ਗਾਇਕ ਕਾਂਬੀ ਰਾਜਪੁਰੀਆ ਹੋਇਆ ਡਿਪ੍ਰੈਸ਼ਨ ਦਾ ਸ਼ਿਕਾਰ, ਪੋਸਟ ਸਾਂਝੀ ਕਰ ਆਖੀਆਂ ਅਹਿਮ ਗੱਲਾਂ

Tuesday, Dec 06, 2022 - 11:03 AM (IST)

ਗਾਇਕ ਕਾਂਬੀ ਰਾਜਪੁਰੀਆ ਹੋਇਆ ਡਿਪ੍ਰੈਸ਼ਨ ਦਾ ਸ਼ਿਕਾਰ, ਪੋਸਟ ਸਾਂਝੀ ਕਰ ਆਖੀਆਂ ਅਹਿਮ ਗੱਲਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਾਂਬੀ ਰਾਜਪੁਰੀਆ ਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਕਾਂਬੀ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਕੀਤਾ ਹੈ। ਕਾਂਬੀ ਨੇ ਇਕ ਲੰਮੀ-ਚੌੜੀ ਪੋਸਟ ਸਾਂਝੀ ਕਰਕੇ ਆਪਣੇ ਡਿਪ੍ਰੈਸ਼ਨ ’ਚ ਜਾਣ ਦੇ ਕੁਝ ਕਾਰਨਾਂ ਨੂੰ ਦੱਸਿਆ ਹੈ।

ਕਾਂਬੀ ਨੇ ਲਿਖਿਆ, ‘‘ਮੈਨੂੰ ਗਲਤ ਨਾ ਸਮਝਿਓ! ਗੱਲ ਨਸ਼ੇ ਦੀ ਨਹੀਂ, ਕਈ ਵਾਰ ਸ਼ਕਲ ਹੀ ਅਜਿਹੀ ਹੁੰਦੀ ਕਿ ਬੰਦਾ ਨਸ਼ੇੜੀ ਲੱਗਦਾ ਪਰ ਕੁਝ ਲੋਕ ਸਹੀ ਜੱਜ ਕਰ ਲੈਂਦੇ ਹਨ। ਹਾਂ ਮੈਂ ਡਿਪ੍ਰੈਸ਼ਨ ’ਚ ਹਾਂ। ਪਿਛਲੇ 6 ਮਹੀਨਿਆਂ ਤੋਂ ਮੈਂ ਕੁਝ ਜ਼ਿਆਦਾ ਹੀ ਸੋਚ ਰਿਹਾ ਤੇ ਪਾਗਲ ਹੋਣ ਦੇ ਨੇੜੇ ਹਾਂ। ਇਹ ਸਮਾਂ ਹੀ ਹੁੰਦਾ, ਮੈਂ ਜਾਂ ਤੁਸੀਂ ਇਕੱਲੇ ਨਹੀਂ ਇਸ ਚੀਜ਼ ’ਚ। ਜਦੋਂ ਬੰਦਾ ਬਿਲਕੁਲ ਇਕੱਲਾ ਰਹਿੰਦਾ ਹੋਵੇ ਘਰ ’ਚ, ਉੱਤੋਂ ਬਹੁਤ ਕਰੀਬ ਜੋ ਹੋਵੇ, ਉਹ ਛੱਡ ਜਾਣ, ਉੱਤੋਂ ਉਸੇ ਵੇਲੇ ਯਾਰ ਬਹੁਤ ਮਾੜਾ ਸਮਝਣ ਤੁਹਾਨੂੰ ਤੇ ਬਿਨਾਂ ਤੁਹਾਡੇ ਹਾਲਾਤ ਸਮਝੇ ਤੁਹਾਨੂੰ ਛੱਡ ਜਾਣ, ਹਰ ਨਿੱਕੀ ਚੀਜ਼ ਜੋ ਖ਼ੁਸ਼ੀ ਦਿੰਦੀ ਤੁਹਾਡੇ ਖ਼ਿਲਾਫ਼ ਹੋ ਜਾਵੇ, ਫਿਰ ਇਹ ਹਾਲਾਤ ਜੋ ਰੂਪ ਲੈ ਲੈਂਦੇ ਹਨ, ਉਸ ਨੂੰ ਬਹੁਤ ਕਰੀਬ ਤੋਂ ਦੇਖਿਆ ਮੈਂ।’’

