ਟਵਿੱਟਰ ਦੇ ਨਵੇਂ CEO ਦਾ ਕੰਗਨਾ ਰਣੌਤ ਵਲੋਂ ਨਿੱਘਾ ਸਵਾਗਤ, ਜੈਕ ਡੌਰਸੀ ਨੂੰ ਕਿਹਾ- ਬਾਏ ਚਾਚਾ ਜੈਕ

Tuesday, Nov 30, 2021 - 05:22 PM (IST)

ਟਵਿੱਟਰ ਦੇ ਨਵੇਂ CEO ਦਾ ਕੰਗਨਾ ਰਣੌਤ ਵਲੋਂ ਨਿੱਘਾ ਸਵਾਗਤ, ਜੈਕ ਡੌਰਸੀ ਨੂੰ ਕਿਹਾ- ਬਾਏ ਚਾਚਾ ਜੈਕ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ 'ਚ ਅਕਸਰ ਛਾਈ ਰਹਿੰਦੀ ਹੈ। ਕਈ ਵਾਰ ਕੰਗਨਾ ਰਣੌਤ ਦੀਆਂ ਪੋਸਟਾਂ ਇੰਨੀਆਂ ਹਮਲਾਵਰ ਹੁੰਦੀਆਂ ਹਨ ਕਿ ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਕਦੇ ਉਸ 'ਤੇ ਕੇਸ ਪੈਂਦਾ ਹੈ, ਕਦੇ ਉਹ ਟ੍ਰੋਲ ਹੋ ਜਾਂਦੀ ਹੈ। ਕੁਝ ਸਮਾਂ ਪਹਿਲਾਂ ਪੱਛਮੀ ਬੰਗਾਲ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੰਗਨਾ ਰਣੌਤ ਨੇ ਟਵਿੱਟਰ 'ਤੇ ਕੁਝ ਇਤਰਾਜ਼ਯੋਗ ਟਵੀਟ ਕੀਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਸੀ, ਜੋ ਅਜੇ ਤਕ ਬੈਨ ਹੈ।

PunjabKesari

ਟਵਿੱਟਰ 'ਤੇ ਪਾਬੰਦੀ ਤੋਂ ਬਾਅਦ ਕੰਗਨਾ ਰਣੌਤ ਨੇ ਟਵਿੱਟਰ ਦੇ ਤਤਕਾਲੀ ਸੀ. ਈ. ਓ. ਜੈਕ ਡੌਰਸੀ ਨਾਲ ਪੰਗਾ ਲਿਆ ਸੀ ਅਤੇ ਉਨ੍ਹਾਂ 'ਤੇ ਕਾਫ਼ੀ ਨਿਸ਼ਾਨਾ ਸਾਧਿਆ ਸੀ। ਬਾਅਦ 'ਚ ਕੰਗਨਾ ਰਣੌਤ ਨੇ ਕੂ ਐਪ 'ਤੇ ਖਾਤਾ ਬਣਾਇਆ ਸੀ। ਹੁਣ ਜਦੋਂ ਹਾਲ ਹੀ 'ਚ ਜੈਕ ਡੌਰਸੀ ਨੇ ਟਵਿੱਟਰ ਦੇ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਅਜਿਹੇ 'ਚ ਕੰਗਨਾ ਰਣੌਤ ਨੇ ਜੈਕ ਦਾ ਨਾਂ ਲੈ ਕੇ ਇਕ ਵਾਰ ਫਿਰ ਵਿਅੰਗ ਕੱਸਿਆ ਹੈ। ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਵਨ-ਲਾਈਨਰ ਕੈਪਸ਼ਨ ਲਿਖਿਆ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਦਾਕਾਰਾ ਹਾਲੇ ਆਪਣਾ ਅਤੇ ਜੈਕ ਦਾ ਪੰਗਾ ਭੁੱਲੀ ਨਹੀਂ ਹੈ। 

PunjabKesari

ਕੰਗਨਾ ਨੇ ਆਪਣੇ ਟਵਿੱਟਰ 'ਤੇ ਬ੍ਰੇਕਿੰਗ ਨਿਊਜ਼ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਟਵਿੱਟਰ ਦੇ ਸੀ. ਈ. ਓ. ਪਰਾਗ ਅਗਰਵਾਲ ਹੁਣ ਜੈਕ ਡੌਰਸੀ ਦੀ ਥਾਂ ਪਰਾਗ ਅਗਰਵਾਲ ਹੁਣ ਟਵਿੱਟਰ ਦੇ ਨਵੇਂ ਸੀ. ਈ. ਓ. ਹਨ। ਪਰਾਗ 2011 ਤੋਂ ਟਵਿੱਟਰ ਨਾਲ ਜੁੜੇ ਹੋਏ ਸਨ ਅਤੇ ਅਕਤੂਬਰ 2017 ਤੋਂ ਮੁੱਖ ਤਕਨੀਕੀ ਅਧਿਕਾਰੀ ਵਜੋਂ ਕੰਮ ਕਰ ਰਹੇ ਸਨ। ਇਸ ਸਕ੍ਰੀਨਸ਼ੌਟ ਨਾਲ ਕੰਗਨਾ ਰਣੌਤ ਨੇ ਲਿਖਿਆ ਹੈ, 'ਬਾਏ ਚਾਚਾ ਜੈਕ...।' ਕੰਗਨਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

PunjabKesari

ਦੱਸ ਦੇਈਏ ਕਿ ਪਰਾਗ ਅਗਰਵਾਲ ਦੇ ਟਵਿੱਟਰ ਦਾ ਸੀ. ਈ. ਓ. ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫਨੀ ਮੀਮਜ਼ ਵੀ ਵਾਇਰਲ ਹੋ ਰਹੇ ਹਨ। ਲੋਕ ਪਰਾਗ ਨਾਲ ਫ਼ਿਲਮਾਂ ਅਤੇ ਸੀਰੀਜ਼ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ਜੋੜ ਕੇ ਫਨੀ ਮੀਮਜ਼ ਸ਼ੇਅਰ ਕਰ ਰਹੇ ਹਨ।

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News