ਮੁੜ ਲਿਆ ਕੰਗਨਾ ਨੇ ਦੋਸਾਂਝਾ ਵਾਲੇ ਨਾਲ ਪੰਗਾ, ਕਿਹਾ 'ਦਿਲਜੀਤ ਤੇ ਪ੍ਰਿਯੰਕਾ ਕਿਸਾਨਾਂ ਨੂੰ ਕਰ ਰਹੇ ਗੁੰਮਰਾਹ'

12/11/2020 11:25:19 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸਾਨਾਂ ਅੰਦੋਲਨ 'ਤੇ ਕਈ ਟਵੀਟਸ ਕਰ ਚੁੱਕੀ ਹੈ। ਉਸ ਦਾ ਸਟੈਂਡ ਲਗਾਤਾਰ ਹੀ ਸਰਕਾਰ ਵੱਲ ਨਰਮ ਅਤੇ ਵਿਰੋਧ ਪ੍ਰਦਰਸ਼ਨ ਦੇ ਵਿਰੋਧ 'ਚ ਵੇਖਿਆ ਗਿਆ ਹੈ। ਹੁਣ ਕੰਗਨਾ ਨੇ ਮੁੜ ਤੋਂ ਕੁਝ ਟਵੀਟਸ ਕੀਤੇ ਹਨ, ਜੋ ਕਾਫ਼ੀ ਵਾਇਰਲ ਹੋ ਰਹੇ ਹਨ।

PunjabKesari

ਕੰਗਨਾ ਨੇ ਖ਼ੇਤੀ ਬਿੱਲਾ ਦੀ ਕੀਤੀ ਤਾਰੀਫ਼
ਕੰਗਨਾ ਨੇ ਤਿੰਨਾ ਖ਼ੇਤੀ ਬਿੱਲਾਂ ਦੀ ਤਾਰੀਫ਼ ਕਰਦੇ ਹੋਏ ਇਸ ਨੂੰ ਦੇਸ਼ ਲਈ ਜ਼ਰੂਰੀ ਦੱਸਿਆ ਹੈ। ਉਸ ਦੀਆਂ ਨਜ਼ਰਾਂ 'ਚ ਇਨ੍ਹਾਂ ਖ਼ੇਤੀ ਬਿੱਲਾਂ ਨਾਲ ਕਿਸਾਨਾਂ ਨੂੰ ਫਾਇਦਾ ਹੀ ਹੋਣ ਵਾਲਾ ਹੈ। ਉਸ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਕੰਗਨਾ ਨੇ ਟਵੀਟ 'ਚ ਲਿਖਿਆ 'ਜ਼ਿਆਦਾ ਵੱਡੀ ਮੁਸ਼ਕਿਲ ਤਾਂ ਇਹ ਹੈ ਕਿ ਜਿਹੜੇ ਲੋਕ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ ਅਤੇ ਇਨ੍ਹਾਂ ਖ਼ੇਤੀ ਬਿੱਲਾਂ ਦਾ ਵਿਰੋਧ। ਸਾਰਿਆਂ ਨੂੰ ਪਤਾ ਹੈ ਕਿ ਇਹ ਖ਼ੇਤੀ ਬਿੱਲ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਪਰ ਫ਼ਿਰ ਵੀ ਉਨ੍ਹਾਂ ਨੂੰ ਭੜਕਾਇਆ ਜਾ ਰਿਹਾ ਹੈ, ਨਫ਼ਰਤ ਫੈਲਾਈ ਜਾ ਰਹੀ ਹੈ। ਫਾਇਦੇ ਲਈ ਭਾਰਤ ਬੰਦ ਕੀਤਾ ਜਾ ਰਿਹਾ ਹੈ। ਹੁਣ ਕੰਗਨਾ ਰਣੌਤ ਨੇ ਆਪਣਾ ਨਿਸ਼ਾਨਾ ਸਿਰਫ਼ ਕੁਝ ਰਾਜਨੀਤਿਕ ਪਾਰਟੀਆਂ ਤੱਕ ਹੀ ਸੀਮਿਤ ਰੱਖਿਆ ਪਰ ਇਸ ਤੋਂ ਬਾਅਦ ਉਸ ਨੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ 'ਤੇ ਟਿੱਪਣੀ ਕੀਤੀ।

PunjabKesari

ਦਿਲਜੀਤ ਤੇ ਪ੍ਰਿਯੰਕਾ 'ਤੇ ਲਾਇਆ ਗੰਭੀਰ ਦੋਸ਼
ਕੰਗਨਾ ਨੇ ਦਿਲਜੀਤ ਤੇ ਪ੍ਰਿਯੰਕਾ ਚੋਪੜਾ 'ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਟਵੀਟ 'ਚ ਲਿਖਿਆ 'ਕਿਸਾਨਾਂ ਨੂੰ ਗੁਮਰਾਹ ਕਰਨ ਲਈ ਪ੍ਰਿਯੰਕਾ ਚੋਪੜਾ ਤੇ ਦਿਲਜੀਤ ਦੋਸਾਂਝ ਨੂੰ ਲੇਫਟ ਮੀਡੀਆ ਵਲੋਂ ਤਾਰੀਫ਼ ਮਿਲੇਗੀ, ਭਾਰਤ ਵਿਰੋਧੀ ਇੰਡਸਟਰੀ ਉਨ੍ਹਾਂ ਨੂੰ ਆਫ਼ਰ ਦੇਵੇਗੀ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ।
ਇਕ ਹੋਰ ਟਵੀਟ 'ਚ ਕੰਗਨਾ ਨੇ ਲਿਖਿਆ 'ਪਿਆਰੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਜੇਕਰ ਅਸਲ 'ਚ ਕਿਸਾਨਾਂ ਦੀ ਚਿੰਤਾ ਹੈ, ਜੇਕਰ ਸੱਚੀ 'ਚ ਆਪਣੀਆਂ ਮਾਵਾਂ ਦਾ ਆਦਰ ਸਨਮਾਨ ਕਰਦੇ ਹੋ ਤਾਂ ਸੁਣ ਤਾਂ ਲਵੋ ਆਖ਼ਿਰ ਖ਼ੇਤੀ ਬਿੱਲ ਹੈ ਕੀ! ਜਾਂ ਸਿਰਫ਼ ਆਪਣੀਆਂ ਮਾਵਾਂ, ਭੈਣਾਂ ਅਤੇ ਕਿਸਾਨਾਂ ਦਾ ਇਸਤੇਮਾਲ ਕਰਕੇ ਦੇਸ਼ਦ੍ਰੋਹੀਆਂ ਦੀ ਗੁੱਡ ਬੁਕਸ 'ਚ ਆਉਣਾ ਚਾਹੁੰਦੇ ਹੋ? ਵਾਹ ਰੇ ਦੁਨੀਆ ਵਾਹ।'