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਕਾਂਬੀ ਨੇ ਅੱਗੇ ਲਿਖਿਆ, ‘‘ਦਾਰੂ ਦਾ ਸਹਾਰਾ ਮੈਂ ਇੰਨਾ ਨਹੀਂ ਲਿਆ, ਸਭ ਕੁਝ ਕੋਲ ਹੈ, ਬਹੁਤ ਗੀਤ ਤਿਆਰ ਹਨ ਪਰ ਕੁਝ ਕਰਨ ਦਾ ਮਨ ਨਹੀਂ ਕਰ ਰਿਹਾ ਇਸ ਵੇਲੇ। ਜ਼ਿੰਦਗੀ ਦੇ ਉਸ ਲੈਵਲ ’ਤੇ ਐਂਟਰੀ ਹੋ ਗਈ, ਜਿਸ ਤੋਂ ਅਣਜਾਣ ਸੀ। ਚਲੋ ਸਮਾਂ ਤਾਂ ਲੰਘ ਹੀ ਜਾਣਾ ਪਰ ਅੱਜ ਦੇ ਹਾਲਾਤ ਲਿਖ ਦਿੱਤੇ ਕਿਉਂਕਿ ਮੈਂ ਕੁਝ ਮੈਸੇਜਿਸ ਤੇ ਕੁਮੈਂਟਸ ਪੜ੍ਹੇ ਸੀ ਕਿ ਤੈਨੂੰ ਹੋਇਆ ਹੈ ਕੁਝ, ਕੁਝ ਤਾਂ ਠੀਕ ਨਹੀਂ ਹੈ, ਬਸ ਇੰਨਾ ਦੱਸ ਦੇਵਾਂ ਟੁੱਟਿਆ ਜ਼ਰੂਰ ਹਾਂ ਇਸ ਵੇਲੇ ਪਰ ਜਦੋਂ ਰੱਬ ਨੇ ਇਸ ਚੀਜ਼ ’ਚੋਂ ਕੱਢ ਦਿੱਤਾ, ਜੋ ਕੁਝ ਮੈਂ ਤਿਆਰ ਕਰੀ ਬੈਠਾ, ਮੈਨੂੰ ਪਿਆਰ ਕਰਨ ਵਾਲੇ ਮੇਰੇ ’ਤੇ ਮਾਣ ਕਰਨਗੇ, ਬਾਕੀ ਜਨਤਾ ਨੇ ਇਸ ਨੂੰ ਵੀ ਹਮਦਰਦੀ ਲੈਣ ਵਾਲੀ ਪੋਸਟ ਕਹਿ ਦੇਣਾ, ਉਨ੍ਹਾਂ ਦਾ ਵੀ ਦਿਲੋਂ ਸੁਆਗਤ। ਜੋ 1-2 ਜਾਣਦੇ ਹਨ ਕਿ ਕੀ ਹਾਲਾਤ ਹਨ ਤੇ ਜਿੰਨਾ ਵੀ ਉਨ੍ਹਾਂ ਨੇ ਸਾਥ ਦਿੱਤਾ, ਜ਼ਿੰਦਗੀ ਦੀ ਕਿਤਾਬ ’ਚ ਜ਼ਿਕਰ ਕਰਾਂਗੇ। ਰੱਬ ਰਾਖਾ।’’

PunjabKesari

ਦੱਸ ਦੇਈਏ ਕਿ ਕੁਝ ਲੋਕ ਕਾਂਬੀ ਦੀ ਇਸ ਪੋਸਟ ਨੂੰ ਉਸ ਦੀ ਨਵੀਂ ਈ. ਪੀ. ਲਈ ਪਲਬੀਸਿਟੀ ਸਟੰਟ ਦੱਸ ਰਹੇ ਹਨ, ਕਾਂਬੀ ਨੇ ਉਨ੍ਹਾਂ ਨੂੰ ਵੀ ਜਵਾਬ ਦਿੱਤਾ ਹੈ ਤੇ ਉਸ ਨੇ ਕਿਹਾ ਕਿ ਜਦੋਂ ਕੋਈ ਵੀ ਉਸ ਨੂੰ ਮਿਲੇ ਤਾਂ ਉਸ ਨੂੰ ਇਹ ਅਹਿਸਾਸ ਨਾ ਕਰਵਾਇਆ ਜਾਵੇ ਕਿ ਉਹ ਡਿਪ੍ਰੈਸ਼ਨ ’ਚ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News