ਦਿਲਜੀਤ ਕੋਲੋਂ ਮੁਆਫ਼ੀ ਮੰਗਣ ਦੀ ਸਲਾਹ 'ਤੇ ਭੜਕੀ ਕੰਗਨਾ, ਪ੍ਰਸ਼ੰਸਕਾਂ 'ਤੇ ਕੱਢਿਆ ਗੁੱਸਾ
Saturday, Dec 12, 2020 - 12:21 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣੀ ਰਿਸ਼ਤਾ ਹੈ। ਅਦਾਕਾਰਾ ਇਸ ਨੂੰ ਖੁੱਲ੍ਹ ਕੇ ਕਹਿਣਾ ਅਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕਰਨਾ ਜਾਣਦੀ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਉਸ ਦਾ ਟਵਿਟਰ ਵਾਰ ਸੁਰਖੀਆਂ 'ਚ ਰਿਹਾ ਸੀ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਲਾਹ ਦੇ ਰਹੇ ਹਨ ਕਿ ਉਨ੍ਹਾਂ ਨੂੰ ਦਿਲਜੀਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਪਰ ਕੰਗਨਾ ਨੇ ਉਨ੍ਹਾਂ ਦੀ ਵੀ ਕਲਾਸ ਲਗਾਉਣੀ ਸ਼ੁਰੂ ਕਰ ਦਿੱਤੀ ਹੈ, ਜਿਹੜੇ ਅਜਿਹਾ ਕਹਿੰਦੇ ਸਨ। ਕੰਗਨਾ ਨੇ ਪਹਿਲਾਂ ਟਵਿੱਟਰ 'ਤੇ ਕਿਸਾਨਾਂ ਬਾਰੇ ਗੱਲ ਕਰਦਿਆਂ ਲਿਖਿਆ, 'ਸਮੱਸਿਆ ਕਿਸਾਨਾਂ ਦੀ ਨਹੀਂ, ਸਮੱਸਿਆ ਇਹ ਹੈ ਕਿ ਉਹ ਜਿਹੜੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਖ਼ੇਤੀਬਾੜੀ ਬਿੱਲ ਤੋਂ ਜਾਣੂ ਹਨ ਉਹ ਸੱਚਾਈ ਨੂੰ ਜਾਣਦੇ ਹੋਏ ਵੀ ਨਿਰਦੋਸ਼ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੂੰ ਗੁੱਸੇ 'ਚ ਆ ਕੇ ਭਾਰਤ ਬੰਦ ਵਰਗੀ ਸਥਿਤੀ ਪੈਦਾ ਕਰਨ ਲਈ ਭਰਮਾਇਆ ਜਾ ਰਿਹਾ ਹੈ। ਮਨ 'ਚ ਨਫ਼ਰਤ ਲਿਆ ਰਹੇ ਹਨ। ਸਮੱਸਿਆ ਇਹ ਹੈ ਕਿ ਇਹ ਸਾਰਾ ਸਿਸਟਮ ਤਿਆਰ ਕੀਤਾ ਗਿਆ ਹੈ ਤਾਂ ਕਿ ਲੋਕ ਦੇਸ਼-ਵਿਰੋਧੀ ਬਣਨ ਦੀ ਲਹਿਰ 'ਚ ਘੁੰਮ ਰਹੇ ਹਨ ਅਤੇ ਬਹੁਤ ਘੱਟ ਲੋਕ ਇਸ ਧੋਖਾਧੜੀ ਦੇ ਵਿਰੁੱਧ ਖੜ੍ਹੇ ਹਨ ਪਰ ਮੈਂ ਪੱਕਾ ਜਾਣਦੀ ਹਾਂ ਕਿ ਕੁਝ ਚਮਤਕਾਰ ਹੋਵੇਗਾ ਅਤੇ ਬੁਰਾਈ 'ਤੇ ਦੁਬਾਰਾ ਚੰਗਿਆਈ ਦੀ ਜਿੱਤ ਹੋਵੇਗੀ। ਬੁਰਾਈ ਵਧੇਰੇ ਸ਼ਕਤੀਸ਼ਾਲੀ ਹੁੰਦੀ ਜਾਪ ਰਹੀ ਹੈ, ਜੈ ਸ਼੍ਰੀ ਰਾਮ।'
