ਕੰਗਨਾ ਰਣੌਤ ਤੇ ਭੈਣ ਰੰਗੋਲੀ ਚੰਦੇਲ ਖ਼ਿਲਾਫ਼ FIR ਦਰਜ

10/18/2020 12:03:03 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮੁਸੀਬਤਾਂ ਇਨ੍ਹਾਂ ਦਿਨਾਂ ਵਿਚ ਵਧਦੀਆਂ ਦਿਖਾਈ ਦੇ ਰਹੀਆਂ ਹਨ। ਹਾਲ ਹੀ ਵਿਚ ਕਰਨਾਟਕ ਦੀ ਇਕ ਅਦਾਲਤ ਨੇ ਕੰਗਨਾ ਰਨੌਤ 'ਤੇ ਇਕ ਐੱਫ. ਆਈ. ਆਰ. ਦਾਇਰ ਕਰਨ ਦਾ ਆਦੇਸ਼ ਦਿੱਤਾ ਸੀ, ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕੰਗਨਾ 'ਤੇ ਇਕ ਐੱਫ. ਆਈ. ਆਰ ਦਰਜ ਕਰ ਲਈ ਗਈ ਹੈ। ਬਾਂਦਰਾ ਪੁਲਸ ਸਟੇਸ਼ਨ 'ਚ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਆਈ. ਪੀ. ਸੀ. ਦੀ ਧਾਰਾ 295 (ਏ), 153 (ਏ) ਤੇ 124 (ਏ) ਦੇ ਤਹਿਤ ਇਹ ਐੱਫ. ਆਈ. ਆਰ. ਲਿਖੀ ਗਈ ਹੈ ਅਤੇ ਐੱਫ. ਆਈ. ਆਰ. MECR ਨੰਬਰ 3/20 ਹੈ। ਦੱਸ ਦਈਏ ਕਿ ਬਾਂਦਰਾ ਕੋਰਟ ਨੇ ਕਾਸਟਿੰਗ ਡਾਇਰੈਕਟਰ ਸਾਹਿਲ ਅਸ਼ਰਫ ਸਯੱਦ ਦੀ ਸ਼ਿਕਾਇਤ ਤੋਂ ਬਾਅਦ ਹਾਲ ਹੀ 'ਚ ਕੰਗਨਾ ਅਤੇ ਉਸ ਦੀ ਭੈਣ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਸਨ। 

ਇਹ ਹੈ ਇਲਜ਼ਾਮ
ਮੁਹੰਮਦ ਸਾਹਿਲ ਅਸ਼ਰਫ ਅਲੀ ਸਯੱਦ ਨਾਂ ਦੇ ਇਕ ਵਿਅਕਤੀ ਨੇ ਮੁੰਬਈ ਦੀ ਬਾਂਦਰਾ ਅਦਾਲਤ 'ਚ ਕੰਗਨਾ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਕੰਗਨਾ ਰਣੌਤ ਆਪਣੇ ਟਵੀਟ ਰਾਹੀਂ ਬਾਲੀਵੁੱਡ 'ਚ ਹਿੰਦੂ-ਮੁਸਲਿਮ ਭਾਈਚਾਰੇ 'ਚ ਝਗੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦਾ ਕਹਿੰਦਾ ਹੈ ਕਿ ਕੰਗਨਾ ਦੋਵਾਂ ਭਾਈਚਾਰਿਆਂ ਦਰਮਿਆਨ ਨਫ਼ਰਤ ਵਧਾ ਰਹੀ ਹੈ। ਅਜਿਹੀ ਸਥਿਤੀ 'ਚ ਕੰਗਨਾ 'ਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਹੈ, ਜਿਸ ਕਾਰਨ ਬਾਂਦਰਾ ਅਦਾਲਤ ਵਲੋਂ ਕੰਗਨਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਹੋ ਸਕਦੀ ਹੈ ਗ੍ਰਿਫ਼ਤਾਰੀ
ਇਸ ਵਿਅਕਤੀ ਨੇ ਅਦਾਲਤ 'ਚ ਕੰਗਨਾ ਦੇ ਬਹੁਤ ਸਾਰੇ ਟਵੀਟ ਵੀ ਰੱਖੇ। ਐੱਫ. ਆਈ. ਆਰ. ਤੋਂ ਬਾਅਦ ਕੰਗਨਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੇ ਕੰਗਨਾ ਦੇ ਖ਼ਿਲਾਫ਼ ਸਬੂਤ ਮਿਲਦਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ।


sunita

Content Editor sunita