ਕੰਗਨਾ ਰਣੌਤ ਨੇ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਨੂੰ ਦੱਸਿਆ ਖ਼ਾਲਿਸਤਾਨੀ, ਵਾਇਰਲ ਹੋਈ ਪੋਸਟ

Monday, Jan 10, 2022 - 04:54 PM (IST)

ਕੰਗਨਾ ਰਣੌਤ ਨੇ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਨੂੰ ਦੱਸਿਆ ਖ਼ਾਲਿਸਤਾਨੀ, ਵਾਇਰਲ ਹੋਈ ਪੋਸਟ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ’ਚ ਬਣੇ ਮਾਹੌਲ ਨੂੰ ਲੈ ਕੇ ਜਿਥੇ ਕੰਗਨਾ ਨੇ ਪੰਜਾਬ ਨੂੰ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਦੱਸਿਆ ਸੀ, ਉਥੇ ਹੁਣ ਉਸ ਨੇ ਸਿੱਧੂ ਮੂਸੇ ਵਾਲਾ ਤੇ ਕੈਨੇਡਾ ਦੇ ਮੰਤਰੀ ਜਗਮੀਤ ਸਿੰਘ ’ਤੇ ਨਿਸ਼ਾਨਾ ਵਿੰਨ੍ਹ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਸੀ. ਐੱਮ. ਚੰਨੀ ਤੇ ਨਵਜੋਤ ਸਿੱਧੂ ਦੀ ਮੌਜੂਦਗੀ 'ਚ ਫੜ੍ਹਿਆ ਕਾਂਗਰਸ ਦਾ ਪੱਲਾ

ਕੰਗਨਾ ਨੇ ਬੀਤੇ ਦਿਨੀਂ ਇਕ ਪੋਸਟ ਸਾਂਝੀ ਕੀਤੀ ਸੀ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ ’ਚ ਇਕ ਪਾਸੇ ਜਗਮੀਤ ਸਿੰਘ, ਸਿੱਧੂ ਮੂਸੇ ਵਾਲਾ ਤੇ ਗੁਰਪਤਵੰਤ ਸਿੰਘ ਪਨੂੰ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਉੱਪਰ ਖ਼ਾਲਿਸਤਾਨੀ ਲਿਖਿਆ ਹੈ। ਉਥੇ ਦੂਜੇ ਪਾਸੇ ਭਾਰਤੀ ਫੌਜ ਦੇ ਸੀਨੀਅਰ ਸਿੱਖ ਅਧਿਕਾਰੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਉੱਪਰ ਸਿੱਖ ਲਿਖਿਆ ਹੈ।

PunjabKesari

ਇਸ ਪੋਸਟ ਨਾਲ ਕੰਗਨਾ ਨੇ ਇਕ ਕੈਪਸ਼ਨ ਵੀ ਲਿਖੀ ਹੈ। ਕੰਗਨਾ ਨੇ ਲਿਖਿਆ, ‘ਖ਼ਾਲਿਸਤਾਨੀ ਨਾ ਤਾਂ ਸਿੱਖ ਹਨ ਤੇ ਨਾ ਹੀ ਕਿਸਾਨ, ਉਹ ਲਸ਼ਕਰ-ਏ-ਤਾਇਬਾ ਵਾਂਗ ਅੱਤਵਾਦੀ ਤੇ ਅੱਤਵਾਦੀ ਗਰੁੱਪ ਹਨ। ਭਾਰਤ ਸਰਕਾਰ ਨੇ ਵੀ ਇਨ੍ਹਾਂ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਜੇਕਰ ਤੁਸੀਂ ਉਨ੍ਹਾਂ ਵੱਲ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਤੁਸੀਂ ਅੱਤਵਾਦ ਤੇ ਘਰੇਲੂ ਯੁੱਧ ਚਾਹੁੰਦੇ ਹੋ।’

PunjabKesari

ਇਸ ਤੋਂ ਇਲਾਵਾ ਕੰਗਨਾ ਨੇ ਇਕ ਹੋਰ ਪੋਸਟ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ। ਇਸ ਪੋਸਟ ’ਚ ਇਕ ਸਿੱਖ ਨੌਜਵਾਨ ਦੀ ਵੀਡੀਓ ਹੈ। ਇਸ ਨਾਲ ਕੰਗਨਾ ਲਿਖਦੀ ਹੈ, ‘ਸਿੱਖ ਖ਼ਾਲਿਸਤਾਨ ਦਾ ਸਮਰਥਨ ਨਹੀਂ ਕਰਦੇ। ਉਹ ਟੁੱਕੜੇ ਨਹੀਂ ਚਾਹੁੰਦੇ ਤੇ ਉਹ ਅੱਤਵਾਦ ਦਾ ਸਮਰਥਨ ਨਹੀਂ ਕਰਦੇ। ਇਹ ਨੌਜਵਾਨ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਨਾ ਕਿ ਅੱਤਵਾਦ ਦੀ। ਜੈ ਹਿੰਦ।’

ਨੋਟ– ਕੰਗਨਾ ਵਲੋਂ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਨੂੰ ਖ਼ਾਲਿਸਤਾਨੀ ਆਖੇ ਜਾਣ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News