ਸੰਸਦ ਭਵਨ 'ਚ ਮਿਲੇ ਕੰਗਨਾ ਰਣੌਤ ਅਤੇ ਚਿਰਾਗ ਪਾਸਵਾਨ, ਗਲੇ ਲਗਾ ਕੇ ਇਕ-ਦੂਜੇ ਦਾ ਕੀਤਾ ਸਵਾਗਤ

Friday, Jun 07, 2024 - 04:38 PM (IST)

ਸੰਸਦ ਭਵਨ 'ਚ ਮਿਲੇ ਕੰਗਨਾ ਰਣੌਤ ਅਤੇ ਚਿਰਾਗ ਪਾਸਵਾਨ, ਗਲੇ ਲਗਾ ਕੇ ਇਕ-ਦੂਜੇ ਦਾ ਕੀਤਾ ਸਵਾਗਤ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੋਣ ਜਿੱਤਣ ਵਾਲੀ ਕੰਗਨਾ ਹਾਲ ਹੀ 'ਚ ਦਿੱਲੀ ਪੁੱਜੀ ਹੈ ਅਤੇ ਇੱਥੇ ਉਸ ਨੇ ਆਪਣੇ ਸਹਿ-ਕਲਾਕਾਰ, ਰਾਜਨੇਤਾ ਚਿਰਾਗ ਪਾਸਵਾਨ ਨਾਲ ਮੁੜ ਮੁਲਾਕਾਤ ਕੀਤੀ ਹੈ।ਲੋਕ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ ਗਠਜੋੜ ਦੀ ਜਿੱਤ ਤੋਂ ਬਾਅਦ ਹੁਣ ਨਵੀਂ ਸਰਕਾਰ ਬਣਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਅੱਜ ਦਿੱਲੀ 'ਚ ਸੰਸਦੀ ਦਲ ਦੀ ਮੀਟਿੰਗ 'ਚ ਸਾਰੇ ਸੰਸਦ ਮੈਂਬਰ ਪਹੁੰਚ ਗਏ ਹਨ। 

PunjabKesari
ਦੱਸ ਦਈਏ ਕਿ ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਨੇ 2011 'ਚ ਰਿਲੀਜ਼ ਹੋਈ ਫ਼ਿਲਮ 'ਮਿਲੇ ਨਾ ਮਿਲੇ ਹਮ' 'ਚ ਇੱਕਠੇ ਕੰਮ ਕੀਤਾ ਸੀ। ਇਸ ਫ਼ਿਲਮ 'ਚ ਚਿਰਾਗ ਨੇ ਇੱਥੇ ਟੈਨਿਸ ਪਲੇਅਰ ਦਾ ਕਿਰਦਾਰ ਨਿਭਾਇਆ ਸੀ ਅਤੇ ਕੰਗਨਾ ਨੇ ਸੁਪਰਮਾਡਲ ਦਾ ਰੋਲ ਨਿਭਾਇਆ ਸੀ। ਫ਼ਿਲਮ 'ਚ ਦੋਵਾਂ ਦਾ ਰੋਮਾਂਸ ਦੇਖਣ ਨੂੰ ਮਿਲਿਆ ਸੀ। ਬਾਲੀਵੁੱਡ ਇੰਡਸਟਰੀ ਤੋਂ ਸ਼ੁਰੂ ਹੋਈ ਇਹ ਦੋਸਤੀ ਹੁਣ ਰਾਜਨੀਤਿਕ ਗਲਿਆਰੇ 'ਚ ਵੀ ਦੇਖੀ ਗਈ ਹੈ। ਸੰਸਦ ਭਵਨ 'ਚ ਦੋਵਾਂ ਨੇ ਗਲੇ ਲਗਾ ਕੇ ਇਕ ਦੂਜੇ ਦਾ ਸਵਾਗਤ ਕੀਤਾ। ਅਦਾਕਾਰਾ ਨੇ ਲਾਈਟ ਗ੍ਰੀਨ ਰੰਗ ਦੀ ਸਾੜੀ ਪਹਿਨੀ ਹੋਈ ਹੈ ਅਤੇ ਚਿਰਾਗ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ।


author

sunita

Content Editor

Related News