ਫਿਲਮ ''ਠੱਗ ਲਾਈਫ'' ਤੋਂ ਕਮਲ ਹਾਸਨ ਅਤੇ ਸਿਲੰਬਰਸਨ ਦਾ First ਲੁੱਕ ਜਾਰੀ

Sunday, Mar 23, 2025 - 01:57 PM (IST)

ਫਿਲਮ ''ਠੱਗ ਲਾਈਫ'' ਤੋਂ ਕਮਲ ਹਾਸਨ ਅਤੇ ਸਿਲੰਬਰਸਨ ਦਾ First ਲੁੱਕ ਜਾਰੀ

ਮੁੰਬਈ (ਏਜੰਸੀ)- ਪ੍ਰਸਿੱਧ ਦੱਖਣੀ ਭਾਰਤੀ ਫਿਲਮ ਨਿਰਮਾਤਾ ਮਣੀ ਰਤਨਮ ਦੁਆਰਾ ਨਿਰਦੇਸ਼ਤ ਅਤੇ ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ ਦੁਆਰਾ ਨਿਰਮਿਤ ਪੈਨ-ਇੰਡੀਆ ਫਿਲਮ ਠੱਗ ਲਾਈਫ ਤੋਂ ਕਮਲ ਹਾਸਨ ਅਤੇ ਸਿਲੰਬਰਸਨ ਟੀ.ਆਰ. ਦਾ ਇੱਕ ਨਵਾਂ ਆਕਰਸ਼ਕ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਨਵੇਂ ਰਿਲੀਜ਼ ਹੋਏ ਪੋਸਟਰ ਵਿੱਚ ਕਮਲ ਹਾਸਨ ਅਤੇ ਸਿਲੰਬਰਸਨ ਟੀ.ਆਰ. ਇੱਕ ਦਮਦਾਰ, ਇੰਟੈਂਸ ਲੁੱਕ ਵਿੱਚ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ, ਨਿਰਮਾਤਾਵਾਂ ਨੇ ਦਿੱਗਜ ਫਿਲਮ ਨਿਰਮਾਤਾ ਮਣੀ ਰਤਨਮ, ਸੁਪਰਸਟਾਰ ਕਮਲ ਹਾਸਨ ਅਤੇ ਸੰਗੀਤ ਦੇ ਉਸਤਾਦ ਏ.ਆਰ. ਰਹਿਮਾਨ ਦਾ ਇੱਕ ਵਿਸ਼ੇਸ਼ ਵੀਡੀਓ ਵੀ ਜਾਰੀ ਕੀਤਾ ਗਿਆ ਸੀ।

ਕਮਲ ਹਾਸਨ ਦੀ ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ, ਮਣੀ ਰਤਨਮ ਦੀ ਮਦਰਾਸ ਟਾਕੀਜ਼, ਆਰ. ਮਹੇਂਦਰਨ ਅਤੇ ਸ਼ਿਵ ਅਨੰਤ ਦੁਆਰਾ ਨਿਰਮਿਤ, ਫਿਲਮ ਠੱਗ ਲਾਈਫ ਵਿੱਚ ਸ਼ਾਨਦਾਰ ਕਲਾਕਾਰਾਂ ਦੀ ਟੀਮ ਹੈ। ਕਮਲ ਹਾਸਨ ਫਿਲਮ ਵਿੱਚ ਰੰਗਾਰਾਯਾ ਸ਼ਕਤੀਵੇਲ ਨਾਇਕਰ ਦੀ ਭੂਮਿਕਾ ਨਿਭਾਈ ਹੈ, ਉਨ੍ਹਾਂ ਦੇ ਨਾਲ ਸਿਲੰਬਰਸਨ ਟੀ.ਆਰ., ਤ੍ਰਿਸ਼ਾ ਕ੍ਰਿਸ਼ਨਨ, ਅਸ਼ੋਕ ਸੇਲਵਨ, ਐਸ਼ਵਰਿਆ ਲਕਸ਼ਮੀ, ਜੋਜੂ ਜਾਰਜ ਅਤੇ ਅਭਿਰਾਮੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਵਿੱਚ ਸਟਾਰ ਪਾਵਰ ਨੂੰ ਜੋੜਦੇ ਹੋਏ, ਨਾਸਰ, ਚੇਤਨ, ਮਹੇਸ਼ ਮੰਜਰੇਕਰ, ਤਨੀਕੇਲਾ ਭਰਾਨੀ, ਭਾਗਵਤੀ ਪੇਰੂਮਲ, ਚਿੰਨੀ ਜਯੰਤ ਅਤੇ ਵੈਯਾਪੁਰੀ ਵੀ ਹਨ। ਫਿਲਮ 'ਠੱਗ ਲਾਈਫ' ਵਿੱਚ ਅਲੀ ਫਜ਼ਲ, ਰੋਹਿਤ ਸਰਾਫ, ਬਾਬੂਰਾਜ, ਪੰਕਜ ਤ੍ਰਿਪਾਠੀ, ਅਰਜੁਨ ਚਿਦੰਬਰਮ, ਰਾਜਸ਼੍ਰੀ ਦੇਸ਼ਪਾਂਡੇ, ਸਾਨਿਆ ਮਲਹੋਤਰਾ ਅਤੇ ਵਾਦੀਵੁਕਰਾਸੀ ਵੀ ਹਨ। ਇਹ ਫਿਲਮ 05 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ।


author

cherry

Content Editor

Related News