ਇਸ ਤੋਂ ਬਾਅਦ ਕੰਗਨਾ ਨੇ ਫ਼ਿਰ ਦਿਲਜੀਤ ਦੀ ਘੇਰਦਿਆਂ ਲਿਖਿਆ – ਸਥਾਨਕ ਇਨਕਲਾਬੀ ਦਿਲਜੀਤ ਦੋਸਾਂਝ ਨੂੰ ਪੰਜਾਬੀ 'ਚ ਸਮਝਾ ਦੇਵੋ ਉਹ ਮੇਰੇ ਨਾਲ ਬਹੁਤ ਨਾਰਾਜ਼ ਸਨ, ਜਦੋਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਕੰਗਨਾ ਨੇ ਲੋਕਾਂ 'ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ – ਮੈਂ ਕਿਹਾ ਕਿ ਬੁੱਧੀਜੀਵੀ ਲੋਕ ਅੱਜ ਕੀ ਕਹਿ ਰਹੇ ਹਨ ਪਰ ਲੋਕਾਂ ਨੇ ਦਿਲਜੀਤ ਨੂੰ ਇਸ ਰੁਝਾਨ 'ਚ ਸ਼ੁਰੂ ਕੀਤਾ। ਇਕੱਲਤਾ ਵਾਲੀ ਜਨੂੰਨ ਔਰਤ ਨਾਲ ਬਦਸਲੂਕੀ ਕੀਤੀ ਗਈ ਅਤੇ ਲੋਕਾਂ ਨੇ ਆਪਣੇ ਆਪ ਨੂੰ ਚੀਅਰਲੀਡਰ ਵਜੋਂ ਮਾਣਿਆ। ਮੈਂ ਇਹ ਸਭ ਵੇਖਿਆ। ਉਹ ਕਹਿੰਦੇ ਹਨ ਕਿ ਮੈਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਹਰ ਕੋਈ ਜਿਸ ਨੇ ਮੈਨੂੰ ਦੱਸਿਆ ਹੈ ਕਿ ਮੈਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਉਨ੍ਹਾਂ ਸਾਰਿਆਂ ਨੂੰ ਮੇਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਸੋਚ ਦੀ ਡੂੰਘਾਈ, ਸਹੀ ਪਹੁੰਚ, ਸਪਸ਼ਟ ਸਮਝ ਨਹੀਂ ਹੈ ਤਾਂ ਤੁਸੀਂ ਸਿਰਫ਼ ਭਾਰਤ ਨੂੰ ਬੰਦ ਕਰ ਸਕਦੇ ਹੋ ਜਾਂ ਮੈਨੂੰ ਭਾਜਪਾ ਦੇ ਬੁਲਾਰੇ ਕਹਿ ਸਕਦੇ ਹੋ, ਗਲਤੀ ਤੁਹਾਡੇ ਸਾਰੀਆਂ ਦੀ, ਮੁਆਫ਼ੀ ਮੰਗੋ।
