ਯਾਮੀ ਗੌਤਮ ਦੀ ਤਸਵੀਰ ''ਤੇ ਕੰਗਨਾ ਰਣੌਤ ਦਾ ਕੁਮੈਂਟ ਹੋਇਆ ਵਾਇਰਲ, ਲੋਕਾਂ ਨੇ ਉਡਾਇਆ ਮਜ਼ਾਕ

Tuesday, Jun 08, 2021 - 10:03 AM (IST)

ਯਾਮੀ ਗੌਤਮ ਦੀ ਤਸਵੀਰ ''ਤੇ ਕੰਗਨਾ ਰਣੌਤ ਦਾ ਕੁਮੈਂਟ ਹੋਇਆ ਵਾਇਰਲ, ਲੋਕਾਂ ਨੇ ਉਡਾਇਆ ਮਜ਼ਾਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਓਰੀ ਦਿ ਸਰਜੀਕਲ ਸਟ੍ਰਾਈਕ’ ਦੇ ਨਿਰਦੇਸ਼ਕ ਆਦਿੱਤਿਆ ਧਰ ਨਾਲ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਯਾਮੀ ਨੇ 4 ਜੂਨ ਨੂੰ ਆਦਿੱਤਿਆ ਨਾਲ ਸੱਤ ਸੱਤ ਫੇਰੇ ਲਏ ਅਤੇ ਕਿਸੇ ਨੂੰ ਕੰਨੋਂ-ਕੰਨੀਂ ਖ਼ਬਰ ਨਹੀਂ ਹੋਈ। ਯਾਮੀ ਦੇ ਵਿਆਹ ’ਚ ਬਹੁਤ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ। ਹੁਣ ਵਿਆਹ ਤੋਂ ਬਾਅਦ ਯਾਮੀ ਦੀ ਦੁਲਹਨ ਵਾਲੀ ਅਤੇ ਰਸਮਾਂ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਸ ’ਚ ਫੈਨਜ਼ ਸਮੇਤ ਉਨ੍ਹਾਂ ਦੇ ਦੋਸਤ ਅਤੇ ਕਈ ਸੈਲੀਬਿ੍ਰਟੀਜ਼ ਵਧਾਈਆਂ ਦੇ ਰਹੇ ਹਨ।

PunjabKesari
ਇਸ ਲੜੀ ’ਚ ਯਾਮੀ ਦੇ ਕੋ-ਸਟਾਰ ਅਤੇ ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਨੇ ਵੀ ਉਨ੍ਹਾਂ ਦੀ ਇਕ ਤਸਵੀਰ ’ਤੇ ਕੁਮੈਂਟ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਇਸ ਵਧਾਈ ’ਤੇ ਕੰਗਨਾ ਰਣੌਤ ਨੇ ਅਜਿਹਾ ਜਵਾਬ ਦਿੱਤਾ ਜਿਸ ਨੂੰ ਪੜ੍ਹ ਕੇ ਸਾਰਿਆਂ ਦਾ ਦਿਮਾਗ ਚਕਰਾ ਗਿਆ। ਆਯੁਸ਼ਮਾਨ ਦੇ ਕੁਮੈਂਟ ’ਤੇ ਕੰਗਨਾ ਨੇ ਅੰਗਰੇਜ਼ੀ ’ਚ ਜਵਾਬ ਦਿੱਤਾ ਪਰ ਉਨ੍ਹਾਂ ਨੇ ਅਜਿਹੀ ਅੰਗਰੇਜ਼ੀ ਲਿਖੀ ਕਿ ਕਿਸੇ ਦੇ ਪੱਲੇ ਨਹੀਂ ਪਈ ਅਤੇ ਲੋਕਾਂ ਨੇ ਕੰਗਨਾ ਰਣੌਤ ਨੂੰ ਹੀ ਟ੍ਰੋਲ ਕਰ ਦਿੱਤਾ।

PunjabKesari
ਦਰਅਸਲ ਯਾਮੀ ਦੀ ਤਸਵੀਰ ’ਤੇ ਆਯੁਸ਼ਮਾਨ ਨੇ ਕੁਮੈਂਟ ਕੀਤਾ, ‘ਸਾਦਾ...ਅਸਲੀ...ਭਗਵਾਨ ਭਲਾ ਕਰੇ।’ ਅਦਾਕਾਰ ਦੇ ਇਸ ਕੁਮੈਂਟ ’ਤੇ ਕੰਗਨਾ ਨੇ ਇੰਗਲਿਸ਼ ’ਚ ਇਕ ਲੰਬਾ ਕੁਮੈਂਟ ਕੀਤਾ ਜੋ ਕਿਸੇ ਨੂੰ ਸਮਝ ਨਹੀਂ ਆਇਆ ਅਤੇ ਲੋਕ ਅਦਾਕਾਰਾ ਦਾ ਮਜ਼ਾਕ ਉਡਾਉਣ ਲੱਗੇ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ‘ਸਭ ਕੁਝ ਉਪਰੋਂ ਲੰਘ ਗਿਆ।’ ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਕਹਿਣਾ ਕੀ ਚਾਹੁੰਦੀ ਹੋ।’ ਆਯੁਸ਼ਮਾਨ ਨੂੰ ਅਦਾਕਾਰਾ ਕੰਗਨਾ ਦਾ ਇਹ ਕੁਮੈਂਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।

PunjabKesari


author

Aarti dhillon

Content Editor

Related News