ਕਿਸਾਨਾਂ ਖ਼ਿਲਾਫ਼ ਟਵੀਟ ਕਰਕੇ ਬੁਰੀ ਫਸੀ ਕੰਗਨਾ, ਇਨ੍ਹਾਂ ਵੱਡੇ ਬ੍ਰਾਂਡਾਂ ਨੇ ਰੱਦ ਕੀਤੇ ਸਮਝੌਤੇ

01/26/2021 5:53:24 PM

ਮੁੰਬਈ: ਗਣਤੰਤਰ ਦਿਵਸ ਦੇ ਮੌਕੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਟਰੈਕਟਰ ਪਰੇਡ ਕੱਢੀ ਗਈ। ਇਸ ਟਰੈਕਟਰ ਪਰੇਡ ਨੂੰ ਰੋਕਣ ਲਈ ਪੁਲਸ ਨੇ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਕਈ ਥਾਵਾਂ ’ਤੇ ਉਨ੍ਹਾਂ ’ਤੇ ਲਾਠੀ ਚਾਰਜ ਵੀ ਕੀਤਾ ਗਿਆ। ਉੱਧਰ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਕਰਮਚਾਰੀਆਂ ’ਤੇ ਪੱਥਰਬਾਜੀ ਵੀ ਕੀਤੀ। ਹਰ ਕੋਈ ਇਸ ਘਟਨਾ ’ਤੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ। ਹਾਲ ਹੀ ’ਚ ਇੰਡਸਟਰੀ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨਾਂ ਨੂੰ ਲੈ ਕੇ ਟਵੀਟ ਕੀਤਾ ਹੈ। ਕੰਗਨਾ ਨੇ ਟਵੀਟ ਕਰਕੇ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਪਰ ਹੁਣ ਇਸ ਟਵੀਟ ਕਾਰਨ ਉਸ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ। 

PunjabKesari

झंड बनकर रह गए है, अनपढ़ गँवार मोहल्लों में किसी के घर शादी या कोई अच्छा त्योहार आए तो जलने वाले ताऊ/चाचा/चाची कपड़े धोना या बच्चों को आँगन में शौच करवाना या खटिया लगाके बीच आँगन में शराब पीकर नंगे हो कर सो जाना, वही हाल हो गया है इस गँवार देश का। शर्म कर लो आज #RepublicDay https://t.co/vtsjZAF4eK

— Kangana Ranaut (@KanganaTeam) January 26, 2021

ਕੰਗਨਾ ਨੇ ਖ਼ੁਦ ਟਵੀਟ ਕਰਕੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੇ 6 ਵੱਡੇ ਬ੍ਰਾਂਡਾਂ ਨੇ ਉਸ ਨਾਲ ਆਪਣੇ ਸਮਝੌਤਾ ਰੱਦ ਕਰ ਦਿੱਤੇ ਹਨ। ਇਸ ਨੂੰ ਲੈ ਕੇ ਮੈਂ ਕੁਝ ਹਸਤਾਖ਼ਰ ਕੀਤੇ ਸਨ ਅਤੇ ਕੁਝ ਹੋਣ ਵਾਲੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ ਇਸ ਲਈ ਉਹ ਮੈਨੂੰ ਅੰਬੈਸਡਰ ਨਹੀਂ ਬਣਾ ਸਕਦੇ।  

PunjabKesari
ਕੰਗਨਾ ਨੇ ਕਿਹਾ ਕਿ ਅੱਜ ਮੈਂ ਇਹ ਕਹਿਣਾ ਚਾਹਾਂਗੀ ਕਿ ਹਰ ਭਾਰਤੀ ਜੋ ਇਸ ਤਰ੍ਹਾਂ ਦੇ ਦੰਗਿਆਂ ਦਾ ਸਮਰਥਨ ਕਰ ਰਿਹਾ ਹੈ, ਉਹ ਅੱਤਵਾਦੀ ਹੈ, ਇਸ ’ਚ ਉਹ ਲੋਕ ਵੀ ਸ਼ਾਮਲ ਹਨ ਜੋ ਦੇਸ਼ ਵਿਰੋਧੀ ਬ੍ਰਾਂਡ ਨਾਲ ਸਬੰਧਤ ਹਨ। 


Aarti dhillon

Content Editor

Related News