ਸ਼ਾਹਰੁਖ ਖ਼ਾਨ ਦੀ ਕਾਮਯਾਬੀ ਨਾਲ ਕੰਗਨਾ ਰਣੌਤ ਨੇ ਕੀਤੀ ਖ਼ੁਦ ਦੀ ਤੁਲਨਾ, ਕਿਹਾ ''ਮੈਨੂੰ ਤਾਂ...''

4/28/2021 1:46:55 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਡੈਬਿਊ ਫ਼ਿਲਮ 'ਗੈਂਗਸਟਰ' ਦੀ ਰਿਲੀਜ਼ ਨੂੰ 15 ਸਾਲ ਹੋ ਗਏ ਹਨ। ਇਹ ਫ਼ਿਲਮ 2006 'ਚ 28 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਕੰਗਨਾ ਦੇ ਫ਼ਿਲਮੀ ਕਰੀਅਰ ਨੂੰ ਵੀ ਬਾਲੀਵੁੱਡ 'ਚ 15 ਸਾਲ ਹੋ ਗਏ। 'ਗੈਂਗਸਟਰ' ਦੀ 15ਵੀਂ ਵਰ੍ਹੇਗੰਢ 'ਤੇ ਕੰਗਨਾ ਨੇ ਆਪਣੇ ਕਰੀਅਰ ਦੀ ਤੁਲਨਾ ਬਾਲੀਵੁੱਡ ਦੇ ਸਭ ਤੋਂ ਕਾਮਯਾਬ ਕਲਾਕਾਰਾਂ 'ਚ ਸ਼ਾਮਲ ਸ਼ਾਹਰੁਖ ਖ਼ਾਨ ਦੇ ਕਰੀਅਰ ਨਾਲ ਕੀਤੀ ਹੈ ਅਤੇ ਇਸ ਬਹਾਨੇ ਆਪਣੇ ਸ਼ੰਘਰਸ਼ ਨੂੰ ਦੋਹਰਾਇਆ।

ਕੰਗਨਾ ਰਣੌਤ ਨੇ ਆਪਣੀਆਂ 2 ਨਵੀਆਂ ਅਤੇ ਪੁਰਾਣੀਆਂ ਤਸਵੀਰਾਂ ਨਾਲ ਲਿਖਿਆ, 'ਗੈਂਗਸਟਰ ਦੀ ਰਿਲੀਜ਼ ਨੂੰ ਅੱਜ 15 ਸਾਲ ਪੂਰੇ ਹੋ ਗਏ ਹਨ। ਸ਼ਾਹਰੁਖ ਖ਼ਾਨ ਅਤੇ ਮੈਂ ਸਫ਼ਲਤਾ ਦੀਆਂ ਵੱਡੀਆਂ ਕਹਾਣੀਆਂ ਹਾਂ ਪਰ ਐਸ. ਆਰ. ਕੇ. ਦਿੱਲੀ ਤੋਂ ਸੀ। ਕਾਨਵੈਂਟ 'ਚ ਪੜ੍ਹੇ ਲਿਖੇ ਸੀ ਤੇ ਉਨ੍ਹਾਂ ਦੇ ਮਾਤਾ-ਪਿਤਾ ਫ਼ਿਲਮਾਂ ਨਾਲ ਜੁੜੇ ਸੀ। ਮੈਨੂੰ ਅੰਗਰੇਜ਼ੀ ਦਾ ਇਕ ਸ਼ਬਦ ਨਹੀਂ ਆਉਂਦਾ ਸੀ। ਕੋਈ ਸਿੱਖਿਆ ਨਹੀਂ ਹੋਈ ਸੀ। ਹਿਮਾਚਲ ਪ੍ਰਦੇਸ਼ ਦੇ ਦੂਰ-ਦਰਾਡੇ ਪਿੰਡ ਤੋਂ ਆਈ ਸੀ। ਮੇਰੇ ਲਈ ਹਰ ਕਦਮ ਇਕ ਲੜਾਈ ਸੀ। ਮੇਰੇ ਆਪਣੇ ਪਿਤਾ ਤੇ ਦਾਦਾ ਜੀ ਨੇ ਮੇਰੀ ਜ਼ਿੰਦਗੀ ਮਾੜੀ ਬਣਾ ਦਿੱਤੀ ਸੀ, ਫਿਰ ਵੀ 15 ਸਾਲ ਬਾਅਦ ਇਨ੍ਹੀਂ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਹਰ ਦਿਨ ਲੜਾਈ ਲੜੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ।'

PunjabKesari
ਦੱਸਣਯੋਗ ਹੈ ਕਿ 'ਗੈਂਗਸਟਰ' ਦਾ ਨਿਰਦੇਸ਼ਨ ਅਨੁਰਾਗ ਬਸੂ ਨੇ ਕੀਤਾ ਸੀ ਜਦੋਂਕਿ ਇਸ ਦੇ ਨਿਰਮਾਤਾ ਮਹੇਸ਼ ਭੱਟ ਤੇ ਮੁਕੇਸ਼ ਭੱਟ ਸੀ। ਇਸ ਫ਼ਿਲਮ 'ਚ ਇਮਰਾਨ ਹਾਸ਼ਮੀ ਤੇ ਸ਼ਾਇਨੀ ਅਹੂਜਾ ਮੁੱਖ ਸਟਾਰ ਕਾਸਟ ਦਾ ਹਿੱਸਾ ਸਨ। ਕੰਗਨਾ ਰਣੌਤ ਨੇ ਇਸ ਤੋਂ ਸਾਲ ਬਾਅਦ ਹੀ 2008 'ਚ ਆਈ 'ਫੈਸ਼ਨ' ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਨੈਸ਼ਨਲ ਫ਼ਿਲਮ ਐਵਾਰਡ ਜਿੱਤਿਆ ਸੀ। 


sunita

Content Editor sunita