ਬੰਗਾਲ ’ਚ ਬੀ. ਜੇ. ਪੀ. ਦੀ ਹਾਰ ਤੋਂ ਬੌਖਲਾਈ ਕੰਗਨਾ ਰਣੌਤ, ਮਮਤਾ ਬੈਨਰਜੀ ਦੀ ਜਿੱਤ ’ਤੇ ਵਿੰਨ੍ਹਿਆ ਨਿਸ਼ਾਨਾ
Sunday, May 02, 2021 - 03:49 PM (IST)

ਮੁੰਬਈ (ਬਿਊਰੋ)– ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਤਵਾਰ 2 ਮਈ ਨੂੰ ਐਲਾਨੇ ਜਾ ਰਹੇ ਹਨ। ਰੁਝਾਨਾਂ ’ਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਮਮਤਾ ਬੈਨਰਜੀ ਦੀ ਪਾਰਟੀ ‘ਤ੍ਰਿਣਮੂਲ ਕਾਂਗਰਸ’ (ਟੀ. ਐੱਮ. ਸੀ.) ਪੱਛਮੀ ਬੰਗਾਲ ’ਚ ਇਕ ਵਾਰ ਫਿਰ ਸਰਕਾਰ ਬਣਾਉਣ ਜਾ ਰਹੀ ਹੈ।
ਕੰਗਨਾ ਰਣੌਤ ਨੇ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ (ਬੀ. ਜੇ. ਪੀ.) ਦੀ ਹਾਰ ਨੂੰ ਲੈ ਕੇ ਭੜਾਸ ਕੱਢੀ ਹੈ ਤੇ ਟਵੀਟ ਕੀਤਾ ਹੈ ਕਿ ਮਮਤਾ ਬੈਨਰਜੀ ਬੰਗਲਾਦੇਸ਼ੀਆਂ ਤੇ ਰੋਹਿੰਗਿਆ ਮੁਸਲਮਾਨਾਂ ਦੀ ਬਦੌਲਤ ਜਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਨੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਤਸਵੀਰ ਹੋ ਰਹੀ ਵਾਇਰਲ
ਕੰਗਨਾ ਰਣੌਤ ਨੇ ਆਪਣੇ ਟਵੀਟ ’ਚ ਲਿਖਿਆ, ‘ਬੰਗਲਾਦੇਸ਼ੀ ਤੇ ਰੋਹਿੰਗਿਆ ਮਮਤਾ ਦੀ ਸਭ ਤੋਂ ਵੱਡੀ ਤਾਕਤ ਹਨ… ਜਿਵੇਂ ਕਿ ਰੁਝਾਨ ਵੇਖੇ ਜਾ ਰਹੇ ਹਨ, ਲੱਗਦਾ ਹੈ ਕਿ ਹੁਣ ਹਿੰਦੂ ਬਹੁ-ਗਿਣਤੀ ’ਚ ਨਹੀਂ ਹਨ। ਅੰਕੜਿਆਂ ਅਨੁਸਾਰ ਬੰਗਾਲੀ ਮੁਸਲਮਾਨ ਭਾਰਤ ’ਚ ਸਭ ਤੋਂ ਗਰੀਬ ਤੇ ਵਾਂਝੇ ਹਨ, ਚੰਗੀ ਗੱਲ ਹੈ ਕਿ ਇਕ ਹੋਰ ਕਸ਼ਮੀਰ ਬਣਾਇਆ ਜਾ ਰਿਹਾ ਹੈ।’
Bangladeshi's and Rohingyas are biggest strength of Mamata.... with the way trend is looking shows Hindus are no more majority there, and according to the data Bangali Muslims are the poorest and most deprived in whole India, good another Kashmir in the making... #Elections2021
— Kangana Ranaut (@KanganaTeam) May 2, 2021
ਹਾਲਾਂਕਿ ਕੰਗਨਾ ਦੇ ਇਸ ਪ੍ਰੇਸ਼ਾਨ ਕਰਨ ਵਾਲੇ ਟਵੀਟ ’ਤੇ ਲੋਕ ਸੋਸ਼ਲ ਮੀਡੀਆ ’ਤੇ ਬਹੁਤ ਮਸਤੀ ਕਰ ਰਹੇ ਹਨ। ਲੋਕ ਉਸ ਦੇ ਟਵੀਟ ’ਤੇ ਕੰਗਨਾ ਦਾ ਮਜ਼ਾਕ ਉਡਾ ਰਹੇ ਹਨ।
ਕੰਗਨਾ ਰਣੌਤ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ‘ਥਲਾਇਵੀ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਉਹ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਭੂਮਿਕਾ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੰਗਨਾ ਆਪਣੀਆਂ ਫ਼ਿਲਮਾਂ ‘ਧਾਕੜ’ ਤੇ ‘ਤੇਜਸ’ ’ਚ ਵੀ ਕੰਮ ਕਰ ਰਹੀ ਹੈ।
ਨੋਟ– ਕੰਗਨਾ ਰਣੌਤ ਦੇ ਇਸ ਟਵੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।