ਕੰਗਨਾ ਖ਼ਿਲਾਫ਼ ਸਾਰੇ ਮਾਮਲਿਆਂ ਦੀ ਸੁਣਵਾਈ ਤੇਜ਼ ਕਰਨ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ

12/01/2021 3:35:32 PM

ਨਵੀਂ ਦਿੱਲੀ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਦੇ ਸਿੱਖਾਂ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟ ਨੂੰ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਣ ਤੇ ਦੇਸ਼ ਦੀ ਏਕਤਾ ਤੋੜਨ ਵਾਲਾ ਕਰਾਰ ਦਿੰਦਿਆਂ ਉਸ ਖ਼ਿਲਾਫ਼ ਦੇਸ਼ ਭਰ ’ਚ ਦਰਜ ਮੁਕੱਦਮਿਆਂ ਨੂੰ ਮੁੰਬਈ ’ਚ ਭੇਜ ਕੇ ਉਨ੍ਹਾਂ ਦੀ ਸੁਣਵਾਈ ਤੇਜ਼ ਕਰਨ ਦਾ ਹੁਕਮ ਦੇਣ ਸਬੰਧੀ ਇਕ ਪਟੀਸ਼ਨ ਸੁਪਰੀਮ ਕੋਰਟ ’ਚ ਦਾਇਰ ਕੀਤੀ ਗਈ ਹੈ।

ਵਕੀਲ ਚਰਨਜੀਤ ਸਿੰਘ ਚੰਦਰਪਾਲ ਨੇ ਇਕ ਪਟੀਸ਼ਨ ’ਚ ਦੋਸ਼ ਲਗਾਇਆ ਹੈ ਕਿ ਕੰਗਨਾ ਦਾ ਮਕਸਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤੇ ਦੇਸ਼ ਦੀ ਏਕਤਾ ਨੂੰ ਤੋੜਨਾ ਹੈ। ਸਿੱਖਾਂ ਨੂੰ ਖ਼ਾਲਿਸਤਾਨੀ ਤੇ ਅੱਤਵਾਦੀ ਦੱਸ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਅਸ਼ਾਂਤੀ ਫੈਲਾਉਣ ਦੀ ਘਟੀਆ ਕੋਸ਼ਿਸ਼ ਇੰਸਟਾਗ੍ਰਾਮ ’ਤੇ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : 200 ਕਰੋੜ ਦੀ ਠੱਗੀ ਮਾਰਨ ਵਾਲੇ ਸੁਕੇਸ਼ ਨਾਲ ਰੋਮਾਂਸ ਜੈਕਲੀਨ ਨੂੰ ਪਿਆ ਭਾਰੀ, ਹੋਈ ਬਦਨਾਮ

ਇਕ ਹੋਰ ਵਕੀਲ ਦੇ ਮਾਧਿਅਮ ਨਾਲ ਦਾਇਰ ਇਸ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਦਾਕਾਰਾ ਦਾ ਇਹ ਅਪਰਾਧ ਨਾ ਤਾਂ ਨਜ਼ਰਅੰਦਾਜ਼ ਕਰਨ ਲਾਇਕ ਹੈ ਤੇ ਨਾ ਹੀ ਮੁਆਫ਼ ਕਰਨ ਲਾਇਕ, ਲਿਹਾਜ਼ਾ ਉਸ ਦੇ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਦਾਇਰ ਮੁਕੱਦਮਿਆਂ ਨੂੰ ਮੁੰਬਈ ’ਚ ਭੇਜ ਕੇ ਤੇਜ਼ ਰਫ਼ਤਾਰ ਨਾਲ ਸੁਣਵਾਈ ਦਾ ਹੁਕਮ ਦਿੱਤਾ ਜਾਵੇ।

ਸੁਪਰੀਮ ਕੋਰਟ ਦੇ ਵਕੀਲ ਸ਼੍ਰੀ ਚੰਦਰਪਾਲ ਨੇ ਆਪਣੀ ਪਟੀਸ਼ਨ ’ਚ ਮੰਗ ਕੀਤੀ ਹੈ ਕਿ ਸਾਰੇ ਮਾਮਲਿਆਂ ’ਚ ਛੇ ਮਹੀਨੇ ਦੇ ਅੰਦਰ ਦੋਸ਼ ਪੱਤਰ ਦਾਖ਼ਲ ਕਰਨ ਤੇ ਦੋ ਸਾਲ ਦੇ ਅੰਦਰ ਸੁਣਵਾਈ ਪੂਰੀ ਕਰਨ ਦਾ ਹੁਕਮ ਦਿੱਤਾ ਜਾਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News