ਕਮਾਲ ਰਾਸ਼ਿਦ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, 14 ਦਿਨਾਂ ਦੀ ਮਿਲੀ ਨਿਆਂਇਕ ਹਿਰਾਸਤ

08/30/2022 3:11:01 PM

ਮੁੰਬਈ (ਬਿਊਰੋ) : ਬਾਲੀਵੁੱਡ ਫ਼ਿਲਮ ਆਲੋਚਕ ਕਮਲ ਆਰ ਖ਼ਾਨ ਦੀਆਂ ਮੁਸ਼ਕਿਲਾਂ ਇਕ ਵਾਰ ਫ਼ਿਰ ਵਧ ਗਈਆਂ ਹਨ। ਅੱਜ ਸਵੇਰੇ ਉਸ ਨੂੰ ਮੁੰਬਈ ਏਅਰਪੋਰਟ ਤੋਂ ਸਾਲ 2020 ਵਿਚ ਕੀਤੇ ਗਏ ਇੱਕ ਵਿਵਾਦਤ ਟਵੀਟ ਲਈ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਬੋਰੀਵਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਬੋਰੀਵਲੀ ਅਦਾਲਤ ਨੇ ਕੇ. ਆਰ. ਕੇ. ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਕੀ ਸੀ ਮਾਮਲਾ
ਸਾਲ 2020 ਵਿਚ ਕੇ. ਆਰ. ਕੇ. ਨੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਇਰਫਾਨ ਖ਼ਾਨ ਬਾਰੇ ਟਵੀਟ ਕੀਤਾ ਸੀ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਯੁਵਾ ਸੈਨਾ ਦੀ ਕੋਰ ਕਮੇਟੀ ਦੇ ਮੈਂਬਰ ਰਾਹੁਲ ਕਨਾਲ ਨੇ ਕੇ. ਆਰ. ਕੇ. ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਕਾਰਨ ਕੀਤਾ ਗਿਆ ਗ੍ਰਿਫ਼ਤਾਰ  
ਕਮਾਲ ਆਰ ਖ਼ਾਨ ਇੱਕ ਅਦਾਕਾਰ ਦੇ ਨਾਲ-ਨਾਲ ਇੱਕ ਫ਼ਿਲਮ ਆਲੋਚਕ ਵਜੋਂ ਵੀ ਜਾਣੇ ਜਾਂਦੇ ਹਨ, ਜੋ ਅਕਸਰ ਬਾਲੀਵੁੱਡ ਅਦਾਕਾਰਾਂ ਅਤੇ ਅਭਿਨੇਤਰੀਆਂ ਖ਼ਿਲਾਫ਼ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਇੱਕ ਵਾਰ ਫਿਰ ਕੇ. ਆਰ. ਕੇ. ਨੂੰ ਮੁੰਬਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਲਾਡ ਪੁਲਸ ਨੇ ਹਾਲ ਹੀ 'ਚ ਸਾਲ 2020 'ਚ ਕੀਤੇ ਗਏ ਇਕ ਵਿਵਾਦਿਤ ਟਵੀਟ ਲਈ ਏਅਰਪੋਰਟ ਤੋਂ ਕੇ. ਆਰ. ਕੇ.  ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਕੇ. ਆਰ. ਕੇ. 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਧਰਮ ਨੂੰ ਲੈ ਕੇ ਵਿਵਾਦਿਤ ਟਵੀਟ ਕੀਤਾ ਸੀ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਉਸ ਨੂੰ ਪਹਿਲਾਂ ਬੋਰੀਵਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

PunjabKesari

ਸਲਮਾਨ ਖ਼ਾਨ ਨੇ ਮਾਣਹਾਨੀ ਦਾ ਕੀਤਾ ਸੀ ਕੇਸ 
ਇਸ ਤੋਂ ਪਹਿਲਾਂ ਵੀ ਕੇ. ਆਰ. ਕੇ. ਨੂੰ ਕਈ ਵਾਰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਬੇਬਾਕ ਅੰਦਾਜ਼ ਅਤੇ ਵਿਵਾਦਿਤ ਬਿਆਨਾਂ ਲਈ ਗ੍ਰਿਫ਼ਤਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਸਲਮਾਨ ਨੇ ਵੀ ਕੇ. ਆਰ. ਕੇ. 'ਤੇ ਮਾਣਹਾਨੀ ਦਾ ਕੇਸ ਕੀਤਾ ਸੀ ਕਿਉਂਕਿ ਕੇ. ਆਰ. ਕੇ. ਨੇ ਆਪਣੀ ਫ਼ਿਲਮ ਰਾਧੇ ਬਾਰੇ ਨਕਾਰਾਤਮਕ ਸਮੀਖਿਆ ਕੀਤੀ ਸੀ।

ਕੇ. ਕੇ. ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਬਾਲੀਵੁੱਡ ਅਤੇ ਭੋਜਪੁਰੀ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਟੀ. ਵੀ. ਦੇ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ' ਵਿਚ ਵੀ ਨਜ਼ਰ ਆ ਚੁੱਕੇ ਹਨ। ਦੱਸ ਦੇਈਏ ਕਿ ਕਮਾਲ ਆਰ ਖਾਨ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਨਿਰਮਾਤਾ ਵੀ ਹਨ। ਉਨ੍ਹਾਂ ਨੇ ਕਈ ਫ਼ਿਲਮਾਂ ਦਾ ਪ੍ਰੋਡਿਊਸ ਵੀ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News