ਕੰਗਨਾ ਰਣੌਤ ਹੋਈ ਪੀ. ਐੱਮ. ਮੋਦੀ ਦੀ ਇਸ ਤਸਵੀਰ ਦੀ ਮੁਰੀਦ, ਸ਼ਰੇਆਮ ਆਖੀ ਇਹ ਗੱਲ
Wednesday, Jul 07, 2021 - 05:28 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਈ ਮੌਕਿਆਂ 'ਤੇ ਤਰੀਫ਼ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਹੋਵੇ ਜਾਂ ਇੰਟਰਵਿਊ ਪ੍ਰਧਾਨ ਮੰਤਰੀ ਦੀ ਤਰੀਫ਼ ਕਰਨਾ ਦਾ ਮੌਕਾ ਉਹ ਬਿਲਕੁੱਲ ਨਹੀਂ ਛੱਡਦੀ ਹੈ। ਹੁਣ ਇਕ ਵਾਰ ਫਿਰ ਤੋਂ ਕੰਗਨਾ ਰਣੌਤ ਨੇ ਨਰਿੰਦਰ ਮੋਦੀ ਦੀ ਤਰੀਫ਼ ਕੀਤੀ ਹੈ। ਪੀ. ਐੱਮ. ਨਰਿੰਦਰ ਮੋਦੀ ਦੀ ਇਕ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਕੇ ਉਨ੍ਹਾਂ ਨੂੰ ਖ਼ਾਸ ਗੱਲ ਆਖੀ ਹੈ।
ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕਰਦੀ ਰਹਿੰਦੀ ਹੈ। ਇੰਨਾਂ ਹੀ ਨਹੀਂ ਉਹ ਸਮਾਜਿਕ ਤੇ ਰਾਜਨੀਤੀ ਮੁੱਦਿਆਂ 'ਤੇ ਨਿਡਰ ਹੋ ਕੇ ਬੋਲਦੀ ਵੀ ਰਹਿੰਦੀ ਹੈ। ਕੰਗਨਾ ਰਣੌਤ ਨੇ ਕੂ ਐਪ ਦੇ ਆਪਣੇ ਆਧਿਕਾਰਤ ਅਕਾਊਂਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪੀ. ਐੱਮ. ਆਪਣੀ ਮਾਂ ਨਾਲ ਖਾਣਾ ਖਾਂਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੰਗਨਾ ਰਣੌਤ ਨੇ ਪੀ. ਐੱਮ. ਨਰਿੰਦਰ ਮੋਦੀ ਲਈ ਖ਼ਾਸ ਗੱਲ ਲਿਖੀ ਹੈ। ਅਦਾਕਾਰਾ ਨੇ ਲਿਖਿਆ, 'ਇਸ ਤਸਵੀਰ 'ਚ ਹਮੇਸ਼ਾ ਮੇਰਾ ਦਿਲ ਰਹੇਗਾ। ਇਸ ਤਸਵੀਰ 'ਚ ਪੂਰੀ ਕਹਾਣੀ ਹੈ ਕਿ ਮੋਦੀ ਕੋਈ ਸਾਧਾਰਣ ਪ੍ਰਾਣੀ ਕਿਉਂ ਨਹੀਂ ਹਨ। ਉਨ੍ਹਾਂ ਨੂੰ ਇੰਨੇ ਸਾਰੇ ਲੋਕਾਂ ਕਿਉਂ ਪਿਆਰ ਕਰਦੇ ਹਨ ਤੇ ਇੰਨੇ ਜਨੂਨ ਤੋਂ ਉਨ੍ਹਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹਨ। ਇਹ ਇਕ ਤਸਵੀਰ ਕਈ ਕਹਾਣੀਆਂ ਬਿਆਨ ਕਰਦੀ ਹੈ। ਮੈਂ ਇਸ ਨੂੰ ਹਮੇਸ਼ਾ ਦੀ ਤਰ੍ਹਾਂ ਇਸ ਤਸਵੀਰ ਨੂੰ ਇਕ ਟੱਕ ਦੇਖਦੀ ਰਹਿੰਦੀ ਹਾਂ।'