BMC ਵਲੋਂ ਕੰਗਨਾ ਦੇ ਦਫ਼ਤਰ ''ਤੇ ਕੀਤੀ ਗਈ ਕਾਰਵਾਈ ''ਤੇ ਹੁਣ ਬੰਬੇ ਹਾਈਕੋਰਟ ਨੇ ਲਾਈ ਰੋਕ

Wednesday, Sep 09, 2020 - 02:12 PM (IST)

BMC ਵਲੋਂ ਕੰਗਨਾ ਦੇ ਦਫ਼ਤਰ ''ਤੇ ਕੀਤੀ ਗਈ ਕਾਰਵਾਈ ''ਤੇ ਹੁਣ ਬੰਬੇ ਹਾਈਕੋਰਟ ਨੇ ਲਾਈ ਰੋਕ

ਮੁੰਬਈ (ਬਿਊਰੋ) — ਫ਼ਿਲਮ ਅਦਾਕਾਰਾ ਕੰਗਨਾ ਰਣੌਚ ਤੇ ਬੀ. ਐੱਮ. ਸੀ. ਵਿਚਕਾਰ ਦਾ ਵਿਵਾਦ ਕਾਫ਼ੀ ਵਧ ਚੁੱਕਾ ਹੈ। ਬੁੱਧਵਾਰ ਨੂੰ ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਬੀ. ਐੱਮ. ਸੀ. ਨੇ ਉਨ੍ਹਾਂ ਦੇ ਦਫ਼ਤਰ 'ਚ ਗੈਰ-ਕਾਨੂੰਨੀ ਉਸਾਰੀ ਨੂੰ ਤੋੜ ਦਿੱਤਾ ਹੈ। ਇਸ ਕਾਰਵਾਈ ਖ਼ਿਲਾਫ਼ ਕੰਗਨਾ ਨੇ ਹਾਈਕੋਰਟ 'ਚ ਯਾਚਿਕਾ ਦਾਇਰ ਕੀਤੀ ਹੈ, ਜਿਸ 'ਤੇ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਉਥੇ ਹੀ ਹੁਣ ਹਾਈਕੋਰਟ ਨੇ ਇਸ 'ਤੇ ਆਪਣਾ ਜਵਾਬ ਦੇ ਦਿੱਤਾ ਹੈ। ਹਾਈਕੋਰਟ ਨੇ ਬੀ. ਐੱਮ. ਸੀ. ਦੀ ਕਾਰਵਾਈ 'ਤੇ ਰੋਕ ਲਾ ਦਿੱਤੀ ਹੈ।

ਕੰਗਨਾ ਨੇ ਬੀ. ਐੱਮ. ਸੀ. ਦੀ ਕਾਰਵਾਈ ਨੂੰ ਦੱਸਿਆ ਗਲਤ
ਕੰਗਨਾ ਨੇ ਟਵੀਟ ਕਰਕੇ ਦੱਸਿਆ ਹੈ ਕਿ ਮੇਰੇ ਦਫ਼ਤਰ ਅੰਦਰ ਕੋਈ ਗੈਰ-ਕਾਨੂੰਨੀ ਉਸਾਰੀ ਨਹੀਂ ਹੋਈ ਤੇ ਸਰਕਾਰ ਨੇ ਕੋਵਿਡ 19 ਦੀ ਵਜ੍ਹਾ ਨਾਲ 30 ਸਤੰਬਰ ਤੱਕ ਕਿਸੇ ਵੀ ਤਰ੍ਹਾਂ ਦੀ ਭੰਨ-ਤੋੜ 'ਤੇ ਰੋਕ ਲਾ ਕੇ ਰੱਖੀ ਹੈ। ਬਾਲੀਵੁੱਡ ਹੁਣ ਦੇਖ ਰਹੀ ਕਿ ਫਾਸੀਜ਼ਿਮ ਕਿਵੇਂ ਦਾ ਹੁੰਦਾ ਹੈ।

ਕੰਗਨਾ ਨੇ ਇਕ ਟਵੀਟ 'ਚ ਲਿਖਿਆ, 'ਮੈਂ 12 ਸਾਲ ਦੀ ਉਮਰ 'ਚ ਹਿਮਾਚਲ ਛੱਡ ਚੰਡੀਗੜ੍ਹ ਹੋਸਟਲ ਗਈ। ਫਿਰ ਦਿੱਲੀ 'ਚ ਰਹੀ ਅਤੇ 16 ਸਾਲ ਦੀ ਸੀ ਜਦੋਂ ਮੁੰਬਈ ਆਈ, ਕੁਝ ਦੋਸਤਾਂ ਨੇ ਕਿਹਾ ਮੁੰਬਈ 'ਚ ਓਹੀ ਰਹਿੰਦਾ ਹੈ, ਜਿਸ ਨੂੰ ਮੁੰਬਾਦੇਵੀ ਚਾਹੁੰਦੀ ਹੈ, ਅਸੀਂ ਸਾਰੇ ਮੁੰਬਾਦੇਵੀ ਦੇ ਦਰਸ਼ਨ ਕਰਨ ਗਏ, ਸਭ ਦੋਸਤ ਵਾਪਸ ਚਲੇ ਗਏ ਤੇ ਮੁੰਬਾਦੇਵੀ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ। ਇਸ ਤੋਂ ਇਲਾਵਾ ਕੰਗਨਾ ਨੇ ਆਪਣਾ ਮਹਾਰਾਸ਼ਟਰ ਪ੍ਰੇਮ ਵੀ ਦਿਖਾਇਆ।'
ਇੱਕ ਹੋਰ ਟਵੀਟ 'ਚ ਉਨ੍ਹਾਂ ਲਿਖਿਆ, 'ਇਹ ਮੁੰਬਈ ਮੇਰਾ ਘਰ ਹੈ, ਮੈਂ ਮੰਨਦੀ ਹਾਂ ਮਹਾਰਾਸ਼ਟਰ ਨੇ ਮੈਨੂੰ ਸਭ ਕੁਝ ਦਿੱਤਾ ਹੈ, ਪਰ ਮੈਂ ਵੀ ਮਹਾਰਾਸ਼ਟਰ ਨੂੰ ਆਪਣੀ ਭਗਤੀ ਤੇ ਪ੍ਰੇਮ ਨਾਲ ਇੱਕ ਅਜਿਹੀ ਬੇਟੀ ਦੀ ਭੇਂਟ ਦਿੱਤੀ ਹੈ, ਜੋ ਮਹਾਰਾਸ਼ਟਰਾ ਸ਼ਿਵਾਜੀ ਮਹਾਰਾਜ ਦੀ ਜਨਮਭੂਮੀ ਵਿਚ ਇਸਤਰੀ ਸਨਮਾਨ ਲਈ ਆਪਣਾ ਖੂਨ ਵੀ ਦੇ ਸਕਦੀ ਹੈ। ਜੈ ਮਹਾਰਾਸ਼ਟਰਾ।'

ਕੰਗਨਾ ਰਣੌਤ ਦਾ ਦਫ਼ਤਰ ਕੀਤਾ ਢਹਿ-ਢੇਰੀ
ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਬੀ. ਐੱਮ. ਸੀ. ਨੇ ਉਨ੍ਹਾਂ ਦੇ ਦਫ਼ਤਰ 'ਚ ਗੈਰ-ਕਾਨੂੰਨੀ ਉਸਾਰੀ ਨੂੰ ਤੋੜ ਦਿੱਤਾ ਹੈ। ਇਸ ਦੌਰਾਨ ਕੰਗਨਾ ਵਲੋਂ ਲਗਾਤਾਰ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਕੀਤਾ ਗਿਆ। ਕੰਗਨਾ ਨੇ ਬੀ. ਐੱਮ. ਸੀ. ਦੀ ਟੀਮ ਨੂੰ ਬਾਬਰ ਦੀ ਸੈਨਾ ਦੱਸਿਆ, ਨਾਲ ਹੀ ਪਾਕਿਸਤਾਨ ਨਾਲ ਤੁਲਨਾ ਕਰ ਦਿੱਤੀ।

ਕੰਗਣਾ-ਸੰਜੇ ਰਾਓਤ ਵਿਵਾਦ
ਕੰਗਨਾ ਰਣੌਤ ਨੇ ਅੱਜ ਸੰਸਦ ਮੈਂਬਰ ਸੰਜੇ ਰਾਊਤ ਤੇ ਸ਼ਿਵ ਸ਼ੈਨਾ ਨੂੰ ਮੁੰਬਈ ਆਉਣ ਦੀ ਚੁਣੌਤੀ ਦਿੱਤੀ ਸੀ। ਸੰਜੇ ਰਾਊਤ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਸੀ। ਦੋਵਾਂ 'ਚ ਵਿਵਾਦ ਇੰਨਾ ਵਧਿਆ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲਸ ਨੂੰ ਉਨ੍ਹਾਂ ਖ਼ਿਲਾਫ਼ ਡਰੱਗ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇੰਨਾ ਹੀ ਨਹੀਂ ਬੀ. ਐਮ. ਸੀ. ਨੇ ਉਨ੍ਹਾਂ ਦੇ ਦਫਤਰ 'ਚ ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ ਚਿਪਕਾ ਕੇ ਸੀਲ ਕਰ ਦਿੱਤਾ ਹੈ।


author

sunita

Content Editor

Related News