ਕਮਲਜੀਤ ਨੀਰੂ ਨੇ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਤਸਵੀਰ ਕੀਤੀ ਸਾਂਝੀ

Saturday, Jun 12, 2021 - 05:21 PM (IST)

ਕਮਲਜੀਤ ਨੀਰੂ ਨੇ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਤਸਵੀਰ ਕੀਤੀ ਸਾਂਝੀ

ਚੰਡੀਗੜ੍ਹ (ਬਿਊਰੋ)- ਗਾਇਕਾ ਕਮਲਜੀਤ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਕਮਲਜੀਤ ਨੀਰੂ ਦੇ ਨਾਲ ਕੁਲਦੀਪ ਮਾਣਕ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਮਲਜੀਤ ਨੀਰੂ ਨੇ ਲਿਖਿਆ ਕਿ ‘1989 ‘ਚ ਜਦੋਂ ਮੈਂ ਮਾਣਕ ਸਾਹਿਬ ਨਾਲ ਸ਼ੋਅ ਕੀਤੇ ਸੀ ਤਾਂ ਸਿਰਫ ਇੱਕ ਜੌਬ, ਇੱਕ ਕੰਮ ਸਮਝ ਕੇ ਕੀਤੇ ਸਨ ਪਰ ਅੱਜ ਮਹਿਸੂਸ ਹੋ ਰਿਹਾ ਹੈ ਕਿ ਮੈਂ ਕਿੰਨੀ ਖੁਸ਼ਕਿਸਮਤ ਹਾਂ ਕਿ ਮੈਨੂੰ ਇੱਕ ਲੀਜੇਂਡ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲਾ ਦੇ ਨਾਲ ਪਰਫਾਰਮ ਕਰਨ ਦਾ ਮੌਕਾ ਮਿਲਿਆ।


ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦਾ ਪਹਿਲਾ ਗੀਤ 1987 'ਚ ਆਇਆ ਸੀ। ਜਿਸ ਤੋਂ ਬਾਅਦ ਕਮਲਜੀਤ ਨੀਰੂ ਨੇ ਕਦੇ ਵੀ ... ਪਿੱਛੇ ਮੁੜ ਕੇ ਨਹੀਂ ਵੇਖਿਆ। ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਹ ਦਿੰਦੇ ਆ ਰਹੇ ਹਨ।
ਕਮਲਜੀਤ ਨੀਰੂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸੀਟੀ ਤੇ ਸੀਟੀ ਵੱਜਦੀ’, ‘ਰੂੜਾ ਮੰਡੀ ਜਾਵੇ’ ਸਣੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।
 


author

Aarti dhillon

Content Editor

Related News