PunjabKesari

ਕੰਗਨਾ ਤੇ ਦਿਲਜੀਤ 'ਚ ਹੋਈ ਸੀ ਜ਼ਬਰਦਸਤ ਲੜਾਈ
ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਟਵਿੱਟਰ 'ਤੇ ਭਿੜ ਗਏ ਸਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਕੰਗਨਾ ਨੇ ਟਵੀਟ ਕਰਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈ ਬਜ਼ਰੁਗ ਬੇਬੇ ਨੂੰ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਸ਼ਾਮਲ ਹੋਈ ਬਿਲਬਿਸ ਦਾਦੀ ਦੱਸਿਆ ਸੀ। ਟਰੋਲ ਹੋਣ ਤੋਂ ਬਾਅਦ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ। ਇਸੇ ਟਵੀਟ ਨੂੰ ਲੈ ਕੇ ਦਿਲਜੀਤ ਦੋਸਾਂਝ ਨਾਲ ਉਸ ਦੀ ਕਾਫ਼ੀ ਲੜਾਈ ਹੋਈ ਸੀ। ਗਾਇਕ ਮੀਕਾ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।

PunjabKesari

ਮੀਕਾ ਸਿੰਘ ਨੇ ਸ਼ਰੇਆਮ ਕੰਗਨਾ ਨੂੰ ਆਖੀ ਸੀ ਇਹ ਗੱਲ 
ਮੀਕਾ ਸਿੰਘ ਨੇ ਕੰਗਨਾ ਦੇ ਟਵੀਟ ਦੇ ਸਕ੍ਰੀਨਸ਼ਾਟ ਨਾਲ ਬਜ਼ਰੁਗ ਬੇਬੇ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ, 'ਮੇਰੇ ਮਨ 'ਚ ਕੰਗਨਾ ਰਣੌਤ ਲਈ ਬਹੁਤ ਸਨਮਾਨ ਸੀ। ਉਨ੍ਹਾਂ ਦਾ ਦਫ਼ਤਰ ਤੋੜੇ ਜਾਣ 'ਤੇ ਮੈਂ ਉਸ ਦਾ ਸਮਰਥਨ ਕੀਤਾ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਗਲ਼ਤ ਸੀ। ਕੰਗਨਾ ਇਕ ਮਹਿਲਾ ਹੋਣ ਦੇ ਨਾਅਤੇ ਤੁਹਾਨੂੰ ਬਜ਼ੁਰਗ ਬੇਬੇ ਨੂੰ ਕੁਝ ਸਨਮਾਨ ਦੇਣਾ ਚਾਹੀਦਾ। ਜੇਕਰ ਤੁਹਾਡੇ ਕੋਲ ਸੱਭਿਆਤਾ ਹੋਵੇ ਤਾਂ ਮੁਆਫ਼ੀ ਮੰਗੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'

ਕੰਗਨਾ ਨੇ ਕੀਤਾ ਸੀ ਇਹ ਦਾਅਵਾ
ਕੰਗਨਾ ਨੇ ਆਪਣੇ ਟਵੀਟ 'ਚ ਦਾਅਵਾ ਕੀਤਾ ਸੀ ਕਿ ਜਿਸ ਦਾਦੀ ਨੂੰ ਟਾਈਮ ਮੈਗਜੀਨ ਨੇ ਮੋਸਟ ਪਾਵਰਫੁੱਲ ਇੰਡੀਆ ਦੱਸਿਆ ਸੀ, ਉਹ 100 ਰੁਪਏ ਲਈ ਕੀਤੇ ਵੀ ਆ ਜਾ ਸਕਦੀ ਹੈ। ਉਸ ਦੇ ਇਸੇ ਟਵੀਟ 'ਤੇ ਦਿਲਜੀਤ ਨੇ ਮਹਿੰਦਰ ਕੌਰ ਨਾਂ ਦੀ ਦਾਦੀ ਦਾ ਵੀਡੀਓ ਸਾਂਝਾ ਕਰਦੇ ਹੋਏ ਪੂਰਾ ਸੱਚ ਦੱਸਿਆ ਤੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ।

ਨੋਟ- ਕੰਗਨਾ ਵਲੋਂ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ 'ਤੇ ਲਾਏ ਕਿਸਾਨਾਂ ਨੂੰ ਕਰ ਰਹੇ ਗੁੰਮਰਾਹ ਦੇ ਦੋਸ਼ 'ਤੇ ਤੁਸੀਂ ਕੀ ਰਾਏ ਦੇਣਾ ਚਾਹੋਗੇ ? ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor sunita