ਦੱਸ ਦਈਏ ਕਿ ਕੰਗਨਾ ਰਣੌਤ ਲਗਾਤਾਰ ਕਿਸਾਨ ਬਿੱਲਾਂ ਦਾ ਸਮਰਥਨ ਕਰ ਰਹੀ ਹੈ ਅਤੇ ਉਹ ਇਸ ਦਾ ਵਿਰੋਧ ਕਰਨ ਵਾਲੇ ਲੋਕਾਂ 'ਤੇ ਤਿੱਖੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੰਗਨਾ ਦੀ ਪੰਜਾਬੀ ਸਿਨੇਮਾ ਦੇ ਕਈ ਕਲਾਕਾਰਾਂ ਨਾਲ ਬਹਿਸ ਦੇਖਣ ਨੂੰ ਮਿਲੀ। ਇਸ 'ਚ ਦਿਲਜੀਤ ਦੋਸਾਂਝ ਤੋਂ ਇਲਾਵਾ ਮੀਕਾ ਸਿੰਘ, ਜਸਬੀਰ ਜੱਸੀ ਅਤੇ ਹਿਮਾਂਸ਼ੀ ਖੁਰਾਣਾ ਵਰਗੇ ਸਿਤਾਰੇ ਸ਼ਾਮਲ ਸਨ। ਕੰਗਨਾ ਰਣੌਤ ਨੇ ਪ੍ਰਿਯੰਕਾ ਚੋਪੜਾ ਨੂੰ ਵੀ ਜਵਾਬ ਦਿੱਤਾ, ਜੋ ਕਿ ਫਾਰਮਰਾਂ ਦਾ ਸਮਰਥਨ ਕਰ ਰਹੀ ਹੈ। ਉਸ ਨੂੰ ਕਿਹਾ, 'ਜੇ ਕਿਸਾਨ ਸੱਚਮੁੱਚ ਚਿੰਤਤ ਹਨ, ਜੇ ਉਹ ਸੱਚਮੁਚ ਆਪਣੀ ਮਾਂ ਦਾ ਸਤਿਕਾਰ ਕਰਦੇ ਹਨ ਤਾਂ ਖੇਤੀ ਬਿੱਲ ਸੁਣੋ ਜਾਂ ਸਿਰਫ਼ ਆਪਣੀਆਂ ਮਾਵਾਂ, ਭੈਣਾਂ ਅਤੇ ਕਿਸਾਨਾਂ ਦਾ ਇਸਤੇਮਾਲ ਕਰਕੇ ਦੇਸ਼ਦ੍ਰੋਹੀਆਂ ਦੀ ਗੁੱਡ ਬੁਕਸ 'ਚ ਆਉਣਾ ਚਾਹੁੰਦੇ ਹੋ? ਵਾਹ ਰੇ ਦੁਨੀਆ ਵਾਹ।'
ਕੰਗਨਾ ਨੇ ਇਹ ਟਵੀਟ ਕੀਤਾ
ਕੰਗਨਾ ਨੇ ਟਵੀਟ 'ਚ ਲਿਖਿਆ 'ਹੈਦਰਾਬਾਦ 'ਚ 12 ਘੰਟੇ ਦੀ ਸ਼ਿਫਟ ਤੋਂ ਬਾਅਦ ਚੇਨਈ 'ਚ ਇਕ ਚੈਰਿਟੀ ਈਵੈਂਟ 'ਚ ਸ਼ਾਮਲ ਹੋਣ ਪਹੁੰਚੀ। ਮੈਂ ਪੀਲੇ ਰੰਗ 'ਚ ਕਿਵੇਂ ਦੀ ਦਿਖਦੀ ਹਾਂ? ਨਾਲ ਹੀ ਦਿਲਜੀਤ ਦੋਸਾਂਝ ਨੂੰ ਟੈਗ ਕਰਦਿਆਂ ਪੁੱਛਿਆ ਦਿਲਜੀਤ ਕਿੱਥੇ ਆ? ਹਰ ਕੋਈ ਉਸ ਨੂੰ ਟਵਿਟਰ 'ਤੇ ਲੱਭ ਰਿਹਾ ਹੈ।' ਕੰਗਨਾ ਦੇ ਟਵੀਟ ਦੇ ਕੁਝ ਦੇਰ ਬਾਅਦ ਟਵਿਟਰ 'ਤੇ #Diljit_Kitthe_aa? ਟਰੈਂਡ ਕਰਨ ਲੱਗਾ। ਇਸ ਹੈਸ਼ਟੈਗਸ ਨਾਲ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਟਵੀਟਸ ਕਰ ਰਹੇ ਹਨ।
ਦਿਲਜੀਤ ਨੇ ਆਪਣੇ ਅੰਦਾਜ਼ 'ਚ ਕੰਗਨਾ ਨੂੰ ਦਿੱਤਾ ਜਵਾਬ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਟਵਿਟਰ 'ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖ਼ੁਲਾਸਾ ਕੀਤਾ। ਉਹ ਵੀ ਇਕ ਮਜ਼ੇਦਾਰ ਅੰਦਾਜ਼ 'ਚ। ਦਿਲਜੀਤ ਦੋਸਾਂਝ ਨੇ ਲਿਖਿਆ, 'ਸਵੇਰੇ ਉੱਠ ਕੇ ਜਿਮ ਲਾਇਆ, ਫ਼ਿਰ ਸਾਰਾ ਦਿਨ ਕੰਮ ਕੀਤਾ, ਹੁਣ ਮੈਂ ਸਾਉਣ ਲੱਗਾ ਹਾਂ। ਆਹ ਲਓ ਫੜ੍ਹ ਲਓ ਮੇਰਾ ਸ਼ੈਡਿਊਲ।' ਨਾਲ ਹੀ ਦਿਲਜੀਤ ਨੇ ਹਾਸੇ ਵਾਲੇ ਇਮੋਜ਼ੀ ਵੀ ਸਾਂਝੇ ਕੀਤੇ।
