ ਵੀ ਸਮਰਥਨ ਨਹੀਂ ਮਿਲ ਰਿਹਾ ਹੈ, ਜਿਹੜੇ ਲੋਕਾਂ ਨੇ ਫ਼ਿਲਮ ਇੰਡਸਟਰੀ ਦੇ ਸਹਾਰੇ ਹੀ ਨਾਂ ਕਮਾਇਆ ਉਨ੍ਹਾਂ ਨੇ ਇਸ ਨੂੰ ਗਟਰ ਕਿਹਾ। ਮੈਂ ਇਸ ਦਾ ਸਮਰਥਨ ਨਹੀਂ ਕਰਦੀ ਹਾਂ।' ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, 'ਇਸ ਇੰਡਸਟਰੀ 'ਚ ਕੁਝ ਅਜਿਹੇ ਲੋਕ ਵੀ ਹਨ, ਜਿਹੜੇ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਹਨ ਪਰ ਉਨ੍ਹਾਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਫ਼ਿਲਮ ਇੰਡਸਟਰੀ ਨੂੰ ਲੈ ਕੇ ਕਈ ਵਾਅਦੇ ਕੀਤੇ ਗਏ ਪਰ ਉਹ ਕਦੇ ਪੂਰੇ ਨਹੀਂ ਹੋਏ। ਸਰਕਾਰ ਨੂੰ ਮਨੋਰੰਜਨ ਇੰਡਸਟਰੀ ਦੇ ਸਮਰਥਨ 'ਚ ਆਉਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮਨੋਰੰਜਨ ਇੰਡਸਟਰੀ ਦੀ ਮਦਦ ਕਰਨੀ ਚਾਹੀਦੀ। ਕੁਝ ਖਰਾਬ ਲੋਕਾਂ ਕਾਰਨ ਤੁਸੀਂ ਪੂਰੀ ਇੰਡਸਟਰੀ ਨੂੰ ਮਾੜਾ ਨਹੀਂ ਆਖ ਸਕਦੇ।'
 


sunita

Content Editor sunita