ਦੇਵੀ ਭੈਰਵੀ ਦੀ ਭਗਤੀ ''ਚ ਲੀਨ ਦਿਖੀ ਕੰਗਨਾ, ਦੀਵੇ ਜਲਾ ਕੇ ਦੇਰ ਰਾਤ ਤੱਕ ਕੀਤੀ ਪੂਜਾ ਅਰਚਨਾ

2021-09-24T10:57:06.04

ਮੁੰਬਈ- ਬਾਲੀਵੁੱਡ ਦੀ ਪੰਗਾ ਗਰਲ ਭਾਵ ਅਦਾਕਾਰਾ ਕੰਗਨਾ ਰਣੌਤ ਬਹੁਤ ਹੀ ਧਾਰਮਿਕ ਹੈ ਅਤੇ ਭਗਵਾਨ 'ਚ ਉਸ ਦੀ ਬਹੁਤ ਆਸਥਾ ਹੈ। ਹਮੇਸ਼ਾ ਉਨ੍ਹਾਂ ਨੂੰ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਦੇਖਿਆ ਜਾਂਦਾ ਹੈ। ਹਾਲ ਹੀ 'ਚ ਕੰਗਨਾ ਦੇਵੀ ਭੈਰਵੀ ਮੰਦਰ 'ਚ ਪੂਜਾ-ਅਰਚਨਾ ਕਰਨ ਪਹੁੰਚ। ਇਸ ਦੌਰਾਨ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਕੰਗਨਾ ਦੀਆਂ ਇਹ ਤਸਵੀਰਾਂ ਆਸ਼ਰਮ ਇਸ਼ਾ ਫਾਊਂਡੇਸ਼ਨ ਦੀਆਂ ਹਨ ਜਿਥੇ ਉਹ ਭਗਤੀ 'ਚ ਲੀਨ ਦਿਖੀ। 

PunjabKesari
ਇਸ ਦੌਰਾਨ ਕੰਗਨਾ ਨਾ ਸਿਰਫ ਪ੍ਰਾਥਨਾ ਕਰਦੀ ਨਜ਼ਰ ਆਈ, ਸਗੋਂ ਉਨ੍ਹਾਂ ਨੇ ਦਰਸ਼ਨ ਪੂਰੇ ਕਰਨ ਲਈ ਮੰਦਰ 'ਚ ਦੀਵੇ ਵੀ ਜਗਾਏ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਕੰਗਨਾ ਨਿਊਡ ਰੰਗ ਦੀ ਸਾੜੀ 'ਚ ਖੂਬਸੂਰਤ ਦਿਖੀ। 

PunjabKesari
ਉਸ ਨੇ ਆਪਣੀ ਲੁੱਕ ਨੂੰ ਪਰਲ ਨੈਕਲੈੱਸ ਅਤੇ ਮੈਚਿੰਗ ਏਅਰਰਿੰਗਸ ਨਾਲ ਪੂਰਾ ਕੀਤਾ ਹੋਇਆ ਸੀ। ਕੰਗਨਾ ਨੇ ਆਪਣੇ ਕਰਲੀ ਵਾਲਾਂ ਦਾ ਬਨ ਬਣਾਇਆ ਸੀ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ਆਸ਼ਰਮ ਇਸ਼ਾ ਫਾਊਡੇਸ਼ਨ 'ਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਮੰਦਰਾਂ 'ਚ ਭੈਰਵੀ ਦਰਸ਼ਨ ਅਤੇ ਧਿਆਨ ਨੇ ਮੈਨੂੰ ਚਕਾਚੌਂਧ ਕਰ ਦਿੱਤਾ'।

PunjabKesari
ਦੱਸ ਦੇਈਏ ਕਿ ਕੰਗਨਾ ਇਥੇ ਆਇਆ ਕਰਦੀ ਹੈ। ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਸ਼ੁਰੂਆਤ ਤੋਂ ਹੀ ਸਦੁਰੂ ਦੀ 'ਤਾਮਿਲਨਾਡੂ' ਦੇ ਮੰਦਰਾਂ ਨੂੰ ਮੁਕਤ ਕਰਵਾਉਣ ਦੀ ਪਹਿਲ' ਨੂੰ ਸਪੋਰਟ ਕਰਦੀ ਆਈ ਹੈ। ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 10 ਸਤੰਬਰ ਨੂੰ ਫਿਲਮ 'ਥਲਾਇਵੀ' ਰਿਲੀਜ਼ ਹੋਈ। 

PunjabKesari
ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਫਿਲਮ 'ਥਲਾਇਵੀ' ਹਾਲ ਹੀ ਰਿਲੀਜ਼ ਹੋਈ ਹੈ। ਫਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ। 'ਥਲਾਇਵੀ' ਦੇ ਬਾਅਦ ਐਕਸ਼ਨ ਫਿਲਮ 'ਧਾਕੜ', 'ਤੇਜ਼ਸ' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। 


Aarti dhillon

Content Editor

Related News