ਗ੍ਰੈਮੀ ਐਵਾਰਡਸ ’ਤੇ ਭੜਕੀ ਕੰਗਨਾ ਰਣੌਤ, ਲਤਾ ਮੰਗੇਸ਼ਕਰ ਤੇ ਦਿਲੀਪ ਕੁਮਾਰ ਦਾ ਜ਼ਿਕਰ ਨਾ ਕਰਨ ’ਤੇ ਹੋਈ ਗੁੱਸਾ
Wednesday, Apr 06, 2022 - 05:48 PM (IST)
ਮੁੰਬਈ (ਬਿਊਰੋ)– ਹਾਲ ਹੀ ’ਚ ਅਮਰੀਕਾ ਦੇ ਲਾਸ ਵੇਗਾਸ ’ਚ ਸਥਿਤ ਨੈਸ਼ਨਲ ਅਕੈਡਮੀ ਆਫ ਰਿਕਾਰਡਿੰਗ ਆਰਟਸ ਐਂਡ ਸਾਇੰਸਿਜ਼ ’ਚ 64ਵਾਂ ਗ੍ਰੈਮੀ ਐਵਾਰਡ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਸਮਾਗਮ ’ਚ ਕਈ ਗਾਇਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਸਵਰ ਕੋਕੀਲਾ ਗਾਇਕਾ ਲਤਾ ਮੰਗੇਸ਼ਕਰ ਨੂੰ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ
ਇਸ ਮਾਮਲੇ ’ਚ ਅਦਾਕਾਰ ਕੰਗਨਾ ਰਣੌਤ ਭੜਕ ਗਈ ਹੈ ਤੇ ਉਨ੍ਹਾਂ ਨੇ ਐਵਾਰਡ ਸਮਾਗਮ ਨੂੰ ‘ਲੋਕਲ ਇਵੈਂਟ’ ਤੇ ਪੁਰਸਕਾਰਾਂ ਨੂੰ ਬਾਈਕਾਟ ਕਰਨ ਦੀ ਮੰਗ ਕਰ ਦਿੱਤੀ ਹੈ।
ਗ੍ਰੈਮੀ ਐਵਾਰਡ ਸਮਾਗਮ ’ਚ ਭੜਕੀ ਕੰਗਨਾ
ਕੰਗਨਾ ਰਣੌਤ ਨੇ ਇੰਸਟਾ ਸਟੋਰੀ ’ਤੇ ਲਿਖਿਆ, ‘ਸਾਨੂੰ ਕਿਸੇ ਵੀ ਲੋਕਲ ਐਵਾਰਡ ਸ਼ੋਅ ਦੇ ਖ਼ਿਲਾਫ਼ ਸਖ਼ਤ ਫ਼ੈਸਲਾ ਅਪਣਾਉਣਾ ਚਾਹੀਦਾ ਹੈ, ਜੋ ਅੰਤਰਰਾਸ਼ਟਰੀ ਹੋਣ ਦਾ ਦਾਅਵਾ ਕਰਦੇ ਹਨ। ਫਿਰ ਵੀ ਮਹਾਨ ਕਲਾਕਾਰਾਂ ਨੂੰ ਉਨ੍ਹਾਂ ਦੀ ਜਾਤ ਤੇ ਵਿਚਾਰਧਾਰਾਵਾਂ ਕਾਰਨ ਅਣਦੇਖਿਆ ਕੀਤਾ ਜਾਂਦਾ ਹੈ। ਆਸਕਰ ਤੇ ਗ੍ਰੈਮੀ ਦੋਵੇਂ ਭਾਰਤ ਰਤਨ ਲਤਾ ਮੰਗੇਸ਼ਕਰ ਜੀ ਨੂੰ ਸ਼ਰਧਾਂਜਲੀ ਦੇਣ ’ਚ ਅਸਫਲ ਰਹੇ। ਸਾਡੇ ਮੀਡੀਆ ਨੂੰ ਇਨ੍ਹਾਂ ਪੱਖਪਾਤੀ ਲੋਕਲ ਸ਼ੋਅਜ਼ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਾ ਚਾਹੀਦਾ ਹੈ, ਜੋ ਗਲੋਬਲ ਐਵਾਰਡ ਸ਼ੋਅ ਹੋਣ ਦਾ ਦਾਅਵਾ ਕਰਦੇ ਹਨ।’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਸਰ ਐਵਾਰਡ ਇਵੈਂਟ ’ਚ ‘ਮੈਮੋਰੀਅਮ’ ਗਾਇਕਾ ਲਤਾ ਮੰਗੇਸ਼ਕਰ ਤੇ ਅਦਾਕਾਰ ਦਿਲੀਪ ਕੁਮਾਰ ਦਾ ਨਾਂ ਗਾਇਬ ਸੀ। ਉਸ ਇਵੈਂਟ ’ਚ ਵੀ ਦੋਵਾਂ ਹਸਤੀਆਂ ਨੂੰ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਇਸ ਦੀ ਨਾਰਾਜ਼ਗੀ ਨੂੰ ਪ੍ਰਗਟਾਇਆ ਗਿਆ ਹੈ।
ਪਿਛਲੇ ਮਹੀਨੇ ‘ਬ੍ਰਿਟਿਸ਼ ਅਕੈਡਮੀ’ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਐਵਾਰਡਸ (BAFTA) ਨੇ ਲਤਾ ਮੰਗੇਸ਼ਕਰ ਨੂੰ ‘ਦਿ ਮੈਮੋਰੀਅਮ’ ’ਚ ਜਗ੍ਹਾ ਦੇ ਕੇ ਸ਼ਰਧਾਂਜਲੀ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਗਾਇਕਾ ਲਤਾ ਮੰਗੇਸ਼ਕਰ ਦਾ 6 ਫਰਵਰੀ, 2022 ਨੂੰ ਮੌਤ ਹੋ ਗਈ ਸੀ। ਉਹ ਕੋਰੋਨਾ ਪਾਜ਼ੇਟਿਵ ਤੇ ਉਨ੍ਹਾਂ ਨੂੰ ਨਿਮੋਨੀਆ ਵੀ ਹੋ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।