ਦਿਲਜੀਤ ਦੋਸਾਂਝ ਨੇ ਕੀਤਾ ਇਕ ਹੋਰ ਟਵੀਟ
ਕੰਗਨਾ ਤੇ ਦਿਲਜੀਤ 'ਚ ਹੋਈ ਸੀ ਜ਼ਬਰਦਸਤ ਲੜਾਈ
ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਟਵਿੱਟਰ 'ਤੇ ਭਿੜ ਗਏ ਸਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਕੰਗਨਾ ਨੇ ਟਵੀਟ ਕਰਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈ ਬਜ਼ਰੁਗ ਬੇਬੇ ਨੂੰ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਸ਼ਾਮਲ ਹੋਈ ਬਿਲਬਿਸ ਦਾਦੀ ਦੱਸਿਆ ਸੀ। ਟਰੋਲ ਹੋਣ ਤੋਂ ਬਾਅਦ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ। ਇਸੇ ਟਵੀਟ ਨੂੰ ਲੈ ਕੇ ਦਿਲਜੀਤ ਦੋਸਾਂਝ ਨਾਲ ਉਸ ਦੀ ਕਾਫ਼ੀ ਲੜਾਈ ਹੋਈ ਸੀ। ਗਾਇਕ ਮੀਕਾ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।
ਕੰਗਨਾ ਨੇ ਕੀਤਾ ਸੀ ਇਹ ਦਾਅਵਾ
ਕੰਗਨਾ ਨੇ ਆਪਣੇ ਟਵੀਟ 'ਚ ਦਾਅਵਾ ਕੀਤਾ ਸੀ ਕਿ ਜਿਸ ਦਾਦੀ ਨੂੰ ਟਾਈਮ ਮੈਗਜੀਨ ਨੇ ਮੋਸਟ ਪਾਵਰਫੁੱਲ ਇੰਡੀਆ ਦੱਸਿਆ ਸੀ, ਉਹ 100 ਰੁਪਏ ਲਈ ਕੀਤੇ ਵੀ ਆ ਜਾ ਸਕਦੀ ਹੈ। ਉਸ ਦੇ ਇਸੇ ਟਵੀਟ 'ਤੇ ਦਿਲਜੀਤ ਨੇ ਮਹਿੰਦਰ ਕੌਰ ਨਾਂ ਦੀ ਦਾਦੀ ਦਾ ਵੀਡੀਓ ਸਾਂਝਾ ਕਰਦੇ ਹੋਏ ਪੂਰਾ ਸੱਚ ਦੱਸਿਆ ਤੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ।
ਨੋਟ - ਦਿਲਜੀਤ ਕੋਲੋਂ ਮੁਆਫ਼ੀ ਮੰਗਣ ਦੀ ਸਲਾਹ 'ਤੇ ਭੜਕੀ ਕੰਗਨਾ ਰਣੌਤ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।