ਝੀਲ ਕਿਨਾਰੇ ਇਸ ਆਲੀਸ਼ਾਨ ਹੋਟਲ 'ਚ ਹੋਵੇਗਾ ਕੰਗਨਾ ਰਣੌਤ ਦੇ ਭਰਾ ਦਾ ਵਿਆਹ, ਵੇਖੋ ਤਸਵੀਰਾਂ
Wednesday, Nov 11, 2020 - 03:23 PM (IST)
ਮੁੰਬਈ (ਬਿਊਰੋ) — ਕੰਗਨਾ ਰਣੌਤ ਦੇ ਘਰ ਜਲਦ ਹੀ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ। ਉਨ੍ਹਾਂ ਦੇ ਭਰਾ ਅਕਸ਼ਤ ਰਣੌਤ 12 ਨਵੰਬਰ ਨੂੰ 7 ਫ਼ੇਰੇ ਲੈਣਗੇ। ਹੁਣ ਤੱਕ ਵਿਆਹ ਦੀਆਂ ਸਾਰੀਆਂ ਰਸਮਾਂ ਮਨਾਲੀ ਵਾਲੇ ਘਰ 'ਚ ਕੀਤੀਆਂ ਗਈਆਂ ਹਨ, ਜਦੋਂ ਕਿ ਹੁਣ ਕੰਗਨਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਜਸਥਾਨ ਦੇ ਉਦੈਪੁਰ ਪਹੁੰਚ ਗਈ ਹੈ, ਜਿਥੇ ਵਿਆਹ ਦੀਆਂ ਬਾਕੀ ਰਸਮਾਂ ਨਿਭਾਈਆਂ ਜਾਣਗੀਆਂ।
ਕੰਗਨਾ ਰਣੌਤ ਭੈਣ ਰੰਗੋਲੀ ਚੰਦੇਲ ਤੇ ਭਰਾ ਦੀ ਹੋਣ ਵਾਲੀ ਦੁਲਹਨ ਨਾਲ ਮੰਗਲਵਾਰ ਉਦੈਪੁਰ ਦੇ ਮਸ਼ਹੂਰ 'ਦਿ ਲੀਲਾ ਪੈਲੇਸ' ਦੇ ਸ਼ੀਸ਼ਾ ਮਹਿਲ ਹੋਟਲ ਪਹੁੰਚੀ। ਵਿਆਹ ਤੋਂ ਪਹਿਲਾਂ ਇਸ ਹੋਟਲ ਨੂੰ ਖ਼ਾਸ ਤੌਰ 'ਤੇ ਸਜਾਇਆ ਗਿਆ ਹੈ।
ਝੀਲ ਕਿਨਾਰੇ ਵਸਿਆ ਇਹ ਹੋਟਲ ਕਿੰਨਾ ਆਲੀਸ਼ਾਨ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਾ ਸਕਦੇ ਹੋ ਕਿ ਸਾਲ 2018 'ਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਪ੍ਰੀ ਵੈਡਿੰਗ ਸੈਰੇਮਨੀ ਵੀ ਇਥੇ ਹੀ ਹੋਈ ਸੀ।
11 ਨਵੰਬਰ ਨੂੰ ਅਕਸ਼ਤ ਦੀ ਹਲਦੀ ਤੇ ਸੰਗੀਤ ਸੈਰੇਮਨੀ ਹੋਵੇਗੀ। 12 ਨਵੰਬਰ ਨੂੰ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਇਸੇ ਦਿਨ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਕੀਤੀ ਜਾਵੇਗੀ। ਵਿਆਹ ਦੀਆਂ ਰਸਮਾਂ ਨੂੰ ਵੇਖਦੇ ਹੋਏ ਰਣੌਤ ਪਰਿਵਾਰ ਨੇ ਇਸ ਹੋਟਲ ਨੂੰ 11 ਤੋਂ 14 ਨਵੰਬਰ ਤੱਕ ਬੁੱਕ ਕੀਤਾ ਹੈ।
ਕੰਗਨਾ ਰਣੌਤ ਦੇ ਭਰਾ ਦੇ ਵਿਆਹ 'ਚ ਕਈ ਮਸ਼ਹੂਰ ਹਸਤੀਆਂ ਸ਼ਿਰਕਤ ਕਰ ਸਕਦੀਆਂ ਹਨ। ਨਾ ਸਿਰਫ਼ ਫ਼ਿਲਮ ਇੰਡਸਟਰੀ ਤੋਂ ਸਗੋਂ ਸਿਆਸਤ ਨਾਲ ਜੁੜੇ ਕਈ ਨਾਮੀ ਚਿਹਰੇ ਵੀ ਨਜ਼ਰ ਆ ਸਕਦੇ ਹਨ।
ਕੰਗਨਾ ਆਪਣੇ ਭਰਾ ਦੇ ਵਿਆਹ ਦੀਆਂ ਤਿਆਰੀਆਂ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਸ਼ੀਸ਼ਾ ਮਹਿਲ ਨੂੰ ਰਾਜਸਥਾਨੀ ਰੰਗ ਦਿੱਤਾ ਗਿਆ ਹੈ। ਇਸ ਲਈ ਦੱਖਣ ਭਾਰਤ, ਕੋਲਕਾਤਾ ਤੇ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ।
ਹਿਮਾਚਲ ਦੀ ਰਹਿਣ ਵਾਲੀ ਕੰਗਨਾ ਰਣੌਤ ਦਾ ਉਦੈਪੁਰ ਨਾਲ ਖ਼ਾਸ ਰਿਸ਼ਤਾ ਹੈ। ਇਥੋਂ ਕਰੀਬ 40 ਕਿਲੋ ਮੀਟਰ ਦੀ ਦੂਰੀ 'ਤੇ ਜਗਤ ਪਿੰਡ 'ਚ ਮਾਂ ਅੰਬਿਕਾ ਦਾ ਇਕ ਪ੍ਰਾਚੀਨ ਮੰਦਰ ਹੈ। ਰਣੌਤ ਪਰਿਵਾਰ ਮਾਂ ਅੰਬਿਕਾ ਨੂੰ ਕੁਲਦੇਵੀ ਮੰਨਦਾ ਹੈ। ਅਕਤੂਬਰ 2019 'ਚ ਕੰਗਨਾ ਰਣੌਤ ਇਥੇ ਆਈ ਸੀ।