FIR ਦਰਜ ਹੋਣ ਤੋਂ ਬਾਅਦ ਆਪੇ ਤੋਂ ਬਾਹਰ ਹੋਈ ਕੰਗਨਾ ਰਣੌਤ, ਸ਼ਰੇਆਮ ਮਮਤਾ ਬੈਨਰਜੀ 'ਤੇ ਲਾਇਆ ਇਹ ਇਲਜ਼ਾਮ

05/08/2021 11:14:12 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ (suspend) ਹੋਣ ਤੋਂ ਬਾਅਦ ਬੀਤੇ ਦਿਨ ਟੀ. ਐੱਮ. ਸੀ. ਦੇ ਬੁਲਾਰੇ ਰਿਜੂ ਦੱਤਾ ਨੇ ਨਫ਼ਰਤ ਫੈਲਾਉਣ ਦੇ ਦੋਸ਼ 'ਚ ਅਦਾਕਾਰਾ ਵਿਰੁੱਧ ਇੱਕ ਪੁਲਸ ਰਿਪੋਰਟ ਦਰਜ ਕਰਵਾਈ ਹੈ। ਕੰਗਨਾ ਨੇ ਹੁਣ ਐੱਫ. ਆਈ. ਆਰ 'ਤੇ ਪ੍ਰਤੀਕਿਰਿਆ ਦਿੰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖ਼ਿਲਾਫ਼ ਸਖ਼ਤ ਟਿੱਪਣੀ ਕੀਤੀ ਹੈ। ਕੰਗਨਾ ਰਣੌਤ ਹੁਣ ਟਵਿੱਟਰ 'ਤੇ ਨਹੀਂ ਹੈ, ਇਸ ਲਈ ਹੁਣ ਸਾਰੇ ਸੰਵਾਦ (ਟਿੱਪਣੀਆਂ) ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਹੀ ਸਾਂਝੀਆਂ ਕਰ ਰਹੀ ਹੈ। ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਪੱਛਮੀ ਬੰਗਾਲ 'ਚ ਹਿੰਸਾ ਦੇ ਵਿਰੁੱਧ ਫਰੰਟਲਾਈਨ ਖੋਲ੍ਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹ ਕਈ ਹੋਰ ਮੁੱਦਿਆਂ 'ਤੇ ਵੀ ਆਪਣੀ ਰਾਏ ਦੇ ਰਹੀ ਹੈ। ਹਾਲਾਂਕਿ, ਇੰਸਟਾਗ੍ਰਾਮ ਸਟੋਰੀ 'ਚ ਕੋਈ ਵੀ ਪੋਸਟ ਟਵਿੱਟਰ ਵਰਗਾ ਸਥਾਈ ਨਹੀਂ ਹੁੰਦਾ ਅਤੇ 24 ਘੰਟਿਆਂ ਬਾਅਦ ਆਪਣੇ ਆਪ ਸਟੋਰੀ ਡਿਲੀਟ ਹੋ ਜਾਂਦੀ ਹੈ।

PunjabKesari

ਐੱਫ. ਆਈ. ਆਰ. ਤੋਂ ਬਾਅਦ ਕੰਗਨਾ ਨੇ ਮਮਤਾ 'ਤੇ ਲਾਇਆ ਇਹ ਦੋਸ਼
ਸ਼ੁੱਕਰਵਾਰ ਨੂੰ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਆਪਣੀ ਐੱਫ. ਆਈ. ਆਰ. ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ, 'ਖੂਨ ਦੀ ਪਿਆਸੀ ਰਾਖਸ਼ ਮਮਤਾ ਆਪਣੀ ਤਾਕਤ ਨਾਲ ਮੈਨੂੰ ਚੁੱਪ ਕਰਾਉਣਾ ਚਾਹੁੰਦੀ ਹੈ।' ਇਕ ਹੋਰ ਇੰਸਟਾ ਸਟੋਰੀ ਪੋਸਟ 'ਚ ਕੰਗਨਾ ਰਣੌਤ ਨੇ ਕੇਂਦਰ ਸਰਕਾਰ 'ਤੇ ਕਾਰਵਾਈ ਕਰਨ 'ਚ ਅਸਫ਼ਲ ਰਹਿਣ ਦਾ ਦੋਸ਼ ਲਗਾਉਂਦਿਆਂ ਆਪਣਾ ਗੁੱਸਾ ਜ਼ਾਹਰ ਕੀਤਾ। ਕੰਗਨਾ ਨੇ ਲਿਖਿਆ- 'ਮਮਤਾ ਸੈਨਾ ਮੇਰੇ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਕਿ ਉਹ ਮੈਨੂੰ ਲਹੂ ਵਹਾਉਣ ਤੋਂ ਰੋਕਣ ਲਈ ਕਹਿਣ।' 

PunjabKesari

ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਨੇ ਦਰਜ ਕਰਵਾਈ ਐੱਫ. ਆਈ. ਆਰ
ਕੰਗਨਾ ਖ਼ਿਲਾਫ਼ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਰੀਜੂ ਦੱਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਤਿੰਨ ਦਿਨ ਪਹਿਲਾਂ ਕੋਲਕਾਤਾ ਦੇ ਇਕ ਵਕੀਲ ਨੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਥੇ ਕੰਗਨਾ 'ਤੇ ਫਿਰਕੂ ਸਦਭਾਵਨਾ ਭੰਗ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਰੀਜੂ ਦੱਤਾ ਨੇ ਕੋਲਕਾਤਾ ਦੇ ਉਲਟਾਡਾਂਗਾ ਥਾਣੇ ਵਿਖੇ ਕੰਗਨਾ ਖ਼ਿਲਾਫ਼ ਨਫ਼ਰਤ ਭਰੇ ਭਾਸ਼ਣ ਦੇਣ ਦਾ ਦੋਸ਼ ਲਗਾਇਆ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਫ਼ਰਤ ਭਰੇ ਭਾਸ਼ਣ ਨਾਲ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮਮਤਾ ਬੈਨਰਜੀ ਦੀ ਤਸਵੀਰ ਨੂੰ ਕੰਗਨਾ ਵਲੋਂ ਗਲ਼ਤ ਢੰਗ ਨਾਲ ਪੇਸ਼ ਕੀਤਾ ਗਿਆ।

PunjabKesari

ਮਮਤਾ ਬੈਨਰਜੀ ਲਈ ਕੀਤੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ
ਕੰਗਨਾ ਨੇ ਟਵਿਟਰ ਦੀ ਮਦਦ ਲੈ ਕੇ ਬੰਗਾਲ ਚੋਣ ਨਤੀਜਿਆਂ ’ਚ ਮਮਤਾ ਬੈਨਰਜੀ ’ਤੇ ਟਿੱਪਣੀ ਕੀਤੀ ਸੀ। ਉਸ ਨੇ ਮਮਤਾ ਬੈਨਰਜੀ ਲਈ ਇਤਰਾਜ਼ਯੋਗ ਸ਼ਬਦ ਵੀ ਵਰਤੇ ਸਨ। ਇਸ ਤੋਂ ਬਾਅਦ ਲੋਕਾਂ ਨੇ ਕੰਗਨਾ ਮਾੜਾ-ਚੰਗਾ ਕਹਿਣਾ ਸ਼ੁਰੂ ਕਰ ਦਿੱਤਾ। ਬਾਅਦ ’ਚ ਟਵਿਟਰ ਨੇ ਕੰਗਨਾ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਸੀ।

ਟੀ. ਐੱਮ. ਸੀ. ਖ਼ਿਲਾਫ਼ ਦਿੱਤੇ ਬਿਆਨ
ਕੰਗਨਾ ਨੇ ਤ੍ਰਿਣਮੂਲ ਕਾਂਗਰਸ ਪਾਰਟੀ (ਟੀ. ਐੱਮ. ਸੀ.) ਖ਼ਿਲਾਫ਼ ਬਿਆਨ ਦਿੱਤੇ। ਇਸ ਤੋਂ ਇਲਾਵਾ ਉਸ ਨੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਇਹ ਕਹਿੰਦੀ ਵੇਖੀ ਗਈ ਸੀ ਕਿ ਟੀ. ਐੱਮ. ਸੀ. ਚੋਣਾਂ ਤੋਂ ਬਾਅਦ ਭਾਜਪਾ ਪਾਰਟੀ ਦੀਆਂ ਔਰਤਾਂ ਨੂੰ ਕੁੱਟਿਆ ਗਿਆ ਸੀ। ਟੀ. ਐੱਮ. ਸੀ. ਤੋਂ ਪਹਿਲਾਂ ਕੰਗਨਾ ਨੇ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ 'ਤੇ ਵੀ ਜ਼ੋਰਦਾਰ ਹਮਲਾ ਕੀਤਾ ਸੀ।

 
 
 
 
 
 
 
 
 
 
 
 
 
 
 
 

A post shared by Kangana Ranaut (@kanganaranaut)

ਹੁਣ ਕੂ ਐਪ 'ਤੇ ਕੰਗਨਾ ਰਣੌਤ ਹੈ ਸਰਗਰਮ
ਕੰਗਨਾ ਰਣੌਤ ਨੇ ਕੁਝ ਸਮਾਂ ਪਹਿਲਾਂ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਆਪਣੇ ਹੱਥ 'ਚ ਲੈ ਲਏ ਸਨ। ਪਹਿਲਾਂ ਉਸ ਦੀ ਟੀਮ ਇਨ੍ਹਾਂ ਖਾਤਿਆਂ ਨੂੰ ਸੰਭਾਲਦੀ ਸੀ। ਕੰਗਨਾ ਨੇ ਇਕ ਵੀਡੀਓ ਜ਼ਰੀਏ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਕੰਗਨਾ ਹੁਣ ਟਵਿਟਰ 'ਤੇ ਨਹੀਂ ਹੈ ਪਰ ਉਹ ਕੂ ਐਪ 'ਤੇ ਪਾਈ ਜਾਵੇਗੀ। ਕੂ ਐਪ ਟਵਿਟਰ ਦੀ ਤਰ੍ਹਾਂ ਹੈ, ਜਿਸ 'ਤੇ ਤੁਸੀਂ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਰੱਖ ਸਕਦੇ ਹੋ। ਕੁਝ ਦਿਨ ਪਹਿਲਾਂ ਕੰਗਨਾ ਦਾ ਕੂ ਐਪ ਦੇ ਸੰਸਥਾਪਕਾਂ ਦੁਆਰਾ ਸਵਾਗਤ ਕੀਤਾ ਗਿਆ ਸੀ।


 


sunita

Content Editor

Related News