ਬੁਰੀ ਤਰ੍ਹਾਂ ਫਲਾਪ ਹੋਈ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’, ਹੁਣ ਤਕ ਕੀਤੀ ਇੰਨੀ ਕਮਾਈ

Monday, May 23, 2022 - 05:49 PM (IST)

ਬੁਰੀ ਤਰ੍ਹਾਂ ਫਲਾਪ ਹੋਈ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’, ਹੁਣ ਤਕ ਕੀਤੀ ਇੰਨੀ ਕਮਾਈ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਧਾਕੜ’ ਦਾ ਬਾਕਸ ਆਫਿਸ ’ਤੇ ਬੁਰਾ ਹਾਲ ਹੈ। ਕੰਗਨਾ ਦੀ ਇਹ ਫ਼ਿਲਮ ਰਿਲੀਜ਼ ਦੇ ਨਾਲ ਹੀ ਕਮਾਈ ਲਈ ਹੱਥ-ਪੈਰ ਮਾਰ ਰਹੀ ਹੈ। ਜਿਥੇ ‘ਧਾਕੜ’ ਦੇ ਬਰਾਬਰ ਰਿਲੀਜ਼ ਹੋਈ ‘ਭੂਲ ਭੁਲੱਈਆ 2’ ਨੇ ਪਹਿਲੇ ਦਿਨ 14 ਕਰੋੜ ਦੇ ਨਾਲ ਖਾਤਾ ਖੋਲ੍ਹਿਆ, ਉਥੇ ਕੰਗਨਾ ਦੀ ‘ਧਾਕੜ’ ਨੇ ਸਿਰਫ 1.25 ਕਰੋੜ ਰੁਪਏ ਦੀ ਓਪਨਿੰਗ ਕੀਤੀ। ਓਪਨਿੰਗ ਵੀਕੈਂਡ ’ਚ ਫ਼ਿਲਮ ਦੀ ਕਮਾਈ ਸੁਣ ਕੇ ਤੁਹਾਨੂੰ ਝੱਟਕਾ ਲੱਗੇਗਾ।

ਕਾਰਤਿਕ ਦੀ ‘ਭੂਲ ਭੁਲੱਈਆ 2’ ਨੇ ਜਿਥੇ ਤਿੰਨ ਦਿਨਾਂ ’ਚ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ, ਉਥੇ ਕੰਗਨਾ ਦੀ ਫ਼ਿਲਮ ‘ਧਾਕੜ’ ਸਿਰਫ 3.27 ਕਰੋੜ ਰੁਪਏ ਹੀ ਕਮਾ ਸਕੀ। ਮੀਡੀਆ ਰਿਪੋਰਟ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ ਭਾਰੀ ਗਿਰਾਵਟ ਦੇਖੀ ਤੇ ਘੱਟ ਸਕੋਰ ਕੀਤਾ। ਦੂਜੇ ਦਿਨ ਵੀ ਇਹ ਅੰਕੜਾ ਡਿੱਗਦਾ ਹੀ ਰਿਹਾ। ਸ਼ਨੀਵਾਰ ਨੂੰ ‘ਧਾਕੜ’ ਨੇ 1.05 ਕਰੋੜ ਦੀ ਕਲੈਕਸ਼ਨ ਕੀਤੀ। ਐਤਵਾਰ ਨੂੰ ਵੀ ਕਲੈਕਸ਼ਨ ’ਚ ਵਾਧਾ ਨਹੀਂ ਹੋਇਆ। ਆਲਮ ਇਹ ਰਿਹਾ ਕਿ ਤੀਜੇ ਦਿਨ ਕਮਾਈ ਵਧਣ ਦੀ ਬਜਾਏ ਘਟੀ ਤੇ ਲੱਖਾਂ ’ਚ ਜਾ ਕੇ ਸਿਮਟੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ 4 ਜੂਨ ਨੂੰ ਹੋਣ ਵਾਲੇ ਸ਼ੋਅ ਦਾ ਸੋਸ਼ਲ ਮੀਡੀਆ ’ਤੇ ਵਿਰੋਧ, ਲੋਕਾਂ ਨੇ ਆਖੀਆਂ ਇਹ ਗੱਲਾਂ

ਬਾਕਸ ਆਫਿਸ ਰਿਪੋਰਟ ਦੀ ਮੰਨੀਏ ਤਾਂ ‘ਧਾਕੜ’ ਨੇ ਤੀਜੇ ਦਿਨ 50 ਲੱਖ ਰੁਪਏ ਕਮਾਏ। ਕੰਗਨਾ ਦੀ ਫ਼ਿਲਮ ਨੂੰ ਦਰਸ਼ਕ ਨਹੀਂ ਮਿਲ ਰਹੇ ਹਨ। ਲੋਕਾਂ ਦੀ ਪਹਿਲੀ ਪਸੰਦ ਅਜੇ ਸਿਨੇਮਾਘਰਾਂ ’ਚ ‘ਭੂਲ ਭੁਲੱਈਆ 2’ ਬਣੀ ਹੋਈ ਹੈ। ‘ਧਾਕੜ’ ਦੀ ਕਮਾਈ ’ਚ ਆ ਰਹੀ ਲਗਾਤਾਰ ਗਿਰਾਵਟ ਕਾਰਨ ਸਿਨੇਮਾਘਰਾਂ ਤੋਂ ਇਸ ਦੀਆਂ ਸਕ੍ਰੀਨਜ਼ ਵੀ ਘਟਦੀਆਂ ਜਾ ਰਹੀਆਂ ਹਨ। ਕੁਲ ਮਿਲਾ ਕੇ ਆਖੀਏ ਤਾਂ ਕੰਗਨਾ ਦੀ ‘ਧਾਕੜ’ ਬੁਰੀ ਤਰ੍ਹਾਂ ਫਲਾਪ ਹੋ ਗਈ। ਰਿਪੋਰਟ ਦੀ ਮੰਨੀਏ ਤਾਂ ‘ਧਾਕੜ’ ਦੀਆਂ 250-300 ਸਕ੍ਰੀਨਜ਼ ਘੱਟ ਕਰ ਦਿੱਤੀਆਂ ਗਈਆਂ ਹਨ।

‘ਧਾਕੜ’ ਦੀ ਸਟਾਰਕਾਸਟ ਨੇ ਫ਼ਿਲਮ ਦੀ ਪ੍ਰਮੋਸ਼ਨ ਕਰਨ ’ਚ ਕੋਈ ਕਸਰ ਨਹੀਂ ਛੱਡੀ ਸੀ। ਕੰਗਨਾ ਦੇ ਬੇਬਾਕ ਬਿਆਨਾਂ ਨੇ ਫ਼ਿਲਮ ਨੂੰ ਲੈ ਕੇ ਚਰਚਾ ਬਣਾਈ ਰੱਖੀ ਸੀ ਪਰ ਇਨ੍ਹਾਂ ਵਿਵਾਦਾਂ ਦਾ ਫ਼ਿਲਮ ਨੂੰ ਕੋਈ ਫਾਇਦਾ ਮਿਲਦਾ ਨਹੀਂ ਦਿਖ ਰਿਹਾ, ਉਲਟਾ ਨੁਕਸਾਨ ਹੀ ਹੁੰਦਾ ਨਜ਼ਰ ਆ ਰਿਹਾ ਹੈ। ਕੰਗਨਾ ਦੀ ‘ਧਾਕੜ’ ਤੋਂ ਪਹਿਲਾਂ ‘ਜਜਮੈਂਟਲ ਹੈ ਕਿਆ’ ਤੇ ‘ਥਲਾਇਵੀ’ ਵੀ ਬੁਰੀ ਤਰ੍ਹਾਂ ਫਲਾਪ ਰਹੀਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News