12 ਸਾਲ ਦੀ ਉਮਰ ''ਚ ਕੰਗਨਾ ਨੇ ਨਿਭਾਇਆ ਸੀ ਸਿਆ ਦਾ ਕਿਰਦਾਰ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਤਸਵੀਰ

2021-09-15T13:00:54.433

ਮੁੰਬਈ- ਅਦਾਕਾਰਾ ਕੰਗਨਾ ਰਣੌਤ ਫਿਲਮ 'ਥਲਾਇਵੀ' ਦੀ ਰਿਲੀਜ਼ਿੰਗ ਤੋਂ ਬਾਅਦ ਇਨੀਂ ਦਿਨੀਂ ਆਉਣ ਵਾਲੀ ਫਿਲਮ 'ਚ 'ਮਾਤਾ ਸੀਤਾ' ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਚਰਚਾ 'ਚ ਹੈ। ਇਸ ਅਲੌਕਿਕ ਕਿਰਦਾਰ ਨੂੰ ਨਿਭਾਉਣ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉੱਧਰ ਪ੍ਰਸ਼ੰਸਕ ਵੀ ਕੰਗਨਾ ਨੂੰ ਸੀਤਾ ਦੇ ਕਿਰਦਾਰ 'ਚ ਦੇਖਣ ਨੂੰ ਲਈ ਉਤਸ਼ਾਹਿਤ ਹੈ। ਇਸ ਦੌਰਾਨ ਧਾਕੜ ਗਰਲ ਨੇ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ਜਦੋਂ ਉਨ੍ਹਾਂ ਨੇ ਬਚਪਨ 'ਚ ਮਾਤਾ ਸੀਤਾ ਦਾ ਕਿਰਦਾਰ ਨਿਭਾਇਆ ਸੀ।

Bollywood Tadka
ਕੰਗਨਾ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੇ ਸਕੂਲ ਦੇ ਦਿਨਾਂ ਦੀ ਹੈ, ਜਦ ਇਕ ਨਾਟਕ ਦੇ ਦੌਰਾਨ ਉਨ੍ਹਾਂ ਨੇ ਮਾਂ ਸੀਤਾ ਦਾ ਰੋਲ ਪਲੇਅ ਕੀਤਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਨੇ ਲਿਖਿਆ, 'ਜਦੋਂ ਮੈਂ 12 ਸਾਲ ਦੀ ਸੀ ਉਦੋਂ ਮੈਂ ਸਕੂਲ ਪਲੇਅ 'ਚ ਵੀ ਸੀਤਾ ਦਾ ਕਿਰਦਾਰ ਨਿਭਾਇਆ ਸੀ। ਹਾ ਹਾ...ਸਿਆਰਾਮਚੰਦਰ ਕੀ ਜੈ'।

Kangana Ranauts disclosure, a heavy price to be paid for speaking like a  patriot | Kangana Ranaut का खुलासा, देशभक्त की तरह बोलने की चुकाई भारी कीमत  | Hindi News, बॉलीवुड
ਕੰਗਨਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਦੇਖੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਇਹ ਤਸਵੀਰ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦੱਸ ਦੇਈਏ ਕਿ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫਿਲਮ 'ਚ ਸੀਤਾ ਦਾ ਰੋਲ ਨਿਭਾਉਣ ਦੀ ਜਾਣਕਾਰੀ ਬੀਤੇ ਮੰਗਲਵਾਰ ਦਿੱਤੀ ਸੀ। ਫਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ,'The Incarnation- Sita।

Kangana Ranaut Thalaivi Release News | Kangana Ranaut upcoming film, Kangana  Ranaut movies, Kangana Ranaut film Thalaivi release, Kangana Ranaut film  not getting theatures, Multiplex refuses Kangana Ranaut Thalaivi release |  Bollywood News

ਕਲਾਕਾਰਾਂ ਦੀ ਟੈਲੰਟੇਡ ਟੀਮ ਦੇ ਨਾਲ ਟਾਈਟਲ ਰੋਲ ਨਿਭਾਉਣ ਨੂੰ ਲੈ ਕੇ ਖੁਸ਼ ਹਾਂ। ਸੀਤਾ ਰਾਮ ਦਾ ਆਸ਼ੀਰਵਾਦ...ਜੈ ਸਿਆਰਾਮ'। ਇਸ ਫਿਲਮ ਦਾ ਡਾਇਰੈਕਸ਼ਨ ਅਲੌਕਿਕ ਦੇਸਾਈ ਕਰਨਗੇ। ਫਿਲਮ ਹਿੰਦੀ ਤੋਂ ਇਲਾਵਾ ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾ 'ਚ ਰਿਲੀਜ਼ ਹੋਵੇਗੀ। 


Aarti dhillon

Content Editor Aarti